Prime Punjab Times

Latest news
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 150 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ ਸੰਜੀਵ ਅਰੋੜਾ ਨੇ ਲਿਵਾਸਾ ਹਸਪਤਾਲ ਵਿਖੇ ਐਡਵਾਂਸਡ ਰੇਡੀਏਸ਼ਨ ਓਨਕੋਲੋਜੀ ਸੈਂਟਰ ਦਾ ਉਦਘਾਟਨ ਕੀਤਾ  ਖ਼ਾਲਸਾ ਕਾਲਜ ਵਿਖੇ 'ਗ੍ਰੀਨ ਭਾਰਤ ਪ੍ਰੋਜੈਕਟ' ਅਧੀਨ ਜਾਗਰੂਕਤਾ ਲੈਕਚਰ ਕਰਵਾਇਆ ਗਿਆ CM ਮਾਨ ਦੀ ਟਾਂਡਾ ਉੜਮੁੜ ਫੇਰੀ ਦੌਰਾਨ ਪੁਲਿਸ ਪ੍ਰਸ਼ਾਸਨ ਨੇ  ਜ਼ਿਲ੍ਹਾ ਵਾਈਸ ਪ੍ਰਧਾਨ ਪ੍ਰਿੰਸ ਪਲਿਆਲ ਨੂੰ ਥਾਣਾ ਗੜਦੀਵਾਲ... ਭਗਵਾਨ ਪਰਸ਼ੁਰਾਮ ਜਯੰਤੀ ਧੂਮਧਾਮ ਨਾਲ ਮਨਾਉਣ ਦਾ ਫੈਸਲਾ, ਬ੍ਰਾਹਮਣ ਸਭਾ ਦੀ ਵਿਸ਼ੇਸ਼ ਮੀਟਿੰਗ ਵਿੱਚ ਮਹੱਤਵਪੂਰਨ ਫੈਸਲੇ CM ਮਾਨ 15 ਅਪ੍ਰੈਲ ਨੂੰ ਉੜਮੁੜ ਹਲਕੇ ‘ਚ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਦੀ ਕਰਨਗੇ ਸ਼ੁਰੂਆਤ—ਜਸਵੀਰ ਸਿੰਘ ਰਾਜਾ ਗਿੱਲ ਨਸ਼ੀਲੀਆਂ ਗੋਲੀਆਂ ਸਮੇਤ ਇੱਕ ਨੌਜਵਾਨ ਆਇਆ ਪੁਲਿਸ ਅੜਿੱਕੇ ਬਟਾਲਾ ਰੇਲਵੇ ਸਟੇਸ਼ਨ ‘ਤੇ ਸੇਵਾ ਦੀ ਮਿਸਾਲ: 50 ਲੋੜਵੰਦਾਂ ਨੂੰ ਪੈਨਸ਼ਨਾਂ ਵੰਡੀਆਂ, ਛਬੀਲ ਦਾ ਸ਼ਾਨਦਾਰ ਆਗਾਜ਼ ਭਾਜਪਾ ਆਗੂ ਸੰਜੀਵ ਮਨਹਾਸ ਦੇ ਪਿਤਾ ਬਲਬੀਰ ਸਿੰਘ ਦੀ ਅੰਤਿਮ ਅਰਦਾਸ ਮੌਕੇ ਧਾਰਮਿਕ ,ਸਮਾਜਿਕ ਅਤੇ ਰਾਜਨੀਤਿਕ ਹਸਤੀਆਂ ਨੇ ਕ... DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਵਿਸਾਖੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ
ADVERTISEMENT
You are currently viewing GARHDIWALA..ਦੇ ਦਲਿਤ ਸੰਗਠਨਾਂ ਵੱਲੋਂ 9 ਨੂੰ ਪੰਜਾਬ ਬੰਦ ਦੇ ਸਮਰਥਨ ਦਾ ਐਲਾਨ

GARHDIWALA..ਦੇ ਦਲਿਤ ਸੰਗਠਨਾਂ ਵੱਲੋਂ 9 ਨੂੰ ਪੰਜਾਬ ਬੰਦ ਦੇ ਸਮਰਥਨ ਦਾ ਐਲਾਨ

ਗੜ੍ਹਦੀਵਾਲਾ ਦੇ ਦਲਿਤ ਸੰਗਠਨਾਂ ਵੱਲੋਂ 9 ਨੂੰ ਪੰਜਾਬ ਬੰਦ ਦੇ ਸਮਰਥਨ ਦਾ ਐਲਾਨ
ਗੜ੍ਹਦੀਵਾਲਾ, 7 ਅਗਸਤ (YOGESH GUPTA)- ਗੜ੍ਹਦੀਵਾਲਾ ਵਿਖੇ ਵੱਖ ਵੱਖ ਦਲਿਤ ਸੰਗਠਨਾਂ ਦੀ ਹੰਗਾਮੀ ਮੀਟਿੰਗ ਹੋਈ। ਜਿਸ ਵਿੱਚ ਦਲਿਤ ਸੰਗਠਨਾਂ ਵੱਲੋਂ 9 ਅਗਸਤ ਨੂੰ ਪੰਜਾਬ ਬੰਦ ਦਾ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ।ਇਸ ਮੌਕੇ ਦਲਿਤ ਆਗੂ ਸੁਭਮ ਸਹੋਤਾ, ਹਰਪਾਲ ਸਿੰਘ ਭੱਟੀ, ਡਾਕਟਰ ਜਸਪਾਲ ਸਿੰਘ, ਸੋਮ ਰਾਜ ਸੱਭਰਵਾਲ, ਲੈਕ. ਬਲਦੇਵ ਸਿੰਘ ਧੁੱਗਾ, ਹੈੱਡ ਟੀਚਰ ਜਸਪਾਲ ਸਿੰਘ, ਡਾਕਟਰ ਬਲਜੀਤ ਸਿੰਘ, ਵਿਨੋਦ ਕਲਿਆਣ,ਸ਼ੰਕੀ ਕਲਿਆਣ, ਡਾਕਟਰ ਮਹਿੰਦਰ ਕੁਮਾਰ ਮਲਹੋਤਰਾ, ਡਾਕਟਰ ਹਰਦਿੰਦਰ ਦੀਪਕ, ਮਲਕੀਤ ਸਿੰਘ, ਗੁਰਜੀਤ ਸਿੰਘ, ਜਸਵੀਰ ਸਿੰਘ, ਧਰਮਿੰਦਰ ਕਲਿਆਣ, ਸੁਨੀਲ ਕਲਿਆਣ, ਜਸਵੀਰ ਸਿੰਘ ਰਾਹੀ, ਸੁਰਿੰਦਰ ਪਾਲ ਨੇ ਕਿਹਾ ਕਿ ਬੀਤੇ ਦਿਨੀਂ ਜੋ ਸੂਬਾ ਮਣੀਪੁਰ ਵਿਖੇ ਅਨੂਸੂਚਿਤ ਕਬੀਲੇ ਦੀਆਂ ਔਰਤਾਂ ਤੇ ਮਤੇਈ ਜਾਤੀ ਦੇ ਹੁਲੜਬਾਜ ਲੋਕਾਂ ਵੱਲੋਂ ਜੋ ਘਿਨੌਣੀ ਇਨਸਾਨੀਅਤ ਤੋਂ ਗਿਰੀ ਹੋਈ ਦਰਿੰਦਗੀ ਕੀਤੀ ਗਈ ਉਹ ਅਤਿ ਨਿੰਦਣਯੋਗ ਹੈ।ਇਹ ਦਰਿੰਦਗੀ ਤੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ 4 ਮਈ ਨੂੰ ਹੋਈ ।ਇਸ ਸ਼ਰਮਨਾਕ ਘਟਨਾ ਨੂੰ ਮਣੀਪੁਰ ਅਤੇ ਕੇਂਦਰ ਸਰਕਾਰ ਦੀ ਮਿਲੀ ਭੁਗਤ ਨਾਲ 2 ਮਹੀਨਿਆਂ ਤੱਕ ਉਜਾਗਰ ਨਹੀਂ ਹੋਣ ਦਿੱਤਾ ਗਿਆ । ਉਨ੍ਹਾਂ ਕਿਹਾ ਕਿ ਜੇਕਰ 19 ਜੁਲਾਈ ਨੂੰ ਇਸ ਘਟਨਾ ਦੀ ਵੀਡਿਓ ਵਾਇਰਲ ਨਾ ਹੁੰਦੀ ਤਾਂ ਇਸ ਘਟਨਾ ਬਾਰੇ ਕਿਸੇ ਨੁੰ ਪਤਾ ਵੀ ਨਹੀ ਲੱਗਣਾ ਸੀ।ਉਨ੍ਹਾਂ ਕਿਹਾ ਕਿ ਡਾਕਟਰ ਭੀਮ ਰਾਓ ਅੰਬੇਦਕਰ ਦੇ ਸੰਵਿਧਾਨ ਅਨੁਸਾਰ ਭਾਰਤ ਵਿਚ ਇਸਤਰੀਆਂ ਨੂੰ ਸਨਮਾਨ ਯੋਗ ਸਤਿਕਾਰ ਦਿੱਤਾ ਗਿਆ ਹੈ। ਪਰ ਮਣੀਪੁਰ ਵਿਚ ਵਾਪਰੀ ਇਸ ਸ਼ਰਮਨਾਕ ਘਟਨਾ ਨੇ ਭਾਰਤ ਵਾਸੀਆਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਨਿਯੁਕਤ ਕੀਤੇ ਨਵੇਂ ਐੱਸ.ਸੀ ਕਮਿਸ਼ਨ ਵਿਚ ਕੋਈ ਵੀ ਅਨੁਸ਼ੂਚਿਤ ਜਾਤੀ ਦਾ ਮੈਂਬਰ ਨਾ ਲੈਣ ਅਤੇ ਕਮਿਸ਼ਨ ਦੇ ਮੈਂਬਰਾਂ ਦੀ ਗਿਣਤੀ ਘਟਾਉਣ ਤੇ ਹੋਰ ਦਲਿਤ ਸਮਾਜ ਦੇ ਸੰਵਿਧਾਨਿਕ ਹੱਕਾਂ ਨੂੰ ਲਗਤਾਰ ਨਜ਼ਰਅੰਦਾਜ ਕਰਨ ਨਾਲ ਦਲਿਤ ਸਮਾਜ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੇਦਰ ਅਤੇ ਪੰਜਾਬ ਸਰਕਾਰ ਦੇ ਦਲਿਤ ਵਿਰੋਧੀ ਵਤੀਰੇ ਵਿਰੁੱਧ 9 ਅਗਸਤ ਨੂੰ ਪੰਜਾਬ ਬੰਦ ਦਾ ਪੂਰਨ ਸਮਰਥਨ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਬੰਦ ਦੌਰਾਨ ਜੇ ਕੋਈ ਵੀ ਅਨਸੁਖਾਵੀ ਘਟਨਾ ਘੱਟਦੀ ਹੈ ਤਾਂ ਇਸਦੀ ਜਿੰਮੇਵਾਰ ਮਣੀਪੁਰ ਸਰਕਾਰ, ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਹੋਵੇਗੀ। ਇਸ ਮੌਕੇ ਉਨ੍ਹਾਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਫਾਂਸੀ ਦੀ ਸਜਾ ਦਿੱਤੀ ਜਾਵੇ ਤਾਂ ਜੋ ਭਵਿੱਖ ਵਿਚ ਇਹੋ ਜਿਹੀ ਸ਼ਰਮਨਾਕ ਹਰਕਤ ਕਰਨ ਦੀ ਕਿਸੇ ਦੀ ਹਿੰਮਤ ਨਾ ਹੋਵੇ ਅਤੇ ਅਜਿਹੀ ਦਿਲ ਦਹਿਲਾਉਣ ਵਾਲੀ ਘਟਨਾ ਨਾ ਵਾਪਰੇ।

error: copy content is like crime its probhihated