Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਵੱਡੀ ਖਬਰ.. ਗੜ੍ਹਦੀਵਾਲਾ :  ਮਹਿੰਦਰਾ ਬਲੈਰੋ ਗੱਡੀ ਚੋਂ 121 ਪੇਟੀਆਂ ਨਜਾਇਜ਼ ਸ਼ਰਾਬ ਬਰਾਮਦ,ਮਾਮਲਾ ਦਰਜ 

ਵੱਡੀ ਖਬਰ.. ਗੜ੍ਹਦੀਵਾਲਾ :  ਮਹਿੰਦਰਾ ਬਲੈਰੋ ਗੱਡੀ ਚੋਂ 121 ਪੇਟੀਆਂ ਨਜਾਇਜ਼ ਸ਼ਰਾਬ ਬਰਾਮਦ,ਮਾਮਲਾ ਦਰਜ 

ਗੜ੍ਹਦੀਵਾਲਾ 20 ਜਨਵਰੀ (ਚੌਧਰੀ / ਯੋਗੇਸ਼ ਗੁਪਤਾ / ਪ੍ਰਦੀਪ ਸ਼ਰਮਾ) : ਸਥਾਨਕ ਪੁਲਿਸ ਨੇ ਪਿੰਡ ਮਸਤੀਵਾਲ ਤੋਂ ਪਿੱਛੇ ਇੱਕ ਮਹਿੰਦਰਾ ਬਲੈਰੋ ਗੱਡੀ ਚੋਂ 121 ਪੇਟੀਆਂ ਨਜਾਇਜ਼ ਸ਼ਰਾਬ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਥਾਣਾ ਮੁਖੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਏ ਐਸ ਆਈ ਅਨਿਲ ਕੁਮਾਰ, ਏ ਐਸ ਆਈ ਦਿਲਦਾਰ ਸਿੰਘ, ਸੀਨੀਅਰ ਸੀ ਟੀ ਜਸਵਿੰਦਰ ਸਿੰਘ,ਪੀ ਐਚ ਜੀ ਬਲਬੀਰ ਸਿੰਘ ਸਰਕਾਰੀ ਗੱਡੀ ਤੇ ਚੈਕਿੰਗ ਸ਼ੱਕੀ ਬਾ-ਭੈੜੇ ਪੁਰਸ਼ਾਂ ਦੇ ਸਬੰਧ ਵਿੱਚ ਕੰਢਾਲੀਆਂ, ਮਸਤੀਵਾਲ,ਰਘਵਾਲ ਆਦਿ ਨੂੰ ਜਾ ਰਹੇ ਸੀ ਤੇ ਜਦੋਂ ਪੁਲਿਸ ਪਾਰਟੀ ਗਸਤ ਕਰਦੀ ਹੋਈ ਮਸਤੀਵਾਲ ਤੋਂ ਪਿੱਛੇ ਹੀ ਸੀ ਤਾਂ ਸੜਕ ਦੇ ਕਿਨਾਰੇ ਇੱਕ ਮਹਿੰਦਰਾ ਬਲੈਰੋ ਗੱਡੀ ਨੰਬਰੀ PB-07-AS-8981 ਰੰਗ ਚਿੱਟਾ ਜੋ ਪਿੱਛੇ ਪਾਸੇ ਤੋਂ ਨੀਲੇ ਤਰਪਾਲ ਨਾਲ ਢੱਕੀ ਹੋਈ ਸੀ।ਜਿਸ ਦੀਆ ਦੋਨਾ ਸਾਈਡਾ ਤੇ ਬਲੈਰੋ ਮੈਕਸੀਟਰਕ ਪੁਲਸ ਲਿਖਿਆ ਹੈ ਜੋ ਪੈਚਰ ਖੜੀ ਸੀ ਗੱਡੀ ਵਿੱਚ ਤੇ ਆਸ ਪਾਸ ਕੋਈ ਵਿਅਕਤੀ ਦਿਖਾਈ ਨਹੀਂ ਦਿੱਤਾ ਜੋ ਗੱਡੀ ਦੀ ਤਲਾਸੀ ਕਰਨ ਤੇ ਮਨ ASI ਨੇ ਸਾਥੀ ਕਰਮਚਾਰੀਆ ਦੀ ਮਦਦ ਨਾਲ ਗੱਡੀ ਦੇ ਪਿੱਛੇ ਤਰਪਾਲ ਚੁੱਕ ਕੇ ਦੇਖਿਆ ਤਾਂ ਉਸ ਵਿੱਚ ਸ਼ਰਾਬ ਦੀਆਂ ਪੇਟੀਆ ਪਈਆ ਹੋਈਆਂ ਸੀ ਜੋ ਥੱਲੇ ਲਾਹ ਕੇ ਗਿਣਤੀ ਕਰਨ ਤੇ 90 ਪੇਟੀਆਂ ਰਾਇਲ  ਸਟੈਗ ਵਿਸਕੀ ਫਾਰ ਸੇਲ ਚੰਡੀਗੜ੍ਹ ਅਤੇ 31 ਪੇਟੀਆਂ ਕਿੰਗ ਗੋਲਡ ਸ਼ਪੈਸ਼ਲ ਵਿਸਕੀ ਫਾਰ ਸੇਲ ਇਨ ਯੂਟੀ ਚੰਡੀਗੜ੍ਹ ਓਨਲੀ ਬਰਾਮਦ ਹੋਈਆਂ। ਜੋ ਨਾ ਮਲੂਮ ਵਿਅਕਤੀ ਨੇ ਆਪਣੀ ਗੱਡੀ ਵਿੱਚ 121 ਪੇਟੀਆ ਸ਼ਰਾਬ ਕੁੱਲ ਸਰਾਬ 10,89,000 ਐਮ ਐਲ ਵੱਖ ਵੱਖ ਮਾਰਕਾ ਬਿਨਾ ਲਾਇਸੈਂਸ ਬਿੰਨਾ ਪਰਮਿਟ ਰੱਖ ਕੇ ਇਰਤਕਾਬ ਜਰਮ 61-1-14 ਐਕਸਾਈਜ਼ ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।