Prime Punjab Times

Latest news
श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ
ADVERTISEMENT
You are currently viewing ਹੁਸ਼ਿਆਰਪੁਰ ਦੇ ਨਵ ਨਿਯੁਕਤ ਜ਼ਿਲਾ ਸਿਹਤ ਅਫਸਰ ਵੱਲੋਂ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਜਗ੍ਹਾ ਜਗ੍ਹਾ ਛਾਪੇਮਾਰੀ

ਹੁਸ਼ਿਆਰਪੁਰ ਦੇ ਨਵ ਨਿਯੁਕਤ ਜ਼ਿਲਾ ਸਿਹਤ ਅਫਸਰ ਵੱਲੋਂ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਜਗ੍ਹਾ ਜਗ੍ਹਾ ਛਾਪੇਮਾਰੀ

ਹੁਸ਼ਿਆਰਪੁਰ 14 ਸਤੰਬਰ (PPT NEWS) 

ਫੂਡ ਸੇਫਟੀ ਟੀਮ ਵੱਲੋਂ ਖੁੱਲੇ ਪਨੀਰ ਦੇ 9 ਸੈਂਪਲ ਲਏ ਗਏ

: ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਡਾ. ਅਭਿਨਵ ਤ੍ਰਿਖਾ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਪਵਨ ਕੁਮਾਰ ਸ਼ਗੋਤਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਵ ਨਿਯੁਕਤ ਜ਼ਿਲਾ ਸਿਹਤ ਅਫ਼ਸਰ ਡਾ. ਜਤਿੰਦਰ ਭਾਟੀਆ ਵਲੋਂ ਫੂਡ ਸੇਫਟੀ ਅਫਸਰ ਮੁਨੀਸ਼ ਸੋਢੀ ,ਵਿਵੇਕ ਕੁਮਾਰ ਅਤੇ ਅਭਿਨਵ ਖੋਸਲਾ ਦੇ ਨਾਲ ਹੁਸ਼ਿਆਰਪੁਰ ਦੇ ਸਬ ਅਰਬਨ ਏਰੀਆ, ਟਾਂਡਾ ਅਤੇ ਗੜ੍ਹਸ਼ੰਕਰ ਦੇ ਵੱਖ ਵੱਖ ਸਥਾਨਾਂ ਤੇ ਛਾਪੇਮਾਰੀ ਕੀਤੀ। ਫੂਡ ਸੇਫਟੀ ਟੀਮ ਵੱਲੋਂ ਇਹਨਾਂ ਸਥਾਨਾਂ ਤੋਂ ਖੁੱਲੇ ਪਨੀਰ ਦੇ 9 ਸੈਂਪਲ ਲਏ ਗਏ। ਲਏ ਗਏ ਸੈਂਪਲਾਂ ਨੂੰ ਨਰੀਖਣ ਲਈ ਫੂਡ ਲੈਬ ਖਰੜ ਭੇਜ ਦਿੱਤਾ ਗਿਆ ਹੈ। ਸੈਂਪਲਾਂ ਦੀ ਰਿਪੋਰਟ ਐੱਫ.ਐਸ.ਐਸ.ਏ.ਆਈ. ਮੁਤਾਬਿਕ ਨਾ ਆਉਣ ਤੇ ਫੂਡ ਸੇਫਟੀ ਸਟੈਂਡਰਡ ਐਕਟ 2006 ਅਧੀਨ ਕਾਰਵਾਈ ਕੀਤੀ ਜਾਵੇਗੀ ।

ਛਾਪੇ ਦੌਰਾਨ ਪਾਏ ਗਏ ਉੱਲੀ ਲੱਗੇ ਖੋਏ ਨੂੰ ਅਤੇ ਸੌਸ ਦੀਆਂ ਐਕਸਪਾਇਰੀ ਬੋਤਲਾਂ ਨੂੰ ਮੌਕੇ ਤੇ ਨਸ਼ਟ ਕਰਵਾਇਆ ਗਿਆ। ਖਰਾਬ ਖਾਦ ਪਦਾਰਥ ਵਿਕਰੇਤਾਵਾਂ ਨੂੰ ਡੀ. ਐਚ. ਓ. ਵਲੋਂ ਸਖ਼ਤ ਹਿਦਾਇਤ ਕੀਤੀ ਗਈ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਅਜਿਹਾ ਕਰਨ ਵਾਲਿਆਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਡੀ.ਐਚ.ਓ. ਨੇ ਜ਼ਿਲਾ ਵਾਸੀਆਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਖਾਣ ਪੀਣ ਵਾਲੇ ਪਦਾਰਥਾਂ ਨੂੰ ਖਰੀਦਣ ਵੇਲੇ ਉਹਨਾਂ ਦੀ ਐਕਸਪਾਇਰੀ ਮਿਤੀ ਜਰੂਰ ਚੈੱਕ ਕੀਤੀ ਜਾਵੇ। ਲੰਘ ਚੁੱਕੀ ਮਿਤੀ ਵਾਲੇ ਖਾਧ ਪਦਾਰਥ ਨਾ ਵਰਤੇ ਜਾਣ ।