ਗੜ੍ਹਦੀਵਾਲਾ 27 ਮਾਰਚ ( ਪ੍ਰਾਈਮ ਪੰਜਾਬ ਟਾਈਮਜ਼ )
*ਪੰਜਾਬ ਸਰਕਾਰ ਮੁਲਾਜਮ ਅਤੇ ਲੋਕ ਵਿਰੋਧੀ : ਪ੍ਰਿੰਸ ਗੜਦੀਵਾਲਾ, ਜਗਵਿੰਦਰ ਸਿੰਘ*
: ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ ਸਾਂਝਾ ਫਰੰਟ ਦੇ ਸੱਦੇ ਤੇ ਪੰਜਾਬ ਸਰਕਾਰ ਵੱਲੋਂ ਪੇਸ਼ ਮੁਲਾਜ਼ਮ ਅਤੇ ਲੋਕ ਵਿਰੋਧੀ ਬਜ਼ਟ ਦੀਆਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਵੱਖ ਵੱਖ ਸਕੂਲਾਂ ਵਿੱਚ ਬਜ਼ਟ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ (ਹੁਸ਼ਿਆਰਪੁਰ )ਗੌਰਮਿੰਟ ਟੀਚਰਜ਼ ਯੂਨੀਅਨ( ਹੁਸ਼ਿਆਰਪੁਰ) ਜਿਲ੍ਹਾ ਹੁਸ਼ਿਆਰਪੁਰ ਦੇ ਸੀਨੀਅਰ ਜ਼ਿਲ੍ਹਾ ਆਗੂ ਪ੍ਰਿੰਸ ਗੜਦੀਵਾਲਾ ਅਤੇ ਜਗਵਿੰਦਰ ਸਿੰਘ, ਗੁਰਮੁੱਖ ਸਿੰਘ ਬਲਾਲਾ, ਸਚਿਨ ਕੁਮਾਰ, ਗੁਰਪ੍ਰੀਤ ਸਿੰਘ ਨੇ ਆਖਿਆ ਕਿ ਵਿੱਤ ਮੰਤਰੀ ਸ੍ਰੀ ਹਰਪਾਲ ਸਿੰਘ ਚੀਮਾ ਵੱਲੋਂ ਪੇਸ਼ ਕੀਤੇ ਗਏ ਪੰਜਾਬ ਦੇ ਬੱਜਟ ਵਿੱਚ ਇੱਕ ਵਾਰ ਫਿਰ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਅੱਖੋਂ ਪਰੋਖੇ ਕਰਕੇ ਉਹਨਾ ਨਾਲ ਧੋਖਾ ਕੀਤਾ ਗਿਆ ਹੈ। ਉਹਨਾ ਨੇ ਕਿਹਾ ਕਿ ਸਰਕਾਰ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਮੁਲਜ਼ਮਾਂ ਪੁਰਾਣੀ ਪੈਂਨਸ਼ਨ ਬਹਾਲ ਕਰਨ, ਪੰਜਾਬ ਦੀਆਂ ਆਸ਼ਾ ਅਤੇ ਮਿਡ ਡੇ ਮੀਲ ਤੇ ਵਰਕਰਾਂ ਦੀਆਂ ਤਨਖਾਹਾਂ ਦੁੱਗਣੀਆਂ ਕਰਨ, ਐਨ.ਪੀ.ਐੱਸ. ਰੱਦ ਕਰਕੇ ਪੁਰਾਣੀ ਪੈਨਸ਼ਨ ਬਹਾਲ ਕਰਨ, ਕੱਚੇ ਅਤੇ ਠੇਕਾ ਮੁਲਾਜ਼ਮਾਂ ਨੂੰ ਤੁਰੰਤ ਪੱਕਾ ਕਰਨ, ਪੈਨਸ਼ਨਰਾਂ ਦੀ ਪੈਨਸ਼ਨ 2.59 ਦੇ ਗੁਣਾਂਕ ਨਾਲ ਤਹਿ ਕਰਨ, ਪੇਂਡੂ ਭੱਤੇ ਸਮੇਤ ਕੱਟੇ ਗਏ ਸਾਰੇ ਭੱਤੇ ਮੁੜ ਬਹਾਲ ਕਰਨ, ਡੀ.ਏ. ਨੂੰ ਕੇਂਦਰ ਨਾਲ ਲਿੰਕ ਕਰਕੇ ਰਹਿੰਦੇ ਸਾਰੇ ਬਕਾਇਆਂ ਦਾ ਭੁਗਤਾਨ ਕਰਨ, ਪੈਨਸ਼ਨਰਾਂ ਨੂੰ ਛੇਵੇਂ ਤਨਖਾਹ ਕਮਿਸ਼ਨ ਦੇ ਸਾਰੇ ਬਕਾਏ ਤਿੰਨ ਕਿਸ਼ਤਾਂ ਵਿੱਚ ਅਦਾ ਕਰਨ, 17-07-2020 ਤੋਂ ਬਾਅਦ ਭਰਤੀ ਕੀਤੇ ਮੁਲਾਜ਼ਮਾਂ ਨੂੰ ਕੇਂਦਰੀ ਸਕੇਲਾਂ ਦੀ ਬਜਾਏ ਪੰਜਾਬ ਦੇ ਸਕੇਲਾਂ ਨਾਲ ਜੋੜਨ, ਮੁਲਾਜ਼ਮਾਂ ਦੇ ਪਰਖ ਸਮੇਂ ਸਬੰਧੀ 15-01-15 ਦੇ ਪੱਤਰ ਨੂੰ ਰੱਦ ਕਰਕੇ ਪਰਖ ਸਮਾਂ 2 ਸਾਲ ਕਰਨ ਅਤੇ ਵਿਕਾਸ ਕਰ ਦੇ ਨਾਮ ਹੇਠ ਪ੍ਰਤੀ ਮਹੀਨਾ 200 ਰੁਪਏ ਜਜੀਏ ਨੂੰ ਰੱਦ ਕਰਨ ਦੀਆਂ ਚੋਣ ਗਾਰੰਟੀਆਂ ਦਿੱਤੀਆਂ ਗਈਆਂ ਸਨ ਪ੍ਰੰਤੂ ਅਫਸੋਸ ਦੀ ਗੱਲ ਹੈ ਕਿ ਪੰਜਾਬ ਸਰਕਾਰ ਦੇ ਚੌਥੇ ਬੱਜਟ ਵਿੱਚ ਵੀ ਇਹਨਾ ਗਾਰੰਟੀਆਂ ਬਾਰੇ ਪੰਜਾਬ ਸਰਕਾਰ ਨੇ ਚੁੱਪੀ ਧਾਰੀ ਹੋਈ ਹੈ।
ਇਸ ਮੌਕੇ ਆਗੂਆਂ ਨੇ ਮੰਗ ਕੀਤੀ ਕਿ ਮੁਲਾਜਮਾਂ ਨਾਲ ਗੱਲ ਬਾਤ ਕਰਕੇ ਸਾਰੇ ਮਸਲੇ ਹੱਲ ਕੀਤੇ ਜਾਣ।ਇਸ ਮੌਕੇ ਮੈਡਮ ਰਮਨਦੀਪ ਕੌਰ, ਸੁਨੀਤਾ ਰਾਣੀ , ਰਜਨੀ ਦੇਵੀ, ਬਲਵਿੰਦਰਜੀਤ ਕੌਰ, ਸਪਨਾ ਸਲਾਰੀਆ, ਪਵਨਦੀਪ ਕੌਰ ,ਨਵਜੀਤ ਕੌਰ ,ਸੁਰਜੀਤ ਕੌਰ ਜਸਵੀਰ ਕੌਰ ,ਪਰਮਜੀਤ ਕੌਰ, ਬੀਨਾ ਕੁਮਾਰੀ, ਸ਼ਾਲਿਨੀ ਰਾਏ , ਰੇਖਾ ਦੇਵੀ, ਲੈਕਚਰਾਰ ਇੰਦਰਜੀਤ ਕੁਮਾਰ,ਮਾਸਟਰ ਜਗਵਿੰਦਰ ਸਿੰਘ ,ਹਰਪਾਲ ਸਿੰਘ ਨਗਿੰਦਰਪਾਲ ਸਿੰਘ, ਜਗਦੇਵ ਸਿੰਘ ਸੋਹਨ ਲਾਲ, ਕਮਲ ਬੈਂਸ, ਵਰਿੰਦਰ ਕੁਮਾਰ, ਗਗਨਦੀਪ, ਪੰਕਜ ਕੁਮਾਰ, ਜਸਵਿੰਦਰ ਸਿੰਘ ,ਰਵਿੰਦਰ ਸਿੰਘ, ਬਲਦੇਵ ਸਿੰਘ ,ਬਲਜੀਤ ਕੌਰ, ਪ੍ਰੀਆ ਠਾਕੁਰ, ਪੂਨਮ ਸ਼ਰਮਾ ,ਜਸਵਿੰਦਰ ਸਿੰਘ, ਯੁੱਧਵੀਰ ਸਿੰਘ, ਮੈਡਮ ਬਲਵਿੰਦਰਜੀਤ ਕੌਰ, ਗੁਰਪ੍ਰੀਤ ਸਿੰਘ, ਅਨਿਲ ਕੁਮਾਰ, ਮਲਕੀਤ ਸਿੰਘ ,ਚਰਨਜੀਤ ਸਿੰਘ ,ਸਰਤਾਜ ਸਿੰਘ, ਰਮਨਦੀਪ ਕੁਮਾਰ, ਬਚਿੱਤਰ ਸਿੰਘ ,ਦੀਪਕ ਕੋਡਲ ,ਭੁਪਿੰਦਰ ਸਿੰਘ ,ਨਵਤੇਜ ਸਿੰਘ ,ਸਚਿਨ ਕੁਮਾਰ ,ਮਨੋਜ ਕੁਮਾਰ ਸ਼ਰਮਾ, ਲਖਬੀਰ ਸਿੰਘ ,ਨਵਜੋਤ ਸਿੰਘ ,ਬਹਾਦਰ ਸਿੰਘ, ਮਹਿੰਦਰ ਸਿੰਘ, ਗੁਰਪ੍ਰੀਤ ਸਿੰਘ,ਜਸਵਿੰਦਰ ਸਿੰਘ,ਆਦਿ ਹਾਜ਼ਰ ਸਨ।