ਹੁਸ਼ਿਆਰਪੁਰ 10 ਮਾਰਚ ( ਤਰਸੇਮ ਦੀਵਾਨਾ ) ਬੇਗਮਪੁਰਾ ਟਾਈਗਰ ਫੋਰਸ ਵੱਲੋਂ 13 ਤਰੀਕ ਨੂੰ ਮੁੱਖ ਦਫਤਰ ਭਗਤ ਨਗਰ ਵਿਖੇ ਇੱਕ ਹੰਗਾਮੀ ਮੀਟਿੰਗ ਰੱਖੀ ਗਈ ਹੈ । ਜਿਸ ਵਿੱਚ ਇਹ ਤੈਅ ਕੀਤਾ ਜਾਵੇਗਾ ਕਿ ਕਿਸ ਦਿਨ ਹੁਸ਼ਿਆਰਪੁਰ ਡਿਸਟ੍ਰਿਕ ਕ੍ਰਿਕਟ ਐਸੋਸੀਏਸ਼ਨ ਦੇ ਖਿਲਾਫ਼ ਹੁਸ਼ਿਆਰਪੁਰ ਵਿੱਚ ਵੱਡੀ ਰੈਲੀ ਕੱਢੀ ਜਾਵੇਗੀ । ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਕੌਮੀ ਪ੍ਰਧਾਨ ਅਸ਼ੋਕ ਸੱਲਣ ਅਤੇ ਕੌਮੀ ਉੱਪ ਚੇਅਰਮੈਨ ਬਿੱਲਾ ਦਿਓਵਾਲ ਨੇ ਸਾਂਝੇ ਬਿਆਨ ਵਿੱਚ ਕਿਹਾ ਪਿਛਲੇ 7 ਮਹੀਨਿਆਂ ਤੋਂ ਬੇਗਮਪੁਰਾ ਟਾਈਗਰ ਫੋਰਸ ਹੁਸ਼ਿਆਰਪੁਰ ਡਿਸਟ੍ਰਿਕ ਕ੍ਰਿਕਟ ਐਸੋਸੀਏਸ਼ਨ ਤੋਂ ਪੈਸਿਆਂ ਦਾ ਹਿਸਾਬ ਕਿਤਾਬ ਅਤੇ ਲੋਢਾ ਕਮੇਟੀ ਨੂੰ ਲਾਗੂ ਕਿਉਂ ਨਹੀਂ ਕੀਤਾ ਗਿਆ ਸਵਾਲ ਜਵਾਬ ਕਰ ਰਹੀ ਹੈ । ਪਰ ਹੁਸ਼ਿਆਰਪੁਰ ਡਿਸਟ੍ਰਿਕ ਕ੍ਰਿਕਟ ਐਸੋਸੀਏਸ਼ਨ ਦੇ ਸੁੱਤੇ ਹੋਏ ਅਹੁਦੇਦਾਰ ਜਿਨ੍ਹਾਂ ਨੇ ਕੰਨਾਂ ਵਿੱਚ ਰੂੰ ਲੈ ਲਿਆ ਹੈ ਕਮੇਟੀ ਦੇ ਅਹੁਦੇਦਾਰ ਇਸ ਪ੍ਰਕਾਰ ਹਨ ਪ੍ਰਧਾਨ ਡਾ ਦਲਜੀਤ ਸਿੰਘ ਖੇਲਾ , ਸੈਕਟਰੀ ਡਾ ਰਮਨ ਘਈ, ਚੇਅਰਮੈਨ ਟੂਰਨਾਮੈਂਟ ਕਮੇਟੀ ਡਾ ਡਾ ਪੰਕਜ ਸ਼ਿਵ , ਜੁਆਇੰਟ ਸੈਕਟਰੀ ਵਿਵੇਕ ਸਾਹਨੀ ਇਹ ਸਾਰੇ ਜਵਾਬ ਦੇਣ ਤੋਂ ਕੰਨੀ ਕਤਰਾਉਂਦੇ ਆ ਰਹੇ ਹਨ । ਸੱਚੇ ਬੰਦੇ ਨੂੰ ਤਾਂ ਇੱਕ ਵਾਰੀ ਆਵਾਜ਼ ਮਾਰੋ ਤੇ ਉਹ ਚੌਕ ਵਿੱਚ ਰਜਿਸਟਰ ਲੈ ਕੇ ਖੜ੍ਹ ਜਾਂਦਾ ਹੈ । ਬੇਗਮਪੁਰਾ ਟਾਈਗਰ ਫੋਰਸ 7 ਮਹੀਨਿਆਂ ਤੋਂ ਲਗਾਤਾਰ ਸੰਘਰਸ਼ ਕਰ ਰਹੀ ਹੈ ਪਰ ਇਹ ਹਿਸਾਬ ਕਿਤਾਬ ਦੇਣ ਤੋਂ ਕੰਨੀ ਕਤਰਾ ਰਹੇ ਹਨ । ਇਸ ਤੋਂ ਪਤਾ ਲੱਗਦਾ ਹੈ ਕਿ ਘੱਪਲੇ ਬਹੁਤ ਵੱਡੇ ਪੱਧਰ ਤੇ ਹੋਏ ਹਨ । ਬੇਗਮਪੁਰਾ ਟਾਈਗਰ ਫੋਰਸ ਦੀ ਮੰਗ ਹੈ ਕਿ ਜਦੋਂ ਤੋਂ ਹੁਸ਼ਿਆਰਪੁਰ ਡਿਸਟ੍ਰਿਕ ਕ੍ਰਿਕਟ ਐਸੋਸੀਏਸ਼ਨ ਹੋਂਦ ਵਿੱਚ ਆਈ ਹੈ । ਉਸ ਵੇਲੇ ਤੋਂ ਲੈ ਕੇ ਹੁਣ ਸਮੇਂ ਤੱਕ ਦਾ ਪੂਰਾ ਪੈਸੇ ਦਾ ਹਿਸਾਬ ਕਿਤਾਬ ਜਨਤਕ ਕੀਤਾ ਜਾਵੇ ਅਤੇ ਹੁਸ਼ਿਆਰਪੁਰ ਡਿਸਟ੍ਰਿਕ ਕ੍ਰਿਕਟ ਐਸੋਸੀਏਸ਼ਨ ਦੇ ਸੰਵਿਧਾਨ ਨੂੰ ਪੇਸ਼ ਕੀਤਾ ਜਾਵੇ । ਹੁਸ਼ਿਆਰਪੁਰ ਡਿਸਟ੍ਰਿਕ ਕ੍ਰਿਕਟ ਐਸੋਸੀਏਸ਼ਨ ਦੇ ਵਿਰੋਧ ਦੇ ਨਾਲ ਨਾਲ ਪੰਜਾਬ ਕ੍ਰਿਕਟ ਐਸੋਸੀਏਸ਼ਨ ਨੂੰ ਭੰਗ ਕਰਨ ਦੀ ਵੀ ਬੇਗਮਪੁਰਾ ਟਾਈਗਰ ਫੋਰਸ ਪੂਰੇ ਪੰਜਾਬ ਵਿੱਚ ਮੁਹਿੰਮ ਛੇੜੇਗੀ । ਇਸ ਮੌਕੇ ਕੌਮੀ ਪ੍ਰਧਾਨ ਅਸ਼ੋਕ ਸੱਲਣ ਕੌਮੀ ਚੇਅਰਮੈਨ ਤਰਸੇਮ ਦੀਵਾਨਾ ਕੌਮੀ ਉੱਪ ਚੇਅਰਮੈਨ ਬਿੱਲਾ ਦਿਓਵਾਲ ਪੰਜਾਬ ਪ੍ਰਧਾਨ ਤਾਰਾ ਚੰਦ ਦੋਆਬਾ ਇੰਚਾਰਜ ਸੋਮਦੇਵ ਸੰਧੀ ਦੋਆਬਾ ਪ੍ਰਧਾਨ ਅਮਰਜੀਤ ਸੰਧੀ ਦੋਆਬਾ ਜੁਆਇੰਟ ਸੈਕਟਰੀ ਕੁਲਦੀਪ ਮੇਹਟੀਆਣਾ ਜ਼ਿਲ੍ਹਾ ਪ੍ਰਧਾਨ ਬੱਬੂ ਸਿੰਗੜੀਵਾਲ ਜ਼ਿਲ੍ਹਾ ਸੀਨੀਅਰ ਵਾਈਸ ਪ੍ਰਧਾਨ ਦੇਵ ਰਾਜ ਪੰਕਜ ਸੰਧੀ ਰੇਸ਼ਮ ਸਿੰਘ ਬਬਲੂ ਮੱਲ ਮਜਾਰਾ ਆਦਿ ਮੌਜੂਦ ਸਨ ।
ਫੋਟੋ ਮੁਨੀਰ








