Prime Punjab Times

Latest news
*ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਗੁਰਮਤਿ ਸਮਾਗਮ ਵਿੱਚ ਕੀਤੀ ਸ਼ਮੂਲੀਅਤ KMS ਕਾਲਜ ਦੇ ਬੀ.ਸੀ.ਏ ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ
ADVERTISEMENT
You are currently viewing ਇਕ ਹੋਰ ਲਾਪਤਾ ਬੱਚੇ ਨੂੰ ਬਾਬਾ ਦੀਪ ਸਿੰਘ ਸੇਵਾ ਦਲ ਸੁਸਾਇਟੀ ਨੇ ਪਰਿਵਾਰ ਕੋਲ ਭੇਜਿਆ 

ਇਕ ਹੋਰ ਲਾਪਤਾ ਬੱਚੇ ਨੂੰ ਬਾਬਾ ਦੀਪ ਸਿੰਘ ਸੇਵਾ ਦਲ ਸੁਸਾਇਟੀ ਨੇ ਪਰਿਵਾਰ ਕੋਲ ਭੇਜਿਆ 

ਗੜ੍ਹਦੀਵਾਲਾ(ਚੌਧਰੀ) 

ਇਕ ਹੋਰ ਲਾਪਤਾ ਬੱਚੇ ਨੂੰ ਬਾਬਾ ਦੀਪ ਸਿੰਘ ਸੇਵਾ ਦਲ ਸੁਸਾਇਟੀ ਨੇ ਪਰਿਵਾਰ ਕੋਲ ਭੇਜਿਆ 

14 ਅਕਤੂਬਰ :  ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ ਵਲੋਂ ਇਕ ਹੋਰ ਲਾਪਤਾ ਬੱਚੇ ਨੂੰ ਪਰਿਵਾਰ ਕੋਲ ਭੇਜ ਕੇ ਬਹੁਤ ਭਲੇ ਦਾ ਕੰਮ ਕੀਤਾ ਹੈ। ਇਹ ਬੱਚਾ ਪਿੰਡ ਅਮੋਨੰਗਲ ਚੌਧਰੀਵਾਲ ਜਿਲ੍ਹਾਂ ਗਬਰਦਾਸਪੁਰ ਵਿਚ ਲਵਾਰਿਸ ਹਾਲਤ ਵਿਚ ਮਿਲਿਆ ਸੀ ਤੇ ਇਸ ਬੱਚੇ ਦੇਖ ਰੇਖ ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਦੇ ਮੈਬਰਾਂ ਵਲੋ ਕੀਤੀ ਗਈ। ਸੁਸਾਇਟੀ ਦੇ ਮੁੱਖੇ ਸੇਵਾਦਾਰ ਮਨਜੋਤ ਸਿੰਘ ਤਲਵੰਡੀ ਨੇ ਦੱਸਿਆ ਕਿ ਬੱਚੇ ਨੂੰ ਪੁਛਣ ਤੇ ਆਪਣਾ ਨਾਮ ਟੁਸਵੇ ਤੇ ਵਾਸੀ ਨਾਗਾਲੈਂਡ ਦੱਸਿਆ । ਸੁਸਾਇਟੀ ਮੈਬਰਾਂ ਵਲੋ ਬੱਚੇ ਦੇ ਪਰਿਵਾਰ ਦਾ ਪਤਾ ਕਰਨ ਲਈ ਬੱਚੇ ਦੀ ਬੀਡੀਓ ਸੋਸਲ ਮੀਡੀਆ ਤੇ ਪਾਈ ਗਈ। ਸੁਸਾਇਟੀ ਦੇ ਸਹਿਯੋਗੀ ਸੁਭਾਸ਼ ਚੰਡੀਗੜ੍ਹ ਵਾਲੇ ਵੀਰ ਦੇ ਸਹਿਯੋਗ ਨਾਲ ਨਾਗਾਲੈਂਡ ਸਪੰਰਕ ਕੀਤਾ ਗਿਆ ਤੇ ਨਾਗਾਲੈਂਡ ਤੋਂ ਬੱਚੇ ਨੂੰ ਲੈਣ ਲਈ ਚਾਇਲਡ ਕੇਅਰ ਵੈਲਫੇਅਰ ਦੇ ਪ੍ਰਟੈਕਸ਼ਨ ਅਫਸਰ ਸਿਤਾਹੀ ਸੋਹੋਯੂ ਲੈਣ ਚੰਡੀਗੜ੍ਹ ਪਹੁੰਚੇ। ਤਲਵੰਡੀ ਨੇ ਦੱਸਿਆ ਨੇ ਦੱਸਿਆ ਕਿ ਸੁਸਾਇਟੀ ਦੇ ਮੈਂਬਰ ਬੱਚੇ ਨੂੰ ਲੈਕੇ ਚੰਡੀਗੜ੍ਹ ਪਹੁੰਚੇ ਤੇ ਨਾਗਾਲੈਂਡ ਤੋਂ ਆਈ ਟੀਮ ਨਾਲ ਗੱਲਬਾਤ ਕਰਕੇ ਬੱਚੇ ਨੂੰ ਉਨ੍ਹਾਂ ਹਵਾਲੇ ਕਰ ਦਿੱਤਾ ਗਿਆ ਤੇ ਨਾਲ ਹੀ ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਮੈਬਰਾਂ ਦਾ ਧੰਨਵਾਦ ਕੀਤਾ ਹੈ।

ਫੋਟੋ  : ਲਵਾਰਿਸ ਬੱਚੇ ਨਾਲ ਮੁੱਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ ਅਤੇ ਹੋਰ।