Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਨਿਗਮ ਵੱਲੋਂ ਗਰੀਬਾਂ ਦੀਆਂ ਜੇਬਾਂ ਕੱਟ ਕੇ ਹੋ ਰਹੀ ਖਜ਼ਾਨਾ ਭਰਨ ਦੀ ਕੋਸ਼ਿਸ਼ : ਅਰੁਣ ਖੋਸਲਾ

ਨਿਗਮ ਵੱਲੋਂ ਗਰੀਬਾਂ ਦੀਆਂ ਜੇਬਾਂ ਕੱਟ ਕੇ ਹੋ ਰਹੀ ਖਜ਼ਾਨਾ ਭਰਨ ਦੀ ਕੋਸ਼ਿਸ਼ : ਅਰੁਣ ਖੋਸਲਾ

ਫਗਵਾੜਾ (ਲਾਲੀ ਦਾਦਰ )

* ਕਿਹਾ: ਚਲਾਨ ਕੱਟ ਕੇ ਦਿੱਤਾ ਗਰੀਬਾਂ ਨੂੰ ਨਵੇਂ ਸਾਲ ਦਾ ਤੋਹਫਾ

2 ਜਨਵਰੀ : ਸ਼ਹਿਰ ਦੀਆਂ ਮੁੱਖ ਸੜਕਾਂ ਦੇ ਆਲੇ-ਦੁਆਲੇ ਜਨਤਕ ਥਾਵਾਂ ’ਤੇ ਰੇਹੜੀਆਂ ਫੜੀਆਂ ਅਤੇ ਰੇਹੜੀਆਂ ਲਗਾ ਕੇ ਬੈਠੇ ਗਰੀਬ ਲੋਕਾਂ ਦੇ ਪਿਛਲੇ ਦਿਨੀਂ ਕਾਰਪੋਰੇਸ਼ਨ ਵਲੋਂ ਚਲਾਨ ਕੱਟੇ ਜਾਣ ਨੂੰ ਨਿੰਦਣਯੋਗ ਦਸਦਿਆਂ ਭਾਜਪਾ ਦੇ ਸੀਨੀਅਰ ਆਗੂ ਅਤੇ ਸ਼ਹਿਰ ਦੇ ਦੇ ਸਾਬਕਾ ਮੇਅਰ ਅਰੁਣ ਖੋਸਲਾ ਨੇ ਕਿਹਾ ਕਿ ਨਵੇਂ ਸਾਲ ਦੀ ਆਮਦ ਮੌਕੇ ਇਹ ਕਾਰਵਾਈ ਪੂਰੀ ਤਰ੍ਹਾਂ ਗਲਤ ਹੈ। ਨਿਗਮ ਪ੍ਰਸ਼ਾਸਨ ਵਲੋਂ ਗਰੀਬਾਂ ਦੀ ਹਰ ਖੁਸ਼ੀ ਦੇ ਰੰਗ ਵਿਚ ਭੰਗ ਪਾਈ ਜਾਂਦੀ ਹੈ। ਇਸ ਤੋਂ ਪਹਿਲਾਂ ਦੀਵਾਲੀ ਮੌਕੇ ਵੀ ਨਿਗਮ ਪ੍ਰਸ਼ਾਸਨ ਨੇ ਸੜਕ ਕਿਨਾਰੇ ਆਪਣੀ ਰੋਜ਼ੀ ਰੋਟੀ ਕਮਾਉਣ ਵਾਲੇ ਲੋਕਾਂ ਦੇ ਚਲਾਨ ਕੀਤੇ ਸਨ। ਉਨ੍ਹਾਂ ਦੱਸਿਆ ਕਿ 31 ਦਸੰਬਰ ਤੋਂ ਪਹਿਲਾਂ ਇੱਕ ਵਾਰ ਫਿਰ ਨਿਗਮ ਪ੍ਰਸ਼ਾਸਨ ਦੇ ਅਮਲੇ ਵੱਲੋਂ ਸ਼ਹਿਰ ਭਰ ਵਿੱਚ ਰੇਹੜੀ ਵਾਲਿਆਂ ਦੇ ਚਲਾਨ ਕੱਟ ਕੇ ਪ੍ਰਤੀ ਵਿਅਕਤੀ ਇੱਕ ਹਜ਼ਾਰ ਰੁਪਏ ਜੁਰਮਾਨਾ ਵਸੂਲਿਆ ਗਿਆ। ਸਾਬਕਾ ਮੇਅਰ ਨੇ ਕਿਹਾ ਕਿ ਇੱਕ ਹਜ਼ਾਰ ਰੁਪਏ ਗਰੀਬ ਵਰਗ ਲਈ ਵੱਡੀ ਰਕਮ ਹੈ, ਪਰ ਪ੍ਰਸ਼ਾਸਨ ਨੇ ਕੋਈ ਰਹਿਮ ਨਹੀਂ ਕੀਤਾ। ਮਿਹਨਤ ਨਾਲ ਕਮਾਏ ਇੱਕ ਹਜ਼ਾਰ ਰੁਪਏ ਗਰੀਬ ਆਪਣੇ ਬੱਚਿਆਂ ਨੂੰ ਨਵੇਂ ਸਾਲ ’ਤੇ ਗਰਮ ਕੱਪੜੇ ਜਾਂ ਮਠਿਆਈਆਂ ਲੈਣ ’ਤੇ ਖਰਚ ਕਰ ਸਕਦਾ ਸੀ। ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਇੱਕ ਪਾਸੇ ਜਿੱਥੇ ਨਿਗਮ ਕਮਿਸ਼ਨਰ ਸ਼ਹਿਰ ਦੀਆਂ ਸਮਾਜਿਕ ਸੰਸਥਾਵਾਂ ਦੇ ਸਮਾਗਮਾਂ ਵਿੱਚ ਸ਼ਮੂਲੀਅਤ ਕਰਕੇ ਗਰੀਬ ਲੋਕਾਂ ਨੂੰ ਰਾਸ਼ਨ, ਗਰਮ ਕੱਪੜੇ, ਜੁੱਤੀਆਂ ਅਤੇ ਕੰਬਲ ਵੰਡਦੇ ਹਨ, ਉੱਥੇ ਹੀ ਉਨ੍ਹਾਂ ਦੇ ਵਿਭਾਗ ਦੇ ਅਧਿਕਾਰੀ ਲੋਕਾਂ ਦੀ ਰੋਜ਼ੀ-ਰੋਟੀ ਖੋਹਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਦੇ। ਖੋਸਲਾ ਨੇ ਕਿਹਾ ਕਿ ਉਹ ਖੁਦ ਪੰਜ ਸਾਲ ਸ਼ਹਿਰ ਦੇ ਮੇਅਰ ਰਹੇ ਪਰ ਕਦੇ ਵੀ ਗਰੀਬ ਲੋਕਾਂ ’ਤੇ ਅੱਤਿਆਚਾਰ ਨਹੀਂ ਹੋਣ ਦਿੱਤਾ। ਨਿਗਮ ਪ੍ਰਸ਼ਾਸਨ ਵੱਲੋਂ ’ਆਪ’ ਸਰਕਾਰ ਦੇ ਉਕਸਾਹਟ ’ਤੇ ਕੀਤੀ ਜਾ ਰਹੀ ਇਸ ਵਧੀਕੀ ਨੂੰ ਨਿਗਮ ਚੋਣਾਂ ਸਮੇਂ ਮੁੱਖ ਮੁੱਦਾ ਬਣਾਇਆ ਜਾਵੇਗਾ ਅਤੇ ਫਗਵਾੜਾ ਨਿਗਮ ’ਤੇ ਮੁੜ ਭਾਜਪਾ ਦਾ ਝੰਡਾ ਲਹਿਰਾਉਂਦੇ ਹੀ ਅਜਿਹੇ ਅਨਿਆਂਪੂਰਨ ਰਵੱਈਏ ਨੂੰ ਤੁਰੰਤ ਬੰਦ ਕਰਾਇਆ ਜਾਵੇਗਾ।
ਤਸਵੀਰ : ਅਰੁਣ ਖੋਸਲਾ।