ਗੜ੍ਹਦੀਵਾਲਾ(ਚੌਧਰੀ / ਯੋਗੇਸ਼ ਗੁਪਤਾ )
24 ਦਸੰਬਰ : ਕੜਾਕੇ ਦੀ ਠੰਢ ਵਿਚ ਵੀ ਟੋਲ ਪਲਾਜਾ ਮਾਨਗੜ੍ਹ ਵਿਖੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਜਿਲ੍ਹਾ ਹੁਸਿਆਰਪੁਰ ਵਲੋਂ ਸੀਨੀਅਰ ਮੀਤ ਪ੍ਰਧਾਨ ਪੰਜਾਬ ਸ਼ਵਿੰਦਰ ਸਿੰਘ ਚੋਟਾਲਾ ਅਤੇ ਜਿਲਾ ਪ੍ਰਧਾਨ ਪਰਮਜੀਤ ਸਿੰਘ ਭੁੱਲਾ ਦੀ ਰਹਿਨੁਮਾਈ ਹੇਠ ਜੋਨ ਪ੍ਰਧਾਨ ਗਰਨਾ ਸਾਹਿਬ ਜਗਦੀਪ ਸਿੰਘ ਉਰਫ਼ ਜੱਗੀ ਗਿੱਲ ਦੀ ਅਗਵਾਈ ਹੇਠ ਕਿਸਾਨਾਂ ਤੇ ਮਜਦੂਰਾਂ ਦੀਆਂ ਮੰਗਾਂ ਨੂੰ ਲੈਕੇ ਧਰਨਾ ਗਿਆਰਵੇਂ ਦਿਨ ਵੀ ਜਾਰੀ ਰਿਹਾ। ਇਸ ਧਰਨੇ ਦੌਰਾਨ ਕਿਸਾਨਾਂ ਤੇ ਮਜਦੂਰਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ ਜੰਮਕੇ ਨਾਹਰੇਬਾਜ਼ੀ ਕੀਤੀ। ਇਸ ਮੌਕੇ ਪ੍ਰਧਾਨ ਜਗਦੀਪ ਸਿੰਘ ਉਰਫ਼ ਜੱਗੀ ਗਿੱਲ ਨੇ ਕਿਹਾ ਕਿ ਕਿਸਾਨ ਆਗੂਆਂ ਤੇ ਕੀਤੇ ਝੂਠੇ ਪਰਚੇ ਰੱਦ ਕੀਤੇ ਜਾਣ, ਨੌਜਵਾਨਾਂ ਨੂੰ ਰੋਜਗਾਰ ਦਿੱਤਾ ਜਾਵੇ, ਫੈਕਟਰੀਆਂ ਵਲੋਂ ਧਰਤੀ ਹੇਠਾਂ ਸੁੱਟੇ ਜਾ ਰਹੇ ਗੰਦੇ ਪਾਣੀ ਦੀ ਨਿਕਾਸੀ ਬੰਦ ਕੀਤੀ ਜਾਏ,ਤਰਨਤਾਰਨ ਡੀਸੀ ਦਫਤਰ ਵਿਖੇ ਧਰਨੇ ਦੌਰਾਨ ਸ਼ਹੀਦ ਹੋਏ ਮਜਦੂਰ ਦੇ ਪਰਿਵਾਰ ਨੂੰ ਨੌਕਰੀ ਤੇ 10 ਲੱਖ ਦੀ ਮਾਇਕ ਸਹਾਇਤਾ ਦਿੱਤੀ ਜਾਵੇ।ਉਨ੍ਹਾਂ ਕਿਹਾ ਕਿ ਮੰਗਾਂ ਨਾ ਪੂਰੀਆਂ ਹੋਣ ਕਰਕੇ 15 ਜਨਵਰੀ 2023 ਤੱਕ ਮਹੀਨੇ ਲਈ ਮਾਨਗੜ੍ਹ ਟੋਲ ਪਲਾਜਾ ਤੇ ਨਿਰੰਤਰ ਧਰਨਾ ਦਿੱਤਾ ਜਾਵੇਗਾ।ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਉੱਕਤ ਮੰਗਾਂ ਨੂੰ ਲਾਗੂ ਨਹੀਂ ਕੀਤਾ ਤਾਂ ਸੰਘਰਸ਼ ਹੋਰ ਤੇਜ ਕਰ ਦਿੱਤਾ ਜਾਵੇਗਾ।ਜਿਸ ਦੀ ਜਿੰਮੇਵਾਰ ਸਰਕਾਰ ਹੋਵੇਗੀ।ਇਸ ਮੌਕੇ ਤੇ ਜਗਦੀਪ ਸਿੰਘ ਉਰਫ਼ ਜੱਗੀ ਗਿੱਲ, ਡਾ ਨਿਰਮਲ ਸਿੰਘ ਪੱਖੋਵਾਲ,ਨੰਬਰਦਾਰ ਰਾਜ ਕੁਮਾਰ ਦੁੱਗਲ, ਪਰਮਜੀਤ ਕੌਰ ਦੁੱਗਲ, ਉਰਮਿਲਾ ਦੁੱਗਲ, ਰਵਿੰਦਰ ਕੌਰ ਦੁੱਗਲ, ਮਨਦੀਪ ਕੌਰ ਦੁੱਗਲ, ਨਿਰਮਲਾ ਦੇਵੀ, ਮਨਜੀਤ ਕੌਰ, ਸੁਰਿੰਦਰ ਕੌਰ ਦੁੱਗਲ, ਸੀਮਾ ਰਾਣੀ, ਜੋਗਿੰਦਰ ਕੌਰ, ਸੇਵਾ ਕੌਰ, ਮਨਜੀਤ ਕੌਰ ਗਾਲੋਵਾਲ, ਹਰਮਨਜੀਤ ਕੌਰ ਗਾਲੋਵਾਲ, ਅਨੂ ਗਾਲੋਵਾਲ, ਬਲਵੀਰ ਕੌਰ, ਸਤਿੰਦਰ ਕੌਰ ਗਾਲੋਵਾਲ, ਮਨਜੀਤ ਕੌਰ ਤਲਵੰਡੀ ਜੱਟਾਂ, ਰਾਜਵੰਤ ਕੌਰ ਤਲਵੰਡੀ ਜੱਟਾਂ, ਰਾਜਨ ਧਰਮਕੋਟ, ਰਿੰਪੀ ਧਰਮਕੋਟ, ਗੁਰਬਚਨ ਕੌਰ ਹਰਿਆਣਾ, ਅਮਰਜੀਤ ਕੌਰ ਹਰਿਆਣਾ, ਕਮਲੇਸ਼ ਕੌਰ ਸਕਰਾਲਾ, ਸਲਤਿੰਦਰ ਕੌਰ ਹਰਿਆਣਾ, ਬਲਜਿੰਦਰ ਕੌਰ ਖਿਆਲਾ, ਦਲਜੀਤ ਕੌਰ ਰਘਵਾਲ, ਸ਼ਾਤੀ ਦੇਵੀ ਗੜ੍ਹਦੀਵਾਲਾ ਆਦਿ ਸਮੇਤ ਵੱਡੀ ਗਿਣਤੀ ਵਿਚ ਲੋਕ ਹਾਜਰ ਸਨ।








