ਪੀਰ ਬਾਬਾ ਜ਼ਿੰਦਾ ਸ਼ਾਮਦਾਰ ਜੀ ਦੇ ਦਰਬਾਰ ਪਿੰਡ ਮਸਤੀਵਾਲ ਵਿਖੇ ਸਲਾਨਾ ਮੇਲਾ ਧੂਮਧਾਮ ਨਾਲ ਕਰਵਾਇਆ
ਗੜ੍ਹਦੀਵਾਲਾ, 15 ਜੁਲਾਈ (ਚੌਧਰੀ )-ਪੀਰ ਬਾਬਾ ਜ਼ਿੰਦਾ ਸ਼ਾਮਦਾਰ ਜੀ ਦੀ ਦਰਗਾਹ ‘ਤੇ ਸੰਤ ਬਾਬਾ ਚਰਨ ਸ਼ਾਹ ਜੀ ਦੀ ਛਤਰ ਛਾਇਆ ਹੇਠ ਪਿੰਡ ਮਸਤੀਵਾਲ ਵਿਖੇ ਸਾਲਾਨਾ ਮੇਲਾ ਕਰਵਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਸੇਵਾਦਾਰ ਓਮ ਪ੍ਰਕਾਸ਼ ਨੇ ਦੱਸਿਆ ਕਿ ਚਾਦਰ ਚੜ੍ਹਾਉਣ ਦੀ ਰਸਮ ਅਤੇ ਝੰਡੇ ਦੀ ਰਸਮ ਅਦਾ ਕਰਨ ਉਪਰੰਤ ਮੇਲੇ ਦੀ ਸ਼ੁਰੂਆਤ ਧੂਮ-ਧਾਮ ਨਾਲ ਕੀਤੀ ਗਈ। ਇਸ ਮੌਕੇ ਮੇਲੇ ਵਿਚ ਮੁੱਖ ਮਹਿਮਾਨ ਦੀ ਤੌਰ ਤੇ ਸੰਤ ਰਾਮ ਗਿਰ ਜੀ ਰਾਜਪੁਰ ਕੰਢੀ ਵਾਲੇ, ਸੰਤ ਬਾਬਾ ਜਸਪਾਲ ਜੀ ਓਡਰੇ ਵਾਲੇ, ਸੰਤ ਪ੍ਰੇਮ ਦਾਸ ਜੀ ਰਜਪਲਵਾ ਵਾਲੇ ਸਮੇਤ ਅਨੇਕਾਂ ਸੰਤ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਕੁਲਦੀਪ ਰੰਧਾਵਾ ਤੇ ਹਰਪ੍ਰੀਤ ਕੋਰ, ਗਾਇਕ ਹੁਸੈਨ, ਗਾਇਕ ਅਸ਼ੋਕ ਵਡਾਲੀ ਵੱਲੋਂ ਭੇਟਾਂ ਅਤੇ ਸੱਭਿਆਚਾਰਕ ਗੀਤ ਗਾਏ ਗਏ। ਇਸ ਮੌਕੇ ਅਤੁੱਟ ਲੰਗਰ ਵਰਤਾਇਆ ਗਿਆ। ਇਸ ਮੌਕੇ ਭਾਰੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।








