ਹਾਜੀਪੁਰ / ਦਸੂਹਾ 14 ਸਤੰਬਰ (ਚੌਧਰੀ)
: ਬਲਾਕ ਹਾਜੀਪੁਰ ਦੇ ਅਧੀਨ ਪੈਂਦੇ ਪਿੰਡ ਆਸਪੁਰ ਦੇ ਅਰੁਣ ਰਾਣਾ ਨੇ ਭਾਰਤੀ ਸੈਨਾ ਵਿੱਚ ਲੈਫਟੀਨੈਂਟ ਬਣ ਕੇ ਖੇਤਰ ਦੇ ਨਾਲ-ਨਾਲ ਆਪਣੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕੀਤਾ ਹੈ।ਇਸ ਨਾਲ ਪਰਿਵਾਰ ਵਿੱਚ ਖੁਸ਼ੀਆਂ ਦਾ ਮਹੌਲ ਹੈ। ਖੁਸ਼ੀ ਨਾਲ ਫੁਲਾ ਨਹੀਂ ਸਮਾ ਰਹੀ ਮਾਤਾ ਰੀਨਾ ਰਾਣੀ ਅਤੇ ਹੋਰ ਪਰਿਵਾਰ ਮੈਂਬਰਾਂ ਨੇ ਰੱਬ ਨੂੰ ਧੰਨਵਾਦ ਦਿੱਤਾ ਹੈ ਅਤੇ ਕਿਹਾ ਕਿ ਰਾਣਾ ਦੀ ਸਫਲਤਾ ਦਾ ਰਾਜ ਉਸਦੀ ਕੜੀ ਮਿਹਨਤ ਅਤੇ ਸਮਰਪਣ ਹੈ। ਅਰੁਣ ਰਾਣਾ ਦੀ ਮਾਤਾ ਜੋ ਇਸ ਸਮੇਂ ਸੀ ਆਰ ਪੀ ਐਫ ਵਿੱਚ ਸਬ ਇੰਸਪੇਕਟਰ ਕਲਰਕ ਜਾਲੰਧਰ ਵਿੱਚ ਤੈਨਾਤ ਹੈ ਨੇ ਕਿਹਾ ਕਿ ਰਾਣਾ ਦੇ ਪਿਤਾ ਵੀ ਸੀ ਆਰ ਪੀ ਵਿੱਚ ਨੌਕਰੀ ਕਰਦੇ ਸਨ । ਜਦੋਂ ਉਨ੍ਹਾਂ ਦਾ ਬੇਟਾ ਅਰੁਣ ਸਾਢੇ ਚਾਰ ਸਾਲ ਦਾ ਸੀ ਉਦੋਂ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ ਸੀ ਅਤੇ 2005 ਵਿੱਚ ਮੈਨੂੰ ਪਤੀ ਦੀ ਜਗ੍ਹਾ ਤੇ ਸੀ ਆਰ ਪੀ ਐਫ ਵਿੱਚ ਨੌਕਰੀ ਮਿਲੀ ਸੀ।
ਉਨ੍ਹਾਂ ਨੇ ਕਿਹਾ ਕਿ ਮੈਂ ਆਪਣੇ ਬੇਟਾ ਦਾ ਸਿਖਿਆ ਦੇ ਨਾਲ ਕੋਈ ਸਮਝੌਤਾ ਨਹੀ ਕੀਤਾ। ਉਨ੍ਹਾਂ ਦੱਸਿਆ ਕਿ ਅਰੁਣ ਰਾਣਾ ਨੇ ਕੇਵੀ ਤੋਂ ਬਾਰਵੀ ਕੀਤੀ ਤੇ ਉਸ ਤੋਂ ਬਾਅਦ ਇੰਦਰਪ੍ਰਸਥ ਯੂਨੀਵਰਸਿਟੀ ਦਿੱਲੀ ਤੋਂ ਬੀਟੈਕ ਦੀ ਪੜਾਈ ਕੀਤੀ। ਮੈਂ ਇਕਲੌਤਾ ਬੇਟਾ ਅਰੁਣ ਜੋ ਬਚਪਨ ਤੋਂ ਹੀ ਸਮੇਂ ਦਾ ਪਾਬੰਦ ਰਿਹਾ ਹੈ ਅਤੇ ਪੜਾਈ ਵਿਚ ਹਮੇਸ਼ਾ ਰੁਚੀ ਰੱਖਦਾ ਸੀ। ਅਰੁਣ ਬਚਪਨ ਵਿੱਚ ਸ਼ਰਾਰਤੀ ਤਾਂ ਸੀ ਮਗਰ ਉਸਨੇ ਮੈਨੂੰ ਕਦੇ ਤੰਗ ਨਹੀਂ ਕੀਤਾ। ਮੈਨੂੰ ਆਪਣੇ ਬੇਟੇ ਤੇ ਮਾਣ ਹੈ।
ਆਉਣ ਵਾਲੀ ਪੀੜ੍ਹੀ ਲਈ ਮਾਰਗ ਦਰਸ਼ਨ ਜਰੂਰੀ : ਲੈਫਟੀਨੈਂਟ ਅਰੁਣ
ਇਸ ਸਮੇਂ ਅਰੁਣ ਰਾਣਾ ਨੇ ਆਪਣੀ ਸਫਲਤਾ ਦੇ ਪਿੱਛੇ ਮਾਤਾ ਦੀ ਕੜੀ ਮੇਹਨਤ ਅਤੇ ਬਾਕੀ ਪਰਿਵਾਰਕ ਮੈਂਬਰਾਂ ਤਾਇਆ, ਤਾਈ, ਚਾਚਾ – ਚਾਚੀ, ਮਾਮਾ ਅਤੇ ਨਾਨੀ ਆਦਿ ਸਮੇਤ ਦੋਸਤਾਂ ਅਤੇ ਪਿੰਡ ਵਾਸੀਆਂ ਦਾ ਵੱਡਾ ਯੋਗਦਾਨ ਹੈ। ਉਨ੍ਹਾਂ ਦੱਸਿਆ ਕਿ 3 ਅਕਤੁਬਰ 2003 ਨੂੰ ਉਹ ਭਾਰਤੀ ਸੇਨਾ ਵਿਚ ਭਰਤੀ ਹੋਏ ਸੀ ਇੱਕ ਸਾਲ ਦੀ ਕੜੀ ਟ੍ਰੇਨਿੰਗ ਤੋਂ ਬਾਅਦ 7 ਸਤੰਬਰ 2024 ਨੂੰ ਮੇਰੀ ਲੈਫਟੀਨੈਂਟ ਲਈ ਚੋਣ ਹੋਈ। ਉਨ੍ਹਾਂ ਅਨੁਸਾਰ ਆਉਣ ਵਾਲੀ ਪੀੜ੍ਹੀ ਲਈ ਮਾਰਗ ਦਰਸ਼ਨ ਕਰਨਾ ਬਹੁਤ ਮਹਤਵਪੂਰਣ ਹੈ ਜਿਸ ਲਈ ਸਹੀ ਸਮੇਂ ਪਰ ਉਚਿਤ ਸਲਾਹ ਦੀ ਜਰੂਰੀ ਹੁੰਦੀ ਹੈ।ਇਸ ਲਈ ਨੌਜਵਾਨ ਵਰਗ ਦੇ ਨਸ਼ਿਆਂ ਤੋਂ ਦੂਰ ਰਹਿਣ ਲਈ ਆਪਣੀ ਊਰਜਾ ਦੇਸ਼ ਹਿੱਤ ਅਤੇ ਸਮਾਜ ਦੀ ਸੇਵਾ ਵਿੱਚ ਨਿਵੇਸ਼ ਕਰਨਾ ਚਾਹੀਦਾ ਹੈ |
ਪਿੰਡ ਵਾਸੀਆ ਨੇ ਕੀਤਾ ਭਰਵਾਂ ਸਵਾਗਤ
ਭਾਰਤੀ ਫੌਜ ਵਿੱਚ ਲੈਫਟੀਨੈਂਟ ਦੇ ਰੂਪ ਵਿੱਚ ਚੁਣੇ ਜਾਣ ਤੋਂ ਬਾਅਦ ਪਹਿਲੀ ਵਾਰ ਪਿੰਡ ਵਿੱਚ ਪਹੁੰਚਣ ਤੇ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਗਰਮਜੋਸ਼ੀ ਨਾਲ ਉਨ੍ਹਾਂ ਦਾ ਸਵਾਗਤ ਕੀਤਾ।