Prime Punjab Times

Latest news
ਬਲਾਕ ਪੱਧਰੀ ਡਰਾਮਾ ਮੁਕਾਬਲੇ 'ਚ ਸਰਕਾਰੀ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀ ਜੇਤੂ ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ*
ADVERTISEMENT
You are currently viewing ਪਿੰਡ ਚੱਕਲਾਦੀਆਂ ‘ਚ ਬੰਬ ਨੁਮਾ ਵਰਗਾ ਜਬਰਦਸਤ ਧਮਾਕਾ ਹੋਣ ਨਾਲ ਮਕਾਨ ਦੇ ਕਮਰਿਆ ਦੀਆਂ ਕੰਧਾਂ ਤੇ ਖਿੜਕੀਆਂ ਬੁਰੀ ਤਰ੍ਹਾਂ ਨਾਲ ਨੁਕਸਾਨੀਆਂ

ਪਿੰਡ ਚੱਕਲਾਦੀਆਂ ‘ਚ ਬੰਬ ਨੁਮਾ ਵਰਗਾ ਜਬਰਦਸਤ ਧਮਾਕਾ ਹੋਣ ਨਾਲ ਮਕਾਨ ਦੇ ਕਮਰਿਆ ਦੀਆਂ ਕੰਧਾਂ ਤੇ ਖਿੜਕੀਆਂ ਬੁਰੀ ਤਰ੍ਹਾਂ ਨਾਲ ਨੁਕਸਾਨੀਆਂ

ਭੰਗਾ / ਗੜ੍ਹਦੀਵਾਲਾ,27 ਜੁਲਾਈ (ਚੌਧਰੀ )

: ਭੂੰਗਾ ਨਾਲ ਲੱਗਦੇ ਪਿੰਡ ਚੱਕਲਾਦੀਆਂ ‘ਚ ਬੰਬ ਨੁਮਾ ਵਰਗਾ ਜਬਰਦਸਤ ਧਮਾਕਾ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਧਮਾਕੇ ਦੀ ਜਾਣਕਾਰੀ ਦਿੰਦੇ ਹੋਏ ਮਕਾਨ ਮਾਲਕ ਅਵਤਾਰ ਸਿੰਘ ਪੁੱਤਰ ਮਿਲਖੀ ਰਾਮ ਵਾਸੀ ਚੱਕਲਾਦੀਆਂ ਥਾਣਾ ਹਰਿਆਣਾ ਨੇ ਦੱਸਿਆ ਕਿ ਮੈਂ ਤੇ ਮੇਰੀ ਪਤਨੀ ਬਰਾਂਡੇ ਵਿਚ ਸੁੱਤੇ ਪਏ ਸੀ ਤੇ ਅੱਜ ਤੜਕ ਸਾਰ ਸਮਾਂ ਕਰੀਬ ਸਾਢੇ ਤਿੰਨ ਵਜੇ ਦੇ ਘਰ ਵਿਚ ਜਬਰਦਸਤ ਧਮਾਕਾ ਹੋਣ ਨਾਲ ਅਸੀ ਜਕਦਮ ਉਠੇ ਤੇ ਦੇਖਿਆ ਕਿ ਧੁਆਂ ਅਤੇ ਬਰੂਦ ਜੈਸੀ ਬਦਬੂ ਆ ਰਹੀ ਸੀ ਤੇ ਬੰਦ ਲਾਈਟਾਂ ਵੀ ਆਪਣੇ ਆਪ ਜੱਗ ਰਹੀਆਂ ਸਨ। ਜਿਸ ਨਾਲ ਅਸੀ ਦੋਵੇਂ ਜਾਣੇ ਘਬਰਾ ਗਏ । ਜੱਦ ਅੰਦਰ ਜਾ ਕੇ ਦੇਖਿਆ ਤਾਂ ਮਕਾਨ ਦੇ ਕਮਰਿਆ ਦੀਆਂ ਕੰਧਾਂ ਸੈਲਫ,ਖਿੜਕੀਆਂ ਬੁਰੀ ਤਰ੍ਹਾਂ ਨਾਲ ਨੁਕਸਾਨੀਆਂ ਗਈਆਂ। ਉਨ੍ਹਾਂ ਨੇ ਦੱਸਿਆ ਕਿ ਧਮਾਕਾ ਇਨ੍ਹਾਂ ਜਬਰਦਤ ਸੀ ਕਿ ਅਲਮਾਰੀ ਫਰਸ ਤੇ ਗਿਰੀ ਹੋਈ ਸੀ ਤੇ ਭਾਂਡੇ ਵੀ ਚਿੱਥੇ ਹੋ ਗਏ। ਮਕਾਨ ਮਾਲਕ ਨੇ ਦੱਸਿਆ ਕਿ ਮੈਂ ਜਮੀਨ ਵੇਚਕੇ ਇਹ ਮਕਾਨ ਬਣਾਇਆ ਹੈ ਤੇ ਇਸ ਧਮਾਕੇ ਨਾਲ ਮੇਰਾ ਬਹੁਤ ਸਾਰਾ ਨੁਕਸਾਨ ਹੋ ਗਿਆ ਹੈ । ਇਸ ਮੌਕੇ ਪਿੰਡ ਵਾਸੀਆਂ ਅਤੇ ਇਲਾਕੇ ਨਿਵਾਸੀਆਂ ਨੇ ਕਿਹਾ ਕਿ ਧਮਾਕਾ ਬਹੁਤ ਜਬਰਦਸਤ ਸੀ,ਜਿਸ ਦੀ ਧਮਕ ਬਹੁਤ ਦੂਰ-ਦਰ ਪਿੰਡਾਂ ਤੱਕ ਸੁਣਾਈ ਦਿੱਤੀ।

ਜਾਂਚ ਤੋਂ ਬਾਅਦ ਹੀ ਕਿਸੇ ਨਤੀਜੇ ਤੇ ਪਹੁਚਿਆ ਜਾ ਸਕਦਾ ਹੈ : SHO ਲੋਮੇਸ ਸ਼ਰਮਾ

ਜਦੋਂ ਇਸ ਸਬੰਧੀ ਥਾਣਾ ਹਰਿਆਣਾ ਦੇ ਐਸ.ਐਚ.ਓ. ਇੰਸਪੈਕਟਰ ਲੋਮੇਸ ਸ਼ਰਮਾ ਨਾਲ ਗੱਲਬਾਤ ਕੀਤੀ ਤਾ ਉਨ੍ਹਾਂ ਨੇ ਕਿਹਾ ਕਿ ਮੈਂ ਪੁਲਸ ਪਾਰਟੀ ਨਾਲ ਦੋ ਵਾਰ ਜਾਂਚ ਕੀਤੀ ਹੈ ਅਤੇ ਡਾੱਗ ਸੁਕੈਅਡ ਦੀ ਟੀਮ ਨੇ ਵੀ ਮੁਆਇਨਾ ਕੀਤਾ ਹੈ,ਪਰ ਬੰਬ ਵਰਗੀ ਵਸਤੂ ਕੋਈ ਚੀਜ ਨਜ਼ਰ ਨਹੀਂ ਆ ਰਹੀ। ਉਨ੍ਹਾਂ ਨੇ ਕਿਹਾ ਕਿ ਪੁਲਸ ਜਾਂਚ ਕਰ ਰਹੀ ਹੈ ਤੇ ਜਾਂਚ ਕਰਕੇ ਹੀ ਕਿਸੇ ਨਤੀਜੇ ਤੇ ਪਹੁਚਿਆ ਜਾ ਸਕਦਾ ਹੈ।