ਗੁਰਦਾਸਪੁਰ (ਅਸ਼ਵਨੀ)
1 ਅਪ੍ਰੈਲ – ਪੁਲਿਸ ਜਿਲ੍ਹਾ ਗੁਰਦਾਸਪੁਰ ਅਧੀਨ ਪੈਂਦੇ ਪੁਲਿਸ ਸਟੇਸ਼ਨ ਦੋਰਾਂਗਲਾ ਦੇ ਇਕ ਪਿੰਡ ਵਿੱਚ ਇਕ ਲੜਕੀ ਨਾਲ ਜ਼ਬਰਦਸਤੀ ਕਰਨ ਤੇ ਪੁਲਿਸ ਵਲੋ ਦੋ ਵਿਅਕਤੀਆਂ ਨੂੰ ਨਾਮਜ਼ਦ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ । ਜ਼ਬਰਦਸਤੀ ਦਾ ਸ਼ਿਕਾਰ ਹੋਈ ਲੜਕੀ ਦੀ ਮਾਤਾ ਨੇ ਪੁਲਿਸ ਨੂੰ ਦਰਜ ਕਰਵਾਏ ਬਿਆਨ ਰਾਹੀ ਦੱਸਿਆ ਕਿ ਬੀਤੇ ਦਿਨ ਉਹ ਆਪਣੀ ਲੜਕੀ ਨੂੰ ਘਰ ਵਿੱਚ ਇਕੱਲਾ ਛੱਡ ਕੇ ਦਵਾਈ ਲੈਣ ਲਈ ਗਈ ਸੀ । ਸ਼ਾਮ ਸਮੇਂ ਕਰੀਬ ਪੰਜ ਵਜੇ ਘਰ ਵਾਪਿਸ ਆਈ ਤਾਂ ਦੇਖਿਆ ਕਿ ਉਸ ਦੀ ਬੇਟੀ ਡਰੀ ਸਹਿਮੀ ਹੋਈ ਬੈਠੀ ਸੀ ਤੇ ਰੋ ਰਹੀ ਸੀ । ਪੁੱਛਣ ਤੇ ਬੇਟੀ ਨੇ ਦੱਸਿਆ ਕਿ ਜਦੋਂ ਉਹ ਘਰ ਵਿੱਚ ਇੱਕਲੀ ਸੀ ਤਾਂ ਮੇਜਰ ਸਿੰਘ ਅਤੇ ਕੁਲਦੀਪ ਸਿੰਘ ਉਰਫ ਸੋਨੂੰ ਉਸ ਦੇ ਘਰ ਆਏ ਜ਼ਬਰਦਸਤੀ ਕਰਕੇ ਮੋਕਾ ਤੋਂ ਭੱਜ ਗਏ । ਸਬ ਇੰਸਪੈਕਟਰ ਅਮਨਦੀਪ ਕੋਰ ਨੇ ਦੱਸਿਆ ਕਿ ਪੀੜਤ ਲੜਕੀ ਦੀ ਮਾਤਾ ਵਲੋ ਦਿੱਤੇ ਬਿਆਨ ਤੇ ਦੋ ਵਿਅਕਤੀਆਂ ਦੇ ਵਿਰੁੱਧ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।








