ਪੈਰੋਲ ਤੋ ਪਰਤੇ ਕੈਦੀ ਪਾਸੋਂ 10 ਸਿੰਮਾ ਬਰਾਮਦ
ਗੁਰਦਾਸਪੁਰ 25 ਨਵੰਬਰ ( ਅਸ਼ਵਨੀ ) : ਸਥਾਨਕ ਕੇਂਦਰੀ ਜ਼ੈਲ ਵਿਖੇ ਪੈਰੋਲ ਤੋ ਪਰਤੇ ਇਕ ਕੈਦੀ ਪਾਸੋ 10 ਸਿੰਮਾ ਬਰਾਮਦ ਹੋਣ ਤੇ ਪੁਲਿਸ ਸਟੇਸ਼ਨ ਸਿਟੀ ਗੁਰਦਾਸਪੁਰ ਦੀ ਪੁਲਿਸ ਵੱਲੋਂ ਜੋਗਿੰਦਰ ਸਿੰਘ ਸਹਾਇਕ ਸੁਪਰਡੰਟ ਕੇਂਦਰੀ ਜ਼ੈਲ ਦੀ ਸ਼ਿਕਾਇਤ ਤੇ ਮਾਮਲਾ ਦਰਜ ਕੀਤਾ ਗਿਆ ਹੈ । ਸਬ ਇੰਸਪੈਕਟਰ ਬਖ਼ਸ਼ੀਸ਼ ਸਿੰਘ ਨੇ ਦਸਿਆਂ ਕਿ ਤਰਨਪ੍ਰੀਤ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਜਲੰਧਰ ਜਿਸ ਉੱਪਰ ਐਨ ਡੀ ਪੀ ਐਸ ਅਧੀਨ ਪੁਲਿਸ ਸਟੇਸ਼ਨ ਭਾਰਗੋ ਕੈਂਪ ਜਲੰਧਰ ਵਿਖੇ ਮਾਮਲਾ ਦਰਜ ਹੈ । ਤਰਨਪ੍ਰੀਤ ਸਿੰਘ ਸਥਾਨਕ ਕੇਂਦਰੀ ਜ਼ੈਲ ਤੋ ਪੈਰੋਲ ਉੱਪਰ ਗਿਆ ਸੀ ਤੇ ਬੀਤੇ ਦਿਨ ਪੈਰੋਲ ਕੱਟ ਕੇ ਵਾਪਿਸ ਆਇਆ ਸੀ ਇਸ ਦੀ ਜੇਲ੍ਹ ਦੀ ਡਿਉੜੀ ਵਿੱਚ ਚੈਕਿੰਗ ਕੀਤੀ ਗਈ ਤਾਂ ਤਰਨਪ੍ਰੀਤ ਸਿੰਘ ਦੇ ਪਾਏ ਹੋਏ ਪਜਾਮੇ ਦੇ ਨੇਫ਼ੇ ਵਿੱਚੋਂ ਵੱਖ-ਵੱਖ ਕੰਪਨੀਆਂ ਦੀਆ 10 ਸਿੰਮਾ ਬਰਾਮਦ ਹੋਈਆਂ ।