Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਮੱਲੇਵਾਲ ਬਾਲੀਵਾਲ ਟੂਰਨਾਮੈਂਟ ਵਿਚ ਪਿੰਡ ਪੱਧਰ ਤੇ ਸਰਹਾਲਾ ਦੀ ਟੀਮ ਤੇ ਕਲੱਬਾਂ ਪੱਧਰ ਤੇ ਭੁੱਲਰ ਕਲੱਬ ਤਰਨਤਾਰਨ ਰਿਹਾ ਜੇਤੂ 

ਮੱਲੇਵਾਲ ਬਾਲੀਵਾਲ ਟੂਰਨਾਮੈਂਟ ਵਿਚ ਪਿੰਡ ਪੱਧਰ ਤੇ ਸਰਹਾਲਾ ਦੀ ਟੀਮ ਤੇ ਕਲੱਬਾਂ ਪੱਧਰ ਤੇ ਭੁੱਲਰ ਕਲੱਬ ਤਰਨਤਾਰਨ ਰਿਹਾ ਜੇਤੂ 

ਗੜ੍ਹਦੀਵਾਲਾ (ਚੌਧਰੀ) 

ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਪਿੰਡਾਂ ਵਿੱਚ ਖੇਡ ਟੂਰਨਾਮੈਂਟ ਹੋਣੇ ਸਮੇਂ ਦੀ ਵੱਡੀ ਲੋੜ : ਸੰਜੀਵ ਮਨਹਾਸ

8 ਮਾਰਚ : ਸੰਤ ਬਾਬਾ ਹਰਨਾਮ ਸਿੰਘ ਕਲੱਬ ਮੱਲ੍ਹੇਵਾਲ ਵੱਲੋਂ ਦੂਸਰਾ ਵਿਸ਼ਾਲ ਬਾਲੀਵਾਲ ਟੂਰਨਾਮੈਂਟ ਕਰਵਾਇਆ ਗਿਆ।ਟੂਰਨਾਮੈਂਟ ਦੇ ਦੂਸਰੇ ਦਿਨ ਫਾਈਨਲ ਮੁਕਾਵਲਿਆ ਵਿੱਚ ਭਾਜਪਾ ਜਿਲ੍ਹਾ ਇੰਚਾਰਜ ਸੰਜੀਵ ਮਨਹਾਸ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।ਟੂਰਨਾਮੈਂਟ ਵਿੱਚ ਪਿੰਡ ਪੱਧਰ ਤੇ 32 ਟੀਮਾਂ ਨੇ ਹਿੱਸਾ ਲਿਆ ਜਿਸ ਵਿੱਚ ਪਿੰਡ ਸਰਹਾਲਾ ਸਪੋਰਟਸ ਕਲੱਬ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਮੱਲ੍ਹੇਵਾਲ ਸਪੋਰਟਸ ਕਲੱਬ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।ਇਸ ਟੂਰਨਾਮੈਂਟ ਵਿੱਚ ਕਲੱਬ ਪੱਧਰ ਤੇ 8 ਟੀਮਾਂ ਨੇ ਹਿੱਸਾ ਲਿਆ।ਜਿਸ ਵਿੱਚ ਭੁੱਲਰ ਕਲੱਬ ਤਰਨਤਾਰਨ ਨੇ ਪਹਿਲਾ ਅਤੇ ਸਰਹਾਲਾ ਸਪੋਰਟਸ ਕਲੱਬ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।ਇਸ ਮੋਕੇ ਸੰਜੀਵ ਮਨਹਾਸ ਵਲੋਂ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ ਗਏ।ਇਸ ਮੌਕੇ ਸੰਜੀਵ ਮਨਹਾਸ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਦੀ ਦਲਦਲ ਚੋਂ ਵਚਾਉਣ ਲਈ ਪੰਜਾਬ ਦੇ ਪਿੰਡ ਪਿੰਡ ਵਿੱਚ ਖੇਡ ਟੂਰਨਾਮੈਂਟ ਹੋਣੇ ਸਮੇਂ ਦੀ ਲੋੜ ਹੈ।ਉਨ੍ਹਾਂ ਸੰਤ ਬਾਬਾ ਹਰਨਾਮ ਸਿੰਘ ਜੀ ਸਪੋਰਟਸ ਕਲੱਬ ਮੱਲ੍ਹੇਵਾਲ ਤੇ ਸਮੂਹ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਨੂੰ ਟੂਰਨਾਮੈਂਟ ਕਰਵਾਉਣ ਲਈ ਸ਼ਲਾਘਾ ਕੀਤੀ।ਮਨਹਾਸ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕੇ ਸਰਕਾਰ ਖੇਡਾਂ ਨੂੰ ਪਿੰਡ ਪੱਧਰ ਤੇ ਪ੍ਰਫੁਲਿਤ ਕਰਨ ਪਿੰਡਾਂ ਨੂੰ ਸਪੋਰਟਸ ਲਈ ਗ੍ਰਾਂਟ ਦੇਣਾ ਯਕੀਨੀ ਬਣਾਏ।ਇਸ ਮੋਕੇ ਕਲੱਬ ਦੇ ਪ੍ਰਧਾਨ ਮਨਿੰਦਰਜੀਤ ਸਿੰਘ,ਹਰਮਿੰਦਰ ਸਿੰਘ, ਨਰਪਾਲ ਸਿੰਘ, ਮਾਸਟਰ ਪਰਮਾਨੰਦ, ਸਰਪੰਚ ਗੁਰਿੰਦਰਜੀਤ ਕੌਰ, ਪੰਚ ਪਿਰਥਪਾਲ ਸਿੰਘ, ਹਰਜੀਤ ਸਿੰਘ, ਪਰਮਿੰਦਰ ਸਿੰਘ, ਅਮਨਦੀਪ, ਭਗਵੰਤ ਸਿੰਘ, ਕਮਲ, ਸਿਮਾ, ਆਦਿ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜਰ ਸਨ।

ਫੋਟੋ : ਜੇਤੂ ਟੀਮ ਨੂੰ ਟਰਾਫੀ ਭੇਂਟ ਕਰਦੇ ਮੁਖ ਮਹਿਮਾਨ ਸੰਜੀਵ ਮਨਹਾਸ ਤੇ ਹੋਰ।