Prime Punjab Times

Latest news
ਬਲਾਕ ਪੱਧਰੀ ਡਰਾਮਾ ਮੁਕਾਬਲੇ 'ਚ ਸਰਕਾਰੀ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀ ਜੇਤੂ ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ*
ADVERTISEMENT
You are currently viewing ਪਿੰਡ ਖਿਆਲਾ ਬੁਲੰਦਾਂ ਦੇ ਨੌਜਵਾਨ ਦੀ ਦੁਬਈ ਚ ਮੌਤ, ਮ੍ਰਿਤਕ ਦੇਹ ਪਿੰਡ ਪਹੁੰਚ ਦੇ ਰਿਤਿ ਰਿਵਾਜਾਂ ਨਾਲ ਕੀਤਾ ਅੰਤਿਮ ਸੰਸਕਾਰ

ਪਿੰਡ ਖਿਆਲਾ ਬੁਲੰਦਾਂ ਦੇ ਨੌਜਵਾਨ ਦੀ ਦੁਬਈ ਚ ਮੌਤ, ਮ੍ਰਿਤਕ ਦੇਹ ਪਿੰਡ ਪਹੁੰਚ ਦੇ ਰਿਤਿ ਰਿਵਾਜਾਂ ਨਾਲ ਕੀਤਾ ਅੰਤਿਮ ਸੰਸਕਾਰ

ਪਿੰਡ ਖਿਆਲਾ ਬੁਲੰਦਾਂ ਦੇ ਨੌਜਵਾਨ ਦੀ ਦੁਬਈ ਚ ਮੌਤ, ਮ੍ਰਿਤਕ ਦੇਹ ਪਿੰਡ ਪਹੁੰਚ ਦੇ ਰਿਤਿ ਰਿਵਾਜਾਂ ਨਾਲ ਕੀਤਾ ਅੰਤਿਮ ਸੰਸਕਾਰ

ਗੜ੍ਹਦੀਵਾਲਾ 9 ਮਈ ( ਕਮਲਜੀਤ ਭਟੋਆ / ਯੋਗੇਸ਼ ਗੁਪਤਾ ) : ਪੰਜਾਬ ਦੇ ਨੌਜਵਾਨ ਰੋਜੀ ਰੋਟੀ ਦੀ ਭਾਲ ਲਈ ਲਗਾਤਾਰ ਵਿਦੇਸ਼ਾ ਦਾ ਰੁਖ ਕਰ ਰਹੇ ਹਨ। ਇਸੇ ਤਰਾਂ ਹੀ ਗੜ੍ਹਦੀਵਾਲਾ ਦੇ ਪਿੰਡ ਖਿਆਲਾ ਬੁਲੰਦਾਂ ਦਾ ਨੌਜਵਾਨ ਬੂਟਾ ਸਿੰਘ ਪੁੱਤਰ ਮਲਕੀਤ ਸਿੰਘ ਰੋਜੀ ਰੋਟੀ ਕਮਾਉਣ ਲਈ ਦੁਬਈ ਗਿਆ ਸੀ। ਜਿਥੇ ਬੀਤੇ ਦਿਨੀ ਦਿਲ ਦੀ ਗਤੀ ਰੁਕੱਣ ਕਰਕੇ ਉਸ ਦੀ ਮੌਤ ਹੋ ਗਈ ਸੀ। ਅੱਜ ਦੁਪਹਿਰ ਵਿਖੇ ਉਸ ਦੀ ਮ੍ਰਿਤਕ ਦੇ ਪਿੰਡ ਖਿਆਲਾ ਬੁਲੰਦਾਂ ਵਿਖੇ ਪਹੁੰਚੀ। ਉਸਦੀ ਮ੍ਰਿਤਕ ਦੇ ਪਿੰਡ ਪਹੁੰਚ ਤੇ ਪਰਿਵਾਰ ਚ ਮਾਹੋਲ ਗਮਗੀਨ ਹੋ ਗਿਆ ਅਤੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ। ਅੱਜ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਪੂਰੇ ਰਿਤਿ ਰਿਵਾਜਾਂ ਨਾਲ ਉਸਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਮ੍ਰਿਤਕ ਆਪਣੇ ਪਿੱਛੇ ਬਜੁਰਗ ਮਾਤਾ ਪਿਤਾ, ਪਤਨੀ, ਬੇਟੀ ਅਤੇ ਭੈਣ ਭਰਾ ਛੱਡ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਜਸਵੀਰ ਸਿੰਘ ਤੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਮ੍ਰਿਤਕ ਬੂਟਾ ਸਿੰਘ ਰੋਜੀ ਰੋਟੀ ਕਮਾਉਣ ਲਈ ਇੱਕ ਸਾਲ ਪਹਿਲਾਂ ਦੁਬਈ ਗਿਆ ਸੀ। ਇਸ ਮੌਕੇ ਪਿੰਡ ਦੇ ਸਰਪੰਚ ਜਸਵੀਰ ਸਿੰਘ, ਤਾਇਆ ਜੀਤ ਸਿੰਘ ਸਾਬਕਾ ਪੰਚਾਇਤ ਮੈਂਬਰ, ਨੰਬਰਦਾਰ ਦੁੱਲਾ ਸਿੰਘ, ਦਿਲਬਾਗ ਸਿੰਘ, ਰਾਮ ਸਿੰਘ ਸਮੇਤ ਪਰਿਵਾਰ ਮੈਂਬਰ ਅਤੇ ਰਿਸ਼ਤੇਦਾਰ ਹਾਜਰ ਸਨ।