Prime Punjab Times

Latest news
ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ...
ADVERTISEMENT
You are currently viewing ਹੈਰੋਇਨ, ਨਸ਼ੀਲੀਆਂ ਗੋਲੀਆਂ ਸਮੇਤ ਕਈ ਤਸਕਰਾਂ ਨੂੰ ਪੁਲਿਸ ਨੇ ਕੀਤਾ ਕਾਬੂ

ਹੈਰੋਇਨ, ਨਸ਼ੀਲੀਆਂ ਗੋਲੀਆਂ ਸਮੇਤ ਕਈ ਤਸਕਰਾਂ ਨੂੰ ਪੁਲਿਸ ਨੇ ਕੀਤਾ ਕਾਬੂ

ਬਟਾਲਾ, 3 ਮਾਰਚ (ਅਵਿਨਾਸ਼ ਸ਼ਰਮਾ)

: ਨਸ਼ਿਆਂ ਖ਼ਿਲਾਫ਼ ਜੰਗ ਨੂੰ ਹੋਰ ਤੇਜ਼ ਕਰਦਿਆਂ ਪੁਲਿਸ ਜ਼ਿਲ੍ਹਾ ਬਟਾਲਾ ਨੇ ਲਗਾਤਾਰ ਕਾਰਵਾਈਆਂ ਰਾਹੀਂ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਮਾਨਯੋਗ ਸੀਨੀਅਰ ਪੁਲਿਸ ਕਪਤਾਨ ਡਾ. ਮਹਿਤਾਬ ਸਿੰਘ ਦੀਆਂ ਸਖ਼ਤ ਹਦਾਇਤਾਂ ਅਤੇ ਡੀ.ਐਸ.ਪੀ. ਸਿਟੀ ਸੰਜੀਵ ਕੁਮਾਰ ਦੀ ਰਹਿਨੁਮਾਈ ਹੇਠ ਥਾਣਾ ਸਿਟੀ ਬਟਾਲਾ ਦੀ ਪੁਲਿਸ ਨੇ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕਰਕੇ ਨਸ਼ੀਲੇ ਪਦਾਰਥਾਂ ਸਮੇਤ ਕਈ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

103 ਗ੍ਰਾਮ ਹੈਰੋਇਨ, ਕਾਰ ਅਤੇ ਡਰੱਗ ਮਨੀ ਸਮੇਤ ਮੁੱਖ ਦੋਸ਼ੀ ਗ੍ਰਿਫ਼ਤਾਰ

ਏ.ਐਸ.ਆਈ. ਸਤਨਾਮ ਸਿੰਘ ਵੱਲੋਂ ਦਰਜ ਮੁਕੱਦਮਾ ਨੰਬਰ 16 (21-01-2026) ਤਹਿਤ 103 ਗ੍ਰਾਮ ਹੈਰੋਇਨ, ਇੱਕ ਵੀਵੋ ਮੋਬਾਈਲ ਫੋਨ, ਇੱਕ ਵਰਨਾ ਕਾਰ ਅਤੇ 5300 ਰੁਪਏ ਡਰੱਗ ਮਨੀ ਪਹਿਲਾਂ ਹੀ ਬਰਾਮਦ ਕੀਤੀ ਜਾ ਚੁੱਕੀ ਸੀ।

ਇਸ ਮਾਮਲੇ ਵਿੱਚ ਲੋੜੀਦਾ ਦੋਸ਼ੀ ਬਲਵਿੰਦਰ ਸਿੰਘ ਉਰਫ ਸੋਨੂੰ ਪੁੱਤਰ ਅਜੀਤ ਸਿੰਘ ਵਾਸੀ ਕਲਾਨੋਰ ਨੂੰ 1 ਮਾਰਚ 2026 ਨੂੰ ਕਾਬੂ ਕਰ ਲਿਆ ਗਿਆ। ਅਦਾਲਤ ਤੋਂ 2 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਨ ਉਪਰੰਤ ਦੋਸ਼ੀ ਨੂੰ ਅੱਜ ਮੁੜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

7 ਗ੍ਰਾਮ ਹੈਰੋਇਨ ਸਮੇਤ ਇੱਕ ਹੋਰ ਗ੍ਰਿਫ਼ਤਾਰ

ਮੁਕੱਦਮਾ ਨੰਬਰ 42 (28-02-2026) ਅਧੀਨ ਜਾਫਰ ਪੁੱਤਰ ਰਾਜੂ ਵਾਸੀ ਗੁਜਰਪੁਰਾ, ਜ਼ਿਲ੍ਹਾ ਅੰਮ੍ਰਿਤਸਰ ਨੂੰ 7 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ। ਉਸ ਦਾ ਵੀ 2 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਅੱਜ ਅਦਾਲਤ ਵਿੱਚ ਪੇਸ਼ੀ ਹੋਵੇਗੀ।

ਬਰਫ ਫੈਕਟਰੀ ਨੇੜੇ 4 ਨੌਜਵਾਨ ਨਸ਼ਾ ਕਰਦੇ ਕਾਬੂ

2 ਮਾਰਚ ਨੂੰ ਗਸ਼ਤ ਦੌਰਾਨ ਬੈਕ ਕਲੋਨੀ ਬਟਾਲਾ ਵਿਖੇ ਬਰਫ ਵਾਲੇ ਕਾਰਖਾਨੇ ਨੇੜੇ ਚਾਰ ਨੌਜਵਾਨ ਸ਼ੱਕੀ ਹਾਲਤ ਵਿੱਚ ਮਿਲੇ। ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ ਹੈਰੋਇਨ ਦੀ ਕਾਲਖ ਨਾਲ ਲਿਬੜੀਆਂ 2 ਪੰਨੀਆਂ, 2 ਲਾਈਟਰ ਅਤੇ 10-10 ਰੁਪਏ ਦੇ 2 ਨੋਟ ਬਰਾਮਦ ਕੀਤੇ ਗਏ।

ਇਸ ਸਬੰਧੀ ਮੁਕੱਦਮਾ ਨੰਬਰ 43 ਦਰਜ ਕਰਕੇ ਹੇਠ ਲਿਖੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ:
• ਰਮਨ ਪੁੱਤਰ ਸਰਦਾਰੀ ਲਾਲ
• ਅਕਾਸ਼ ਧੀਰ ਪੁੱਤਰ ਰਵਿੰਦਰ ਕੁਮਾਰ
• ਸ਼ਿਵਮ ਉਰਫ਼ ਸ਼ਿਬੂ ਪੁੱਤਰ ਮੰਗਲ ਕੁਮਾਰ
• ਤਰੁਣ ਸ਼ਰਮਾ ਪੁੱਤਰ ਅਸ਼ੋਕ ਕੁਮਾਰ

105 ਨਸ਼ੀਲੀਆਂ ਗੋਲੀਆਂ ਸਮੇਤ 2 ਹੋਰ ਨੌਜਵਾਨ ਕਾਬੂ

ਇਸੇ ਦਿਨ ਹੰਸਲੀ ਪੁਲ, ਬੈਂਕ ਕਲੋਨੀ ਬਟਾਲਾ ਨੇੜੇ ਗਸ਼ਤ ਦੌਰਾਨ ਦੋ ਨੌਜਵਾਨਾਂ ਨੂੰ ਰੋਕ ਕੇ ਤਲਾਸ਼ੀ ਲਈ ਗਈ, ਜਿਨ੍ਹਾਂ ਕੋਲੋਂ 105 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ।

ਮੁਕੱਦਮਾ ਨੰਬਰ 44 ਤਹਿਤ ਗ੍ਰਿਫ਼ਤਾਰ ਦੋਸ਼ੀ:
• ਰਾਹੁਲ ਚੰਡੋਕ ਪੁੱਤਰ ਵਿਪਨ ਕੁਮਾਰ
• ਰੋਹਿਤ ਉਰਫ਼ ਜੱਟਾ ਪੁੱਤਰ ਬੂਟਾ

ਪੁਲਿਸ ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਨਸ਼ਾ ਤਸਕਰੀ ਅਤੇ ਨਸ਼ੇ ਦੀ ਲਤ ਖ਼ਿਲਾਫ਼ ਇਹ ਮੁਹਿੰਮ ਹੋਰ ਤੇਜ਼ ਕੀਤੀ ਜਾਵੇਗੀ। “ਨਸ਼ਾ ਵੇਚਣ ਵਾਲਿਆਂ ਅਤੇ ਵਰਤੋਂਕਾਰਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਜਾਰੀ ਰਹੇਗੀ ਅਤੇ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ,” ਅਧਿਕਾਰੀਆਂ ਨੇ ਕਿਹਾ।

ਬਟਾਲਾ ਪੁਲਿਸ ਦੀ ਇਹ ਲਗਾਤਾਰ ਕਾਰਵਾਈ ਇਲਾਕੇ ਵਿੱਚ ਨਸ਼ਾ ਮਾਫੀਆ ਲਈ ਸਪੱਸ਼ਟ ਸੰਦੇਸ਼ ਹੈ ਕਿ ਕਾਨੂੰਨ ਦੀ ਪਕੜ ਤੋਂ ਕੋਈ ਨਹੀਂ ਬਚ ਸਕਦਾ।