Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਟਰੱਕ ਦੀ ਫੇਟ ਵੱਜਣ ਨਾਲ ਦੋ ਨੌਜਵਾਨਾਂ ਦੀ ਦਰਦਨਾਕ ਮੌ+ਤ,ਡਰਾਈਵਰ ਟਰੱਕ ਸਮੇਤ ਹੋਇਆ ਫਰਾਰ

ਟਰੱਕ ਦੀ ਫੇਟ ਵੱਜਣ ਨਾਲ ਦੋ ਨੌਜਵਾਨਾਂ ਦੀ ਦਰਦਨਾਕ ਮੌ+ਤ,ਡਰਾਈਵਰ ਟਰੱਕ ਸਮੇਤ ਹੋਇਆ ਫਰਾਰ

ਗੜ੍ਹਦੀਵਾਲਾ (ਚੌਧਰੀ) 

:  ਅੱਜ ਤੜਕਸਾਰ ਅਣਪਛਾਤੇ ਟਰੱਕ ਦੀ ਫੇਟ ਵੱਜਣ ਨਾਲ ਦੋ ਨੌਜਵਾਨਾਂ ਦੀ ਮੌਤ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ। ਮਿਲੀ ਜਾਣਕਾਰੀ ਉੱਕਤ ਦੋਵੇਂ ਪ੍ਰਵਾਸੀ ਪਿੰਡ ਮਾਨਗੜ੍ਹ ਵਿਖੇ ਮਿਹਨਤ ਮਜਦੂਰੀ ਕਰਨ ਲਈ ਪੈਦਲ ਜਾ ਰਹੇ ਸਨ ।ਜਦੋਂ ਉਹ ਮਾਨਗੜ੍ਹ ਮੇਨ ਹਾਈਵੇ ਤੇ ਪੈਦਲ ਜਾ ਰਹੇ ਸਨ ਤਾਂ ਮਾਨਗੜ੍ਹ ਤੋਂ ਕੁਲਾਰਾਂ ਨੂੰ ਜਾਂਦੇ ਫਿਰਨੀ ਤੇ ਮੇਨ ਰੋਡ ‘ਤੇ ਕਿਸੇ ਅਣਪਛਾਤੇ ਵਾਹਨ ਨੇ ਫੇਟ ਮਾਰ ਦਿੱਤੀ ।ਇਸ ਦੌਰਾਨ ਦੋਵੇਂ ਗੰਭੀਰ ਜਖਮੀ ਹੋ ਗਏ। ਬੱਬਲੂ ਦੇ ਸੱਟਾਂ ਲੱਗਣ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਜਦਕਿ ਰਾਮਪ੍ਰਸਾਦ ਕੱਲੂ ਨੂੰ ਗੰਭੀਰ ਜਖਮੀ ਹੋਣ ਕਾਰਨ ਬਾਬਾ ਦੀਪ ਸਿੰਘ ਸੇਵਾ ਸੋਸਾਇਟੀ ਤੇ ਐੱਸਐੱਸਐੱਫ ਦੀ ਮਦਦ ਨਾਲ ਸਿਵਲ ਹਸਪਤਾਲ ਦਸੂਹਾ ਲਿਜਾਇਆ ਗਿਆ। ਜਿੱਥੇ ਕਿ ਉਸਦੀ ਵੀ ਮੌਤ ਹੋ ਗਈ।ਟਰੱਕ ਚਾਲਕ ਮੌਕੇ ਤੋਂ ਟਰੱਕ ਸਮੇਤ ਫਰਾਰ ਹੋ ਗਿਆ ।

ਮ੍ਰਿਤਕਾਂ ਦੀ ਪਛਾਣ ਬੱਬਲੂ ਪੁੱਤਰ ਦੌਲਤ (39) ਵਾਸੀ ਪਿੰਡ ਮੁਹੰਮਦਾਪੁਰ ਜਿਲ੍ਹਾ ਸੀਤਾਪੁਰੀ ਉਤਰ ਪ੍ਰਦੇਸ਼ ਅਤੇ ਰਾਮਪ੍ਰਸਾਦ ਉਰਫ ਕੱਲੂ ਪੁੱਤਰ ਜਸਕਰਨ (28) ਪਿੰਡ ਮਿਸ਼ਰਾਪੁਰ ਜਿਲ੍ਹਾ ਸੀਤਾਪੁਰ ਉਤਰ ਪ੍ਰਦੇਸ਼ (ਯੂਪੀ) ਹਾਲ ਵਾਸੀ ਭਾਨਾ ਥਾਣਾ ਗੜ੍ਹਦੀਵਾਲਾ ਜਿਲ੍ਹਾ ਹੁਸ਼ਿਆਰਪੁਰ, ਪਿੰਡ ਭਾਨਾ ਵਿਖੇ ਕਿਸੇ ਕਿਸਾਨ ਦੀ ਮੋਟਰ ਤੇ ਰਹਿਕੇ ਮਿਹਨਤ ਮਜਦੂਰੀ ਦਾ ਕੰਮ ਕਰਦੇ ਸਨ।ਗੜ੍ਹਦੀਵਾਲਾ ਪੁਲਿਸ ਦੇ ਏ ਐੱਸਆਈ ਜੱਗਾ ਰਾਮ ਤੇ ਐੱਸਐੱਸਈਐਫ ਫੋਰਸ ਦੇ ਅਧਿਕਾਰੀ ਜਿੰਨਾ ਚ ਏ ਐਸ ਆਈ ਬਲਵਿੰਦਰ ਸਿੰਘ ,ਸਿਟੀ ਸ਼ਿਵ ਕੁਮਾਰ,ਐੱਲਟੀਸੀ ਮੀਨਾਕਸ਼ੀ ਸ਼ਰਮਾ,ਐੱਲਟੀਸੀ ਭਾਵਨਾ ਕੁਮਾਰੀ ਨੇ ਮੌਕੇ ਤੇ ਪੁੱਜਕੇ ਦੋਵੇਂ ਪ੍ਰਵਾਸੀ ਮਜ਼ਦੂਰਾਂ ਦੀਆਂ ਲਾਸ਼ਾਂ ਨੂੰ ਗੜ੍ਹਦੀਵਾਲਾ ਥਾਣਾ ਦੇ ਕਬਜੇ ਚ ਦੇ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ ।