Prime Punjab Times

Latest news
श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ
ADVERTISEMENT
You are currently viewing ਖੂਨਦਾਨ ਕਰਨਾ ਇੱਕ ਨਵੀਂ ਜ਼ਿੰਦਗੀ ਪ੍ਰਦਾਨ ਕਰਨ ਦੇ ਸਮਾਨ – ਸੋਮ ਪ੍ਰਕਾਸ਼

ਖੂਨਦਾਨ ਕਰਨਾ ਇੱਕ ਨਵੀਂ ਜ਼ਿੰਦਗੀ ਪ੍ਰਦਾਨ ਕਰਨ ਦੇ ਸਮਾਨ – ਸੋਮ ਪ੍ਰਕਾਸ਼

ਫਗਵਾੜਾ 3 ਨਵੰਬਰ (ਲਾਲੀ )

*ਕੈਂਪ ‘ਚ ਖ਼ੂਨਦਾਨੀਆਂ ਨੇ 105 ਯੂਨਿਟ ਖੂਨਦਾਨ ਕੀਤਾ ਗਿਆ

: ਹਿੰਦੁਸਤਾਨ ਵੈਲਫੇਅਰ ਬਲੱਡ ਡੋਨਰਜ਼ ਕਲੱਬ ( ਰਜਿ.) ਫਗਵਾੜਾ ਵਲੋਂ ਪ੍ਰਧਾਨ ਵਿਕਰਮ ਗੁਪਤਾ ਦੀ ਅਗਵਾਈ ਵਿੱਚ ਸ਼੍ਰੀ ਵਿਸ਼ਵਕਰਮਾ ਪੂਜਾ ਮਹਾਂਉਤਸਵ ਦੌਰਾਨ ਬੰਗਾ ਰੋਡ ਫ਼ਗਵਾੜਾ ਵਿਖੇ 12ਵਾਂ ਸਲਾਨਾ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ । ਯੁਵਕ ਸੇਵਾਵਾਂ ਪੰਜਾਬ , ਨਹਿਰੂ ਯੁਵਾ ਕੇਂਦਰ ਸੰਗਠਨ ਕਪੂਰਥਲਾ ਅਤੇ ਐਚ.ਡੀ.ਐਫ.ਸੀ. ਬੈਂਕ ਦੇ ਸਹਿਯੋਗ ਨਾਲ ਆਯੋਜਿਤ ਇਸ ਖੂਨਦਾਨ ਕੈਂਪ ਦੌਰਾਨ ਸ਼ਰਧਾਲੂਆਂ ਵਲੋਂ ਭਰਪੂਰ ਸਮਰਥਨ ਪ੍ਰਦਾਨ ਕਰਦਿਆਂ 105 ਖੁਨਦਾਨੀਆਂ ਨੇ ਸਵੈ-ਇੱਛਤ ਖੂਨਦਾਨ ਕੀਤਾ । ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਅਤੇ ਸਮਾਜ ਸੇਵਿਕਾ ਅਨੀਤਾ ਸੋਮ ਪ੍ਰਕਾਸ਼ ਵਲੋਂ ਕੈਂਪ ਦਾ ਉਦਘਾਟਨ ਕਰਦਿਆਂ ਕਿਹਾ ਕਿ ਖੂਨਦਾਨ ਜ਼ਿੰਦਗੀ ਪ੍ਰਦਾਨ ਕਰਨ ਦੇ ਬਰਾਬਰ ਹੈ , ਅਸੀਮ ਸੁੱਖ ਦੀ ਪ੍ਰਾਪਤੀ ਵਾਲੀ ਇਸ ਸੇਵਾ ਨੂੰ ਹਰ ਸਿਹਤਮੰਦ ਵਿਅਕਤੀ ਵਲੋਂ ਅਪਨਾਉਣਾ ਚਾਹੀਦਾ ਹੈ । ਇਸ ਮੌਕੇ ਜਿਲਾ ਯੋਜਨਾ ਬੋਰਡ ਚੇਅਰਪਰਸਨ ਲਲਿਤ ਸਕਲਾਨੀ, ਮਾਰਕੀਟ ਕਮੇਟੀ ਚੇਅਰਮੈਨ ਤਵਿੰਦਰ ਰਾਮ ਅਤੇ ਆਮ ਆਦਮੀ ਪਾਰਟੀ ਨੇਤਾ ਅਸ਼ੋਕ ਭਾਟੀਆ, ਹਰੀ ਓਮ ਗੁਪਤਾ, ਸੁਭਾਸ਼ ਕਵਾਤਰਾ, ਗੋਪੀ ਨੰਬਰਦਾਰ ਅਤੇ ਹਰਜਿੰਦਰ ਸਿੰਘ ਖਾਲਸਾ ਵਲੋਂ ਵੀ ਖੂਨਦਾਨ ਸੇਵਾ ਨੂੰ ਮਾਨਵਤਾ ਦੀ ਸਰਬੋਤਮ ਸੇਵਾ ਦਾ ਦਰਜਾ ਪ੍ਰਦਾਨ ਕਰਦਿਆਂ ਕਲੱਬ ਦੇ ਕਾਉਂਟਰ ‘ਤੇ ਲੋਕਾਂ ਨੂੰ ਖੂਨਦਾਨ ਲਈ ਪ੍ਰੇਰਿਤ ਕੀਤਾ ਗਿਆ। ਪੀ. ਆਰ . ਓ. ਨੀਰਜ ਬਖਸ਼ੀ, ਐਨ. ਕੇ. ਸ਼ਰਮਾ, ਸਕੱਤਰ ਵਿਤਿਨ ਪੁਰੀ , ਜਗਜੀਵਨ ਕੁਮਾਰ ਅਤੇ ਨਰੇਸ਼ ਕੋਹਲੀ ਵਲੋਂ ਸ਼ਰਧਾਲ਼ੂਆਂ ਨੂੰ ਅਪੀਲ ਅਤੇ ਪ੍ਰੇਰਣਾ ਰਾਹੀਂ ਇਹ ਟੀਚਾ ਪੂਰਾ ਕੀਤਾ ਗਿਆ । ਇਸ ਮੌਕੇ ਖੂਨਦਾਨੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ । ਇਸ ਮੌਕੇ ਹਰਜਿੰਦਰ ਗੋਗਨਾ, ਜਰਨੈਲ ਸਿੰਘ, ਨਰੇਸ਼ ਕੋਹਲੀ , ਹਰੀਸ਼ ਚੰਦਰ, ਬੈਂਕ ਮੈਨੇਜਰ ਪੰਕਜ ਸ਼ਰਮਾ , ਨੀਰਜ ਬਖਸ਼ੀ, ਜਗਜੀਵਨ ਕੁਮਾਰ, ਪ੍ਰੇਮ ਗੁਪਤਾ, ਰਾਕੇਸ਼ ਵਢੇਰਾ, ਪੰਕਜ ਚਾਵਲਾ, ਪਰਮਜੀਤ ਚਾਚੋਕੀ,ਸੰਜੂ ਚੈਲ, ਨਿਤਿਨ ਚੱਢਾ, ਡਾ. ਗੁਰਪਿੰਦਰ ਕੌਰ , ਲੱਕੀ ਭਾਖੜੀ, ਹਰਬੰਸ ਲਾਲ ਅਤੇ ਸਿਵਲ ਹਸਪਤਾਲ ਜਲੰਧਰ ਬਲੱਡ ਸੈਂਟਰ ਦੇ ਟੀਮ ਮੈਂਬਰ ਹਾਜ਼ਰ ਸਨ ।