ਟਾਂਡਾ / ਦਸੂਹਾ 14 ਸਤੰਬਰ (ਚੌਧਰੀ)
: ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਸੁਰੇਂਦਰ ਲਾਂਬਾ ਆਈ.ਪੀ.ਐਸ ਨੇ ਜਿਲੇ ਅੰਦਰ ਮਾੜੇ ਅਨਸਰਾਂ ਉਪਰ ਕਾਬੂ ਪਾਉਣ ਅਤੇ ਹੀਨੀਅਸ ਕਰਾਇਮ ਦੇ ਦੋਸ਼ੀਆਨ ਨੂੰ ਗ੍ਰਿਫਤਾਰ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ। ਜਿਸ ਤਹਿਤ ਦਵਿੰਦਰ ਸਿੰਘ ਡੀ.ਐਸ.ਪੀ ਸਬ ਡਵੀਜਨ ਟਾਂਡਾ ਦੀ ਅਗਵਾਈ ਅਤੇ ਇੰਸ: ਗੁਰਿੰਦਰਜੀਤ ਸਿੰਘ ਮੁੱਖ ਅਫਸਰ ਥਾਣਾ ਟਾਂਡਾ ਦੀ ਨਿਗਰਾਨੀ ਹੇਠ ਮਿਤੀ 13-9-2024 ਨੂੰ ਏ.ਐਸ.ਆਈ ਅਮਰਜੀਤ ਸਿੰਘ ਸਮੇਤ ਪੁਲਿਸ ਪਾਰਟੀ ਨੂੰ ਉਸ ਸਮੇ ਵੱਡੀ ਸਫਲਤਾ ਹਾਸਲ ਹੋਈ ਜਦੋ ਮੁੱਕਦਮਾ ਨੰਬਰ 66 ਮਿਤੀ 26-3-24 ਜੇਰ ਧਾਰਾ 61-1-14 EX Act, 308, 328, 511, 120-B IPC ਥਾਣਾ ਟਾਂਡਾ ਵਿੱਚ ਲੋੜੀਂਦੇ ਤਿੰਨ ਦੋਸ਼ੀਆਨ ਨੂੰ ਗ੍ਰਿਫਤਾਰ ਕੀਤਾ ਗਿਆ। ਜਿਹਨਾ ਨੂੰ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਹੋਰ ਪੁਛ ਗਿੱਛ ਕੀਤੀ ਜਾਵੇਗੀ।
ਗ੍ਰਿਫਤਾਰ
ਦੋਸ਼ੀ:-1. ਰਾਜ ਕੁਮਾਰ ਪੁੱਤਰ ਸ਼ਿਵ ਦਿਆਲ ਵਾਸੀ ਵਿਜੇ ਨਗਰ ਟਾਂਡਾ ਥਾਣਾ ਟਾਂਡਾ ਜਿਲ੍ਹਾ ਹੁਸ਼ਿਆਰਪੁਰ।
2. ਰਾਧਾ ਪਤਨੀ ਰਾਜ ਕੁਮਾਰ ਵਾਸੀ ਵਿਜੇ ਨਗਰ ਟਾਂਡਾ ਥਾਣਾ ਟਾਂਡਾ ਜਿਲ੍ਹਾ ਹੁਸ਼ਿਆਰਪੁਰ।
3.ਮੰਗਤ ਰਾਮ ਪੁੱਤਰ ਸ਼ਿਵ ਦਿਆਲ ਵਾਸੀ ਛੰਨੀ ਥਾਣਾ ਡਮਟਾਲ ਜਿਲ੍ਹਾ ਕਾਂਗੜਾ ਹਿਮਾਚਲ ਪ੍ਰਦੇਸ਼।