Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਪਿੰਡ ਨੈਨਵਾ ਬੀਤ ਦੇ ਖੇਤਾਂ ਚੋਂ ਮਿਲੀ ਅਣਪਛਾਤੀ ਲਾਸ਼,ਪੁਲਿਸ ਨੇ ਮੌਕੇ ਤੇ ਪਹੁੰਚਕੇ ਲਾਸ਼ ਨੂੰ ਲਿਆ ਕਬਜ਼ੇ ‘ਚ

ਪਿੰਡ ਨੈਨਵਾ ਬੀਤ ਦੇ ਖੇਤਾਂ ਚੋਂ ਮਿਲੀ ਅਣਪਛਾਤੀ ਲਾਸ਼,ਪੁਲਿਸ ਨੇ ਮੌਕੇ ਤੇ ਪਹੁੰਚਕੇ ਲਾਸ਼ ਨੂੰ ਲਿਆ ਕਬਜ਼ੇ ‘ਚ

ਗੜਸ਼ੰਕਰ (ਅਸ਼ਵਨੀ ਸ਼ਰਮਾ)

15 ਦਸੰਬਰ : ਗੜਸ਼ੰਕਰ ਅਧੀਨ ਪੈਂਦੇ ਪਿੰਡ ਨੈਨਵਾ ਬੀਤ ਵਿਖੇ ਇੱਕ ਖੇਤ ਵਿੱਚੋਂ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ। ਜਾਣਕਾਰੀ ਦਿੰਦਿਆਂ ਖੇਤ ਦੇ ਮਾਲਕ ਜਸਕਰਨ ਸਿੰਘ ਨੇ ਦੱਸਿਆ ਕਿ ਸਵੇਰੇ ਮੈਂ ਖੇਤ ਨੂੰ ਪਾਣੀ ਲਗਾਉਣ ਲਈ ਆਇਆ ਤਾਂ ਖੇਤ ਵਿੱਚ ਬਦਬੂ ਆ ਰਹੀ ਸੀ ਅਤੇ ਖੇਤ ਵਿੱਚ ਲਾਸ਼ ਪਈ ਸੀ ਮੈਂ ਮੌਕੇ ਤੇ ਪਿੰਡ ਦੇ ਸਰਪੰਚ ਰੋਸ਼ਨ ਲਾਲ ਤੇ ਹੋਰ ਮੋਹਤਬਰਾਂ ਨੂੰ ਫੋਨ ਤੇ ਜਾਣਕਾਰੀ ਦਿੱਤੀ ਅਤੇ ਪਿੰਡ ਵਾਸੀ ਮੌਕੇ ਤੇ ਇੱਕਠੇ ਹੋ ਗਏ। ਸਰਪੰਚ ਰੋਸ਼ਨ ਲਾਲ ਨੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਅਤੇ ਮੌਕੇ ਤੇ ਬੀਣੇਵਾਲ ਪੁਲਿਸ ਚੌਕੀ ਤੋਂ ਪੁਲਿਸ ਮੁਲਾਜ਼ਮਾਂ ਨੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਲਿਆ। ਸਰਪੰਚ ਰੋਸ਼ਨ ਲਾਲ ਨੇ ਦੱਸਿਆ ਕਿ ਮਿਲੀ ਲਾਸ਼ ਕਿਸੇ ਅਣਪਛਾਤੇ ਵਿਅਕਤੀ ਦੀ ਹੈ ਅਤੇ ਲਾਸ਼ ਨੂੰ ਕੀੜੇ ਲੱਗੇ ਹੋਏ ਹਨ ਅਤੇ ਬਦਬੂ ਆ ਰਹੀ ਹੈ ਜਿਸ ਕਾਰਨ ਲਾਸ਼ ਇੱਥੇ ਕਈ ਦਿਨ ਦੀ ਪਈ ਲਗਦੀ ਹੈ। ਚੌਕੀ ਬੀਣੇਵਾਲ ਤੋਂ ਪਹੁੰਚੇ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਲਾਸ਼ ਅਣਪਛਾਤੇ ਵਿਅਕਤੀ ਦੀ ਹੈ ਅਤੇ ਲਾਸ਼ ਨੂੰ 72 ਘੰਟੇ ਲਈ ਸਿਵਲ ਹਸਪਤਾਲ ਗੜਸ਼ੰਕਰ ਵਿਖੇ ਰੱਖਿਆ ਜਾਵੇਗਾ।