Prime Punjab Times

Latest news
ਝੋਨੇ ਦੀ ਖਰੀਦ 1 ਅਕਤੂਰ ਤੋਂ, ਮੰਡੀਆਂ ‘ਚ ਲੋੜੀਂਦੇ ਪ੍ਰਬੰਧ ਮੁਕੰਮਲ : ਡਿਪਟੀ ਕਮਿਸ਼ਨਰ ਬਾਲ ਵਿਆਹ ਕਰਵਾਉਣ ਵਾਲਿਆਂ ਖ਼ਿਲਾਫ਼ ਕੀਤੀ ਗਈ ਕਾਨੂੰਨੀ ਕਾਰਵਾਈ ਬੀਬੀਐਮਬੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਲਿਆ ਸਵੱਛਤਾ ਪ੍ਰਣ ਗੁਰਸਿੱਖ ਹਰ ਅਵਸਥਾ ਚ ਇਕ ਸਮਾਨ ਜੀਵਨ ਜਿਉਂਦਾ ਹੈ : ਮਹਾਤਮਾ ਰੌਸ਼ਨ ਦਿਹਲਵੀ ਸਿਹਤਮੰਦ ਜੀਵਨ-ਸ਼ੈਲੀ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਅਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਤੇ ਵਾਪਰਿਆ ਭਿਆਨਕ ਹਾਦਸਾ ਇੱਕ ਦੀ ਮੌ+ਤ, 5 ਜ਼+ਖ+ਮੀ  ਰਾਮਾਨੁਜਨ ਮੈਥੇਮੈਟੀਕਲ ਸੋਸਾਇਟੀ ਵੱਲੋਂ 'ਸੰਚਾਰ ਹੁਨਰ' ਵਿਸ਼ੇ 'ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ ਜ਼ਿਲ੍ਹੇ ‘ਚ ਸ਼ਾਮ 6 ਵਜੇ ਤੋਂ ਸਵੇਰੇ 10 ਵਜੇ ਤੱਕ ਕੰਬਾਇਨਾਂ ਨਾਲ ਝੋਨਾ ਕੱਟਣ ‘ਤੇ ਪਾਬੰਦੀ : ਜ਼ਿਲ੍ਹਾ ਮੈਜਿਸਟ੍ਰੇਟ ਖਾਲਸਾ ਕਾਲਜ ਵਿਖੇ ਹਿੰਦੀ ਦਿਵਸ ਮੌਕੇ ਇੱਕ ਵਿਸ਼ੇਸ਼ ਲੈਕਚਰ ਜੋਨਲ ਐਥਲੈਟਿਕ ਮੁਕਾਬਲਿਆਂ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ
ADVERTISEMENT
You are currently viewing ਉੱਚੀ ਬੱਸੀ ਪੁੱਲ ਨਜਦੀਕ ਵਾਪਰੇ ਸੜਕ ਹਾਦਸੇ ਚ ਦੋ ਲੋਕਾਂ ਦੀ ਮੌ+ਤ, ਇੱਕ ਗੰਭੀਰ ਜਖਮੀ

ਉੱਚੀ ਬੱਸੀ ਪੁੱਲ ਨਜਦੀਕ ਵਾਪਰੇ ਸੜਕ ਹਾਦਸੇ ਚ ਦੋ ਲੋਕਾਂ ਦੀ ਮੌ+ਤ, ਇੱਕ ਗੰਭੀਰ ਜਖਮੀ

ਦਸੂਹਾ (ਚੌਧਰੀ)

1 ਅਕਤੂਬਰ : ਅੱਜ ਉੱਚੀ ਬੱਸੀ ਪੁੱਲ ਨਜਦੀਕ ਵਾਪਰੇ ਸੜਕ ਹਾਦਸੇ ਚ ਦੋ ਲੋਕਾਂ ਦੀ ਮੌ+ਤ  ਅਤੇ ਇੱਕ ਨੌਜਵਾਨ ਦੇ ਗੰਭੀਰ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।  ਮ੍ਰਿਤਕਾਂ ਦੀ ਪਛਾਣ ਸਕੂਟਰ ਸਵਾਰ ਗਿਆਨ ਚੰਦ ਪੁੱਤਰ ਨਾਨਕ ਚੰਦ (74) ਵਾਸੀ ਧਰਮਪੁਰਾ(ਦਸੂਹਾ) ਤੇ ਮੋਟਰਸਾਈਕਲ ਸਵਾਰ ਮੁਹੰਮਦ ਜਾਕਿਰ ਹੂਸੈਨ (48)ਨਿਵਾਸੀ ਦਾਣਾ ਮੰਡੀ ਮੁਕੇਰੀਆਂ ਅਤੇ ਗੰਭੀਰ ਨੌਜਵਾਨ ਦੀ ਅਜੇ ਕੁਮਾਰ ਵਜੋਂ ਹੋਈ ਹੈ। ਸੂਚਨਾ ਮਿਲਦੇ ਹੀ ਦਸੂਹਾ ਪੁਲਿਸ ਦੇ ਮੁਲਾਜ਼ਮਾਂ ਨੇ ਮੌਕੇ ਤੇ ਪਹੁੰਚ ਕੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

ਜਾਂਚ ਅਧਿਕਾਰੀ ਅਨਿਲ ਕੁਮਾਰ ਨੇ ਦੱਸਿਆ ਕਿ ਮੋਟਰਸਾਈਕਲ ਸਵਾਰ ਮੁਹੰਮਦ ਜਾਕਿਰ ਹੂਸੈਨ ਕੱਪੜੇ ਦਾ ਵਪਾਰ ਕਰਦਾ ਸੀ। ਦਸੂਹਾ ਤੋਂ ਆਪਣੇ ਮੋਟਰਸਾਈਕਲ ਨੰ ਪੀ ਬੀ 54 ਜੀ 9350 ਤੇ ਕਪੜਾ ਲੈ ਕੇ ਮੁਕੇਰੀਆਂ ਵਿਖੇ ਪਰਤ ਰਿਹਾ ਸੀ ਜਦੋਂ ਉੱਚੀ ਬੱਸੀ ਪੁੱਲ ਦੇ ਪਾਸ ਪੁੱਜਿਆ ਤਾਂ ਸਾਹਮਣੇ ਤੋਂ ਅਵਾਰਾ ਪਸ਼ੂ ਆਉਣ ਤੇ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ ਤੇ ਸਕੂਟਰ ਨੂੰ ਪੀ ਬੀ 07 ਜੇ 4724 ਤੇ ਜਾ ਰਹੇ ਗਿਆਨ ਸਿੰਘ ਨਾਲ ਟਕਰਾ ਗਿਆ। ਜਿਸ ਨਾਲ ਜਾਕਿਰ ਹੂਸੈਨ ਦੀ ਮੌਕੇ ਤੇ ਮੌਤ ਹੋ ਗਈ ।ਜਦਕਿ ਹਾਦਸੇ ਵਿੱਚ ਗੰਭੀਰ ਜਖਮੀ ਗਿਆਨ ਚੰਦ ਅਤੇ ਅਜੇ ਕੁਮਾਰ ਨੂੰ ਸਿਵਲ ਹਸਪਤਾਲ ਦਸੂਹਾ ਵਿਖੇ ਪਹੁੰਚਾਇਆ ਗਿਆ। ਜਿਥੇ ਡਾਕਟਰਾਂ ਨੇ ਗਿਆਨ ਚੰਦ ਨੂੰ ਅਮ੍ਰਿਤਸਰ ਲਈ ਰੈਫਰ ਕਰ ਦਿੱਤਾ। ਉੱਥੇ ਪਹੁੰਚਣ ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਫੋਟੋ :  ਮ੍ਰਿਤਕ ਮੁਹੰਮਦ ਜਾਕਿਰ ਹੂਸੈਨ ਤੇ ਗਿਆਨ ਚੰਦ ਦੀ ਪ੍ਰੋਫਾਇਲ ਫੋਟੋ।