Prime Punjab Times

Latest news
ਵਿਸ਼ਵ ਪੱਧਰੀ ਸਿਹਤ ਸਹੂਲਤਾਂ ਯਕੀਨੀ ਬਣਾਉਣ ਲਈ ਬੀ.ਬੀ.ਐਮ.ਬੀ. ਹਸਪਤਾਲ ਨੂੰ ਪੀ.ਜੀ.ਆਈ. ਚੰਡੀਗੜ੍ਹ ਦੀ ਤਰਜ਼ 'ਤੇ ਅਪਗ੍ਰ... ਦਸਵੰਧ ਫਾਊਂਡੇਸ਼ਨ ਵਲੋਂ ਲਗਾਏ ਗਏ ਚੌਥੇ ਖੂਨਦਾਨ ਕੈਂਪ ਦੌਰਾਨ ਨੌਜਵਾਨਾਂ ਨੇ ਵੱਡੀ ਗਿਣਤੀ 'ਚ ਕੀਤਾ ਖੂਨਦਾਨ ਖ਼ਾਲਸਾ ਕਾਲੀਜੀਏਟ ਸੀਨੀਅਰ ਸੈਕੰਡਰੀ ਸਕੂਲ, ਗੜ੍ਹਦੀਵਾਲਾ ਵਿਖੇ ਇੰਟਰ ਹਾਊਸ ਭਾਸ਼ਣ ਮੁਕਾਬਲਾ ਕਰਵਾਇਆ ਗਿਆ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਦਸੂਹਾ ਅਦਾਲਤ ਚ ਕੀਤਾ ਪੇਸ਼, 3 ਦਿਨਾਂ ਦਾ... , ਸੀਨੀਅਰ ਮੈਡੀਕਲ ਅਫਸਰ ਵੱਲੋਂ ਸੀ.ਐਚ.ਸੀ.ਹਰਿਆਣਾ ਦੀ ਅਚਨਚੇਤ ਚੈਕਿੰਗ DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ...
ADVERTISEMENT
You are currently viewing ਪਿੰਡ ਬਾਹਟੀਵਾਲ-ਕੇਸ਼ੋਪੁਰ ਟੁੰਡ ਵਿਖੇ ਸੂਫ਼ੀਆਨਾ ਜੋੜ ਮੇਲਾ ਕਰਵਾਇਆ 

ਪਿੰਡ ਬਾਹਟੀਵਾਲ-ਕੇਸ਼ੋਪੁਰ ਟੁੰਡ ਵਿਖੇ ਸੂਫ਼ੀਆਨਾ ਜੋੜ ਮੇਲਾ ਕਰਵਾਇਆ 

ਪਿੰਡ ਬਾਹਟੀਵਾਲ-ਕੇਸ਼ੋਪੁਰ ਟੁੰਡ ਵਿਖੇ ਸੂਫ਼ੀਆਨਾ ਜੋੜ ਮੇਲਾ
ਕਰਵਾਇਆ 

ਗੜ੍ਹਦੀਵਾਲਾ 8 ਅਪ੍ਰੈਲ (ਚੌਧਰੀ ) :  ਪੀਰ ਬਾਬਾ ਸ਼ਾਹ ਮੁੁੰਹਮਦ ਜੀ ਦੇ ਦਰਬਾਰ ਤੇ ਬਾਬਾ ਰਾਮਜੀ ਸੂਫ਼ੀ ਲੇਖਕ ਗੱਦੀਨਸ਼ੀਨ ਦਰਬਾਰ ਸ੍ਰੀ ਬਾਲਾ ਜੀ ਬਾਹਟੀਵਾਲ ਵੱਲੋ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸੂਫ਼ੀਆਨਾ ਜੋੜ ਮੇਲਾ ਕਰਵਾਇਆ ਗਿਆ। ਸਭ ਤੋਂ ਪਹਿਲਾਂ ਚਾਦਰ ਅਤੇ ਝੰਡੇ ਝੜਾਉਣ ਦੀ ਰਸਮ ਅਦਾ ਕੀਤੀ ਗਈ। ਦੂਰੋਂ ਨੇੜੀਓਂ ਆ ਕੇ ਸੰਗਤਾਂ ਨੇ ਹਾਜ਼ਰੀਆਂ ਲਗਾਈਆਂ।

(ਦਰਬਾਰ ਤੇ ਚਾਦਰ ਚੜ੍ਹਾਉਂਣ ਦੀ ਰਸਮ ਅਦਾ ਕਰਦੇ ਹੋਏ ਬਾਬਾ ਰਾਮ ਜੀ ਅਤੇ ਹੋਰ)

ਇਸ ਮੌੌਕੇ ਸ.ਜਸਵੀਰ ਸਿੰਘ ਰਾਜਾ ਗਿੱਲ ਐਮ.ਐਲ.ਏ ਟਾਂਡਾ ਉੜਮੁੜ,ਸ.ਕਰਮਵੀਰ ਸਿੰਘ ਘੁੰਮਣ ਐਮ.ਐਲ.ਏ ਦਸੂਹਾ, ਸ.ਅਰਵਿੰਦਰ ਸਿੰਘ ਰਸੂਲਪੁਰ,ਸ.ਲਖਵਿੰਦਰ ਸਿੰਘ ਲੱਖੀ ਗਿਲਜੀਆਂ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।ਜਦਕਿ ਬਾਬਾ ਬਾਲੀ ਜੀ (ਸ਼ਾਮ ਚੁਰਾਸੀ),ਬਾਬਾ ਸੋਢੀ ਸ਼ਾਹ ਜੀ ਚੋਲੀਪੁਰ,ਬਾਬਾ ਸਾਬੀ,ਬਾਬਾ ਸੁਖਵਿੰਦਰ ਸਿੰਘ, ਬਾਬਾ ਲਛਮਣ ਅਤੇ ਬਾਬਾ ਚੰਦਰ ਸ਼ੇਖਰ,ਸੰਤ ਪ੍ਰੇਮ ਦਾਸ ਜੀ ਰਜਪਾਲਵਾਂ ਅਤੇ ਹੋਰ ਸੰਤ ਮਹਾਂ ਪੁਰਸ਼ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ।

ਇਸ ਮੌਕੇ ਵੱਖ-ਵੱਖ ਪਾਰਟੀਆਂ ਵੱਲੋਂ ਪੀਰਾਂ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ ਜਿਸ ਵਿੱਚ ਨੰਦ ਗਾਇਕ ਵੱਲੋਂ ਸੂਫ਼ੀਆਨਾ ਕਲਾਮਾਂ ਨਾਲ ਸੰਗਤਾਂ ਨੂੰ ਮੰਤਰ ਮੁਗਧ ਕੀਤਾ ਗਿਆ।ਇਸ ਮੌਕੇ ਐਮ.ਐਲ.ਏ ਸ.ਜਸਵੀਰ ਸਿੰਘ ਰਾਜਾ,ਐਮ.ਐਲ.ਏ ਸ.ਕਰਮਵੀਰ ਘੁੰਮਣ, ਸ.ਅਰਵਿੰਦਰ ਸਿੰਘ  ਰਸੂਲਪੁਰ ਅਤੇ ਸ.ਲਖਵਿੰਦਰ ਸਿੰਘ ਲੱਖੀ ਨੇ ਸੰਗਤਾਂ ਨੂੰ ਵਧਾਈਆਂ ਦਿੱਤੀਆਂ ਤੇ ਕਿਹਾ ਕਿ ਸਾਰੇ ਧਾਰਮਿਕ ਮੇਲੇ ਸਾਨੂੰ ਸੱਚੀ ਇਨਸਾਨੀਅਤ ਦਾ ਪਾਠ ਪੜਾ ਕੇ ਰੱਬ ਨਾਲ ਜੋੜਦੇ ਹਨ, ਇਹਨਾਂ ਫ਼ਕੀਰਾਂ ਦੀ ਕਰਮ ਨਿਗਾਹੀ ਕਰਕੇ ਹੀ ਸਿਰ ਤੇ ਤਾਜ ਸੱਜਦੇ ਹਨ। ਬਾਬਾ ਰਾਮਜੀ ਵੱਲੋਂ ਆਏ ਮੁੱਖ ਮਹਿਮਾਨਾਂ ਨੂੰ ਟਰਾਫੀ ਤੇ ਯਾਦ ਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਸਰਪੰਚ ਜੈ ਪਾਲ, ਨੰਬਰਦਾਰ ਦਲਜੀਤ ਕੁਮਾਰ,ਸਰਪੰਚ ਚੈਂਚਲ ਕੈਸ਼ੋਪੁਰ, ਵੈਦ ਸੁਮਨ ਸੂਦ, ਕੁਲਵੀਰ ਸਿੰਘ, ਠਾਕੁਰ ਬਲਦੇਵ ਸਿੰਘ, ਕੌਂਸਲਰ ਸੋਨੂੰ ਖਾਲਸਾ, ਸਰਵਣ ਸਿੰਘ ਸੰਮਤੀ ਮੈਂਬਰ, ਸਾਬਕਾ ਸਰਪੰਚ ਪਰਵਿੰਦਰ ਸਿੰਘ,ਪਾਲਾ ਕੈਸ਼ੋਪੁਰ,ਪੰਚ ਆਸ਼ਾ ਰਾਣੀ, ਪੰਚ ਰਜਿੰਦਰ ਕੁਮਾਰ,ਵਿਵੇਕ ਗੁਪਤਾ,ਸ਼ੁਭਮ ਸੋਹਤਾ,ਸ਼ੈਂਕੀ ਕਲਿਆਣ, ਡਾ. ਪਰਸੋਤਮ ਸ਼ਰਮਾਂ, ਸਰਪੰਚ ਗੁਰਸ਼ਮਿੰਦਰ ਸਿੰਘ ਰੰਮੀ, ਬਲਕਾਰ ਸਿੰਘ ਲਿੱਟਾਂ, ਡਾ. ਹਰਮੇਸ਼,ਅਮਰੀਕ ਸਿੰਘ ਮੱਲੀ, ਹੈਪੀ,ਬਲਦੇਵ ਸਿੰਘ,ਓਮਪਾਲ, ਤਿਲਕ ਰਾਜ, ਰਾਕੇਸ਼ ਅਰੋੜਾ ਸਮੇਤ ਦਰਬਾਰ ਦੇ ਸੇਵਾਦਾਰ ਅਤੇ ਸੰਗਤਾਂ ਹਾਜਰ ਸਨ।ਸਟੇਜ ਸੈਕਟਰੀ ਦੀ ਸੇਵਾ ਵੈਦ ਹਰਵਿੰਦਰ ਸਿੰਘ ਨੇ ਨਿਭਾਈ ਇਸ ਮੌਕੇ ਸੰਗਤਾਂ ਲਈ ਲੰਗਰ ਵੀ ਲਗਾਏ ਗਏ।

error: copy content is like crime its probhihated