Prime Punjab Times

Latest news
ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਯਾਦਗਾਰੀ ਪਾਰਕ ਨੂੰ ਬਚਾਉਣ ਲਈ ਗਵਰਨਰ ਪੰਜਾਬ ਨੂੰ ਦਿੱਤਾ ਮੰਗ ਪੱਤਰ *ਇਤਿਹਾਸਕ ਨਗਰ ਬਟਾਲਾ ਦੇ ਵਿਕਾਸ ਨੂੰ ਵੱਡਾ ਹੁਲਾਰਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 177 ਕਰੋੜ ਰੁਪਏ ਦੇ ਪ੍ਰਾਜੈ... DAV ਪਬਲਿਕ ਸਕੂਲ ਗੜਦੀਵਾਲਾ ਦੇ ਸੀ.ਬੀ.ਐਸ.ਈ ਬੋਰਡ ਦਸਵੀਂ ਜਮਾਤ ਦਾ ਨਤੀਜਾ 100 ਪ੍ਰਤੀਸ਼ਤ ਰਿਹਾ ਖ਼ਾਲਸਾ ਕਾਲਜ ਵਿਖੇ 'ਭਾਰਤੀ ਗਿਆਨ ਪ੍ਰਣਾਲੀ' ਤਹਿਤ ਗਣਿਤ ਵਿਭਾਗ ਵੱਲੋਂ ਵਿਸ਼ੇਸ਼ ਲੈਕਚਰ ਕਰਵਾਇਆ ਗਿਆ KMS ਕਾਲਜ ਦੇ ਬੀ.ਸੀ.ਏ ਪੰਜਵੇਂ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ – ਪ੍ਰਿੰਸੀਪਲ ਡਾ. ਮਾਨਵ ਸੈਣੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 150 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ ਸੰਜੀਵ ਅਰੋੜਾ ਨੇ ਲਿਵਾਸਾ ਹਸਪਤਾਲ ਵਿਖੇ ਐਡਵਾਂਸਡ ਰੇਡੀਏਸ਼ਨ ਓਨਕੋਲੋਜੀ ਸੈਂਟਰ ਦਾ ਉਦਘਾਟਨ ਕੀਤਾ  ਖ਼ਾਲਸਾ ਕਾਲਜ ਵਿਖੇ 'ਗ੍ਰੀਨ ਭਾਰਤ ਪ੍ਰੋਜੈਕਟ' ਅਧੀਨ ਜਾਗਰੂਕਤਾ ਲੈਕਚਰ ਕਰਵਾਇਆ ਗਿਆ CM ਮਾਨ ਦੀ ਟਾਂਡਾ ਉੜਮੁੜ ਫੇਰੀ ਦੌਰਾਨ ਪੁਲਿਸ ਪ੍ਰਸ਼ਾਸਨ ਨੇ  ਜ਼ਿਲ੍ਹਾ ਵਾਈਸ ਪ੍ਰਧਾਨ ਪ੍ਰਿੰਸ ਪਲਿਆਲ ਨੂੰ ਥਾਣਾ ਗੜਦੀਵਾਲ... ਭਗਵਾਨ ਪਰਸ਼ੁਰਾਮ ਜਯੰਤੀ ਧੂਮਧਾਮ ਨਾਲ ਮਨਾਉਣ ਦਾ ਫੈਸਲਾ, ਬ੍ਰਾਹਮਣ ਸਭਾ ਦੀ ਵਿਸ਼ੇਸ਼ ਮੀਟਿੰਗ ਵਿੱਚ ਮਹੱਤਵਪੂਰਨ ਫੈਸਲੇ
ADVERTISEMENT
You are currently viewing ਘਰ ਤੇ ਬੋਤਲ ਵਿੱਚ ਕੈਮੀਕਲ / ਪੈਟਰੋਲ ਪਾ ਕੇ ਅੱਗ ਲਾਉਣ ਵਾਲੇ ਇੱਕ ਦੋਸ਼ੀ ਨੂੰ ਪੁਲਿਸ ਨੇ ਕੀਤਾ ਕਾਬੂ,2 ਅਜੇ ਵੀ ਗ੍ਰਿਫਤ ਤੋਂ ਬਾਹਰ

ਘਰ ਤੇ ਬੋਤਲ ਵਿੱਚ ਕੈਮੀਕਲ / ਪੈਟਰੋਲ ਪਾ ਕੇ ਅੱਗ ਲਾਉਣ ਵਾਲੇ ਇੱਕ ਦੋਸ਼ੀ ਨੂੰ ਪੁਲਿਸ ਨੇ ਕੀਤਾ ਕਾਬੂ,2 ਅਜੇ ਵੀ ਗ੍ਰਿਫਤ ਤੋਂ ਬਾਹਰ

ਹੁਸ਼ਿਆਰਪੁਰ (ਬਿਊਰੋ) 

14 ਜਨਵਰੀ : ਮਾਨਯੋਗ ਸਰਤਾਜ ਸਿੰਘ ਚਾਹਲ,IPS ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਪਰ ਮਨਪ੍ਰੀਤ ਸਿੰਘ ਢਿੱਲੋਂ (P.P.S) ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ਪਰਮਿੰਦਰ ਸਿੰਘ ਮੰਡ (P.P.S) ਉਪ-ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ, ਸ੍ਰੀ ਪਲਵਿੰਦਰ ਸਿੰਘ (P.P.S) ਉਪ ਪੁਲਿਸ ਕਪਤਾਨ ਸਿਟੀ, ਇੰਚਾਰਜ਼ ਸੀ.ਆਈ.ਏ ਸਟਾਫ ਇੰਸਪੈਕਟਰ ਬਲਵਿੰਦਰ ਪਾਲ ਅਤੇ ਮੁੱਖ ਅਫਸਰ ਥਾਣਾ ਮਾਡਲ ਟਾਊਨ ਸਬ-ਇੰਸਪੈਕਟਰ ਹਰਪ੍ਰੇਮ ਸਿੰਘ ਦੇ ਅਧੀਨ ਗਠਿਤ ਵਿਸ਼ੇਸ਼ ਟੀਮਾਂ ਵਲੋਂ ਜਿਲਾ ਹੁਸ਼ਿਆਰਪੁਰ ਦੇ ਪਿੰਡ ਪਿੱਪਲਾਂਵਾਲਾ ਵਿੱਚ ਮਿਤੀ 04/05-01-2023 ਦੀ ਦਰਮਿਆਣੀ ਰਾਤ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਅਮਰਜੀਤ ਸਿੰਘ ਪੁੱਤਰ ਕੇਅਰ ਸਿੰਘ ਵਾਸੀ ਮਕਾਨ ਨੰਬਰ 2.3 ਸੰਨ ਸਿਟੀ ਕਲੋਨੀ ਸਾਹਮਣੇ ਪਿੱਪਲਾਂਵਾਲਾ ਸਕੂਲ ਥਾਣਾ ਮਾਡਲ ਟਾਊਨ ਜਿਲਾ ਹੁਸ਼ਿਆਰਪੁਰ ਦੇ ਘਰ ਵਿੱਚ ਬੋਤਲ ਵਿੱਚ ਕੈਮੀਕਲ / ਪੈਟਰੋਲ ਪਾ ਕੇ ਅੱਗ ਲਾਉਣ ਵਾਲੇ ਦੋਸ਼ੀਆਂ ਨੂੰ ਟਰੇਸ ਕਰਕੇ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸਰਤਾਜ ਸਿੰਘ ਚਾਹਲ IPS ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਨੇ ਦੱਸਿਆ ਕਿ ਮਿਤੀ 04/05-01-2023 ਦੀ ਦਰਮਿਆਣੀ ਰਾਤ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਅਮਰਜੀਤ ਸਿੰਘ ਉਕਤ ਦੇ ਘਰ ਵਿਚ ਬੋਤਲ ਵਿੱਚ ਕੈਮੀਕਲ/ਪੈਟਰੋਲ ਪਾ ਕੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਜਿਸਤੇ ਅਮਰਜੀਤ ਸਿੰਘ ਦੇ ਬਿਆਨ ਪਰ ਮੁਕੱਦਮਾ ਨੰਬਰ 10 ਮਿਤੀ 05.01.2023 ਅ/ਧ 436 ਭ:ਦ ਥਾਣਾ ਮਾਡਲ ਟਾਊਨ ਜਿਲਾ ਹੁਸ਼ਿਆਰਪੁਰ ਦਰਜ ਰਜਿਸਟਰ ਕੀਤਾ ਗਿਆ ਸੀ। ਜਿਸ ਨਾਲ ਇਲਾਕੇ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਸੀ। ਜਿਸਤੇ ਤੁਰੰਤ ਐਕਸ਼ਨ ਵਿੱਚ ਆਉਂਦੇ ਹੋਏ ਮਨਪ੍ਰੀਤ ਸਿੰਘ ਢਿੱਲੋਂ (P.P.S) ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ਉਪਰੋਕਤ ਟੀਮਾਂ ਦਾ ਗਠਨ ਕੀਤਾ ਗਿਆ। ਜਿਸਤੇ ਉਪਰੋਕਤ ਟੀਮਾਂ ਵੱਲੋਂ ਸਾਇੰਟਫਿਕ ਤੇ ਟੈਕਨੀਕਲ ਤਰੀਕੇ ਨਾਲ ਕਾਰਵਾਈ ਕਰਦੇ ਹੋਏ ਦੋਸ਼ੀਆਂ ਦੀ ਭਾਲ ਸ਼ੁਰੂ ਕੀਤੀ ਗਈ। ਦੌਰਾਨੇ ਤਫਤੀਸ਼ ਕੱਲ ਮਿਤੀ 13.01.2023 ਨੂੰ ਉਪਰੋਕਤ ਟੀਮਾਂ ਵੱਲੋਂ ਮੁੱਖਬਰ ਖਾਸ ਦੀ ਇਤਲਾਹ ਪਰ ਉਕਤ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਮੁੱਖ ਦੋਸ਼ੀ ਸਿਮਰਨਜੀਤ ਸਿੰਘ ਉਰਫ ਸਿਮਰਨ ਪੁੱਤਰ ਇੰਦਰ ਮੋਹਣ ਸਿੰਘ ਵਾਸੀ ਬਸਤੀ ਬਾਵਾ ਖੇਲ ਥਾਣਾ ਬਸਤੀ ਬਾਵਾ ਖੇਲ ਜਿਲਾ ਜਲੰਧਰ ਨੂੰ ਕਾਬੂ ਕਰਕੇ ਹਸਬ ਜਾਬਤਾ ਗ੍ਰਿਫਤਾਰ ਕਰਕੇ ਉਸਦੀ ਪੁੱਛਗਿੱਛ ਉਪਰੰਤ ਉਕਤ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤੀ ਗਈ ਸਵਿਫਟ ਡਿਜ਼ਾਇਰ ਕਾਰ ਨੰਬਰੀ PB08-DE-0812 ਨੂੰ ਬਰਾਮਦ ਕੀਤਾ ਗਿਆ। ਦੌਰਾਨੇ ਤਫਤੀਸ਼ ਸਿਮਰਨਜੀਤ ਸਿੰਘ ਉਰਫ ਸਿਮਰਨ ਉਕਤ ਨੇ ਦੱਸਿਆ ਕਿ ਮੁਦੱਈ ਮੁਕੱਦਮਾ ਅਮਰਜੀਤ ਸਿੰਘ ਉਕਤ ਉਸਦਾ ਰਿਸ਼ਤੇ ਵਿੱਚ ਫੁਫੜ ਲਗਦਾ ਹੈ ਜਿਸਨੇ ਉਹਨਾਂ ਦੀ ਜਾਇਦਾਦ ਹੜਪ ਕਰ ਲਈ ਹੈ। ਜਿਸਦੇ ਕਾਰਨ ਉਹਨਾਂ ਨੂੰ ਬਹੁਤ ਹੀ ਆਰਥਿਕ ਨੁਕਸਾਨ ਹੋਇਆ ਹੈ। ਮਿਤੀ 05.01.2023 ਨੂੰ ਸਿਮਰਨਜੀਤ ਸਿੰਘ ਉਰਫ ਸਿਮਰਨ ਉਕਤ, ਉਸਦੇ ਦੋਸਤ ਸਾਵਨ ਭਾਖੜੀ ਉਰਫ ਬਾਮਣ ਪੁੱਤਰ ਚੰਦਰ ਵਿਕਰਾਟ ਭਾਖੜੀ ਵਾਸੀ ਮਕਾਨ ਨੰਬਰ 35 ਬਸਤੀ ਪੀਰ ਦਾਦ ਥਾਣਾ ਬਸਤੀ ਬਾਵਾ ਖੇਲ ਜਿਲਾ ਜਲੰਧਰ ਅਤੇ ਜੇ.ਐਸ ਹੁੰਦਲ ਵਾਸੀ ਬਸਤੀ ਪੀਰ ਦਾਦ ਥਾਣਾ ਬਸਤੀ ਬਾਵਾ ਖੇਲ ਜਿਲਾ ਜਲੰਧਰ ਉਕਤ ਸਵਿਫਟ ਕਾਰ ਵਿਚ ਬੈਠ ਕੇ ਸ਼ਰਾਬ ਪੀ ਰਹੇ ਸੀ ਤਾਂ ਇਸੇ ਦੌਰਾਨ ਉਹਨਾਂ ਵਿੱਚ ਉਸ ਪਾਸ ਮੌਜੂਦ ਉਸਦੀ ਪੁਰਾਣੀ ਫਾਰਚਿਊਨਰ ਕਾਰ ਸਬੰਧੀ ਗੱਲ ਚੱਲ ਪਈ। ਜਿਸਤੇ ਸਿਮਰਨ ਉਕਤ ਨੇ ਉਸਦੇ ਫੁੱਫੜ ਵੱਲੋਂ ਉਹਨਾਂ ਨਾਲ ਕੀਤੇ ਗਏ ਧੋਖੇ ਬਾਰੇ ਆਪਣੇ ਦੋਸਤਾਂ ਨੂੰ ਦੱਸਿਆ ਜਿਸਤੇ ਉਹਨਾਂ ਨੇ ਸਲਾਹ ਕੀਤੀ ਕਿ ਉਹ ਅਮਰਜੀਤ ਸਿੰਘ ਉਕਤ ਪਾਸ ਜਾ ਕੇ ਝਗੜਾ ਕਰਕੇ ਉਸ ਕੋਲ ਮੌਜੂਦ ਬੀ.ਐਮ. ਡਬਲਿਊ ਕਾਰ ਨੂੰ ਨਾਲ ਲੈ ਕੇ ਆਉਣਗੇ ਪਰ ਹੁਸ਼ਿਆਰਪੁਰ ਆ ਕੇ ਉਹਨਾਂ ਦਾ ਪਲਾਨ ਬਦਲ ਗਿਆ ਤੇ ਸਿਮਰਨਜੀਤ ਸਿੰਘ ਉਰਫ ਸਿਮਰਨ ਅਤੇ ਸਾਵਨ ਭਾਖੜੀ ਉਰਫ ਬਾਮਣ ਉਕਤ ਨੇ ਮਿਲ ਕੇ ਅਮਰਜੀਤ ਸਿੰਘ ਉਕਤ ਦੇ ਘਰ ਪੈਟਰੋਲ ਬੰਬ ਸੁੱਟ ਦਿੱਤਾ। ਜਿਸ ਉਪਰੰਤ ਉਹ ਮੌਕੇ ਤੋਂ ਭੱਜ ਗਏ ਤੇ ਸਿਮਰਨਜੀਤ ਸਿੰਘ ਉਰਫ ਸਿਮਰਨ ਅਤੇ ਉਸਦੇ ਸਾਥੀਆਂ ਨੇ ਹੁਸ਼ਿਆਰਪੁਰ ਤੋਂ ਜਾਣ ਤੋਂ ਬਾਅਦ ਪੁਲਿਸ ਨੂੰ ਗੁੰਮਰਾਹ ਕਰਨ ਲਈ ਆਪਣੇ ਘਰ ਦੇ ਸਾਹਮਣੇ ਕਿਸੇ ਹੋਰ ਵਿਅਕਤੀ ਦੇ ਘਰ ਦੇ ਦਰਵਾਜੇ ਪਰ ਪੈਟਰੋਲ ਬੰਬ ਸੁੱਟ ਕੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਹੁਸ਼ਿਆਰਪੁਰ ਪੁਲਿਸ ਨੇ ਉਪਰੋਕਤ ਮੁੱਕਦਮੇਂ ਦੀ ਬਰੀਕੀ ਨਾਲ ਜਾਣ ਸ਼ੁਰੂ ਕੀਤੀ ਤਾਂ ਇਸਦੇ ਸੂਚਨਾ ਦੋਸ਼ੀਆਂ ਨੂੰ ਵੀ ਮਿਲ ਗਈ ਤੇ ਪੁਲਿਸ ਨੂੰ ਗੁੰਮਰਾਹ ਕਰਨ ਲਈ ਦੋਸ਼ੀਆਂ ਵੱਲੋਂ ਮਿਤੀ 09.01.2023 ਨੂੰ ਦੁਬਾਰਾ ਆਪਣੇ ਘਰ ਵਿੱਚ ਪੈਟਰੋਲ ਬੰਬ ਸੁੱਟ ਕੇ ਧਮਾਕਾ ਕੀਤਾ ਗਿਆ। ਹੁਸ਼ਿਆਰਪੁਰ ਪੁਲਿਸ ਵੱਲੋਂ ਉਪਰੋਕਤ ਕੇਸ ਨੂੰ ਟਰੇਸ ਕਰਕੇ ਬਹੁਤ ਹੀ ਸਲਾਘਾਯੋਗ ਕੰਮ ਕੀਤਾ ਹੈ। ਦੋਸ਼ੀ ਪਾਸੋਂ ਅਗਲੇਰੀ ਪੁੱਛਗਿੱਛ ਜਾਰੀ ਹੈ।

ਬਰਾਮਦਗੀ

ਕਾਰ ਮਾਰਕਾ ਸਵਿਫਟ ਡਿਜ਼ਾਇਰ ਨੰਬਰੀ PB08-DE-0812

ਗ੍ਰਿਫਤਾਰ ਦੋਸ਼ੀ ਦਾ ਨਾਮ

1. ਸਿਮਰਨਜੀਤ ਸਿੰਘ ਉਰਫ ਸਿਮਰਨ ਪੁੱਤਰ ਇੰਦਰ ਮੋਹਣ ਸਿੰਘ ਵਾਸੀ ਬਸਤੀ ਬਾਵਾ ਖੇਲ ਥਾਣਾ ਬਸਤੀ ਬਾਵਾ ਖੇਲ ਜਿਲਾ ਜਲੰਧਰ |

ਦੋਸ਼ੀ ਜੋ ਅਜੇ ਗ੍ਰਿਫਤਾਰ ਕਰਨੇ ਬਾਕੀ ਹਨ

1. ਸਾਵਨ ਭਾਖੜੀ ਉਰਫ ਬਾਮਣ ਪੁੱਤਰ ਚੰਦਰ ਵਿਕਰਾਟ ਭਾਖੜੀ ਵਾਸੀ ਮਕਾਨ ਨੰਬਰ 35 ਬਸਤੀ ਪੀਰ ਦਾਦ ਥਾਣਾ ਬਸਤੀ ਬਾਵਾ ਖੇਲ ਜਿਲਾ ਜਲੰਧਰ।

2. ਜੇ.ਐਸ ਹੁੰਦਲ ਵਾਸੀ ਬਸਤੀ ਪੀਰ ਦਾਦ ਥਾਣਾ ਬਸਤੀ ਬਾਵਾ ਖੇਲ ਜਿਲਾ ਜਲੰਧਰ।

ਦੋਸ਼ੀਆਂ ਖਿਲਾਫ ਪਹਿਲਾਂ ਦਰਜ਼ ਮੁਕੱਦਮੇਂ

1. ਸਿਮਰਨਜੀਤ ਸਿੰਘ ਉਰਫ ਸਿਮਰਨ ਪੁੱਤਰ ਇੰਦਰ ਮੋਹਣ ਸਿੰਘ ਵਾਸੀ ਬਸਤੀ ਬਾਵਾ ਖੇਲ ਥਾਣਾ ਬਸਤੀ ਬਾਵਾ ਖੇਲ ਜਿਲਾ ਜਲੰਧਰ।

(A) ਮੁਕੱਦਮਾ ਨੰਬਰ 160 ਮਿਤੀ 14. 09.2018 ਅ/ਧ 307,353,186,323,34 ਭ:ਦ ਥਾਣਾ ਬਸਤੀ ਬਾਵਾ ਖੇਲ ਜਿਲਾ ਜਲੰਧਰ।

(B) ਮੁਕੱਦਮਾ ਨੰਬਰ 161 ਮਿਤੀ 14.09.2018 ਅਧ 21-61-85 ਐਨ.ਡੀ.ਪੀ.ਐਸ ਐਕਟ ਥਾਣਾ ਬਸਤੀ ਬਾਵਾ ਖੇਲ ਜਿਲਾ ਜਲੰਧਰ।

2. ਸਾਵਨ ਭਾਖੜੀ ਉਰਫ ਬਾਮਣ ਪੁੱਤਰ ਚੰਦਰ ਵਿਕਰਾਟ ਭਾਖੜੀ ਵਾਸੀ ਮਕਾਨ ਨੰਬਰ 35 ਬਸਤੀ ਪੀਰ ਦਾਦ ਥਾਣਾ ਬਸਤੀ ਬਾਵਾ ਖੇਲ ਜਿਲਾ ਜਲੰਧਰ।

(A) ਮੁਕੱਦਮਾ ਨੰਬਰ 41 ਮਿਤੀ 24.03.2021 ਅ/ਧ 25-54-59 ਅਸਲਾ ਐਕਟ ਥਾਣਾ ਮਕਸੂਦਾ ਜਿਲਾ ਜਲੰਧਰ-ਦਿਹਾੜੀ।

error: copy content is like crime its probhihated