ਗੜ੍ਹਦੀਵਾਲਾ (ਚੌਧਰੀ)
28 ਮਾਰਚ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਪ੍ਰਬੰਧ ਅਧੀਨ ਚਲ ਰਹੇ ਅਦਾਰੇ ਖ਼ਾਲਸਾ ਕਾਲਜ, ਗੜ੍ਹਦੀਵਾਲਾ ਵਿਖੇ ਅੱਜ ਮਿੱਤੀ 24 ਮਾਰਚ, 2023 ਨੂੰ ਪ੍ਰਧਾਨ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ ਅਤੇ ਸਿੱਖਿਆ ਸਕੱਤਰ ਸ. ਸੁਖਮਿੰਦਰ ਸਿੰਘ ਦੀ ਰਹਿਨੁਮਾਈ ਅਤੇ ਪ੍ਰੇਰਨਾ ਸਦਕਾ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਕੰਪਿਊਟਰ ਵਿਭਾਗ ਵਲੋਂ ਇਲੈਕਟ੍ਰੋਨਿਕ-ਵੇਸਟ ਮੁਹਿੰਮ ਦੀ ਸ਼ੁੂਰੁਆਤ ਕੀਤੀ ਗਈ, ਜਿਸ ਵਿੱਚ ਵਿਭਾਗ ਦੇ ਵਿਦਿਆਰਥੀਆਂ ਵਲੋਂ ਆਪਣੇ-ਆਪਣੇ ਘਰਾਂ ਵਿੱਚੋਂ ਅਤੇ ਨਾਲ ਲੱਗਦੇ ਇਲਾਕਿਆਂ ’ਚੋ ਈ. ਵੇਸਟ ਇਕੱਠਾ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ।ਇਸ ਮੁਹਿੰਮ ਬਾਰੇ ਪ੍ਰੋ. ਕਮਲਜੀਤ ਕੌਰ, ਮੁੱਖੀ ਕੰਪਿਊਟਰ ਵਿਭਾਗ ਵਲੋਂ ਦੱਸਿਆ ਗਿਆ ਕਿ ਗੜ੍ਹਦੀਵਾਲਾ ਦੇ ਵੱਖ-ਵੱਖ ਇਲਾਕਿਆਂ ਵਿੱਚ ਜਾਕੇ ਲੋਕਾਂ ਨੂੰ ਇਲੈਕਟ੍ਰੋਨਿਕ ਵੇਸਟ ਦੇ ਨੁਕਸਾਨ ਬਾਰੇ ਜਾਣੂੰ ਕਰਵਾਇਆ ਜਾਵੇਗਾ ਅਤੇ ਇਲੈਕਟ੍ਰੋਨਿਕ ਵੇਸਟ ਨੁੰ ਇਕੱਠਾ ਕੀਤਾ ਜਾਏ ਤਾਂ ਜੋ ਇਸਨੂੰ ਸਹੀ ਤਰੀਕੇ ਨਾਲ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵਲੋਂ ਮਾਨਤਾ ਪ੍ਰਾਪਤ ਕੁਲੈਕਸ਼ਨ ਸੈਂਟਰ ਵਿਖੇ ਜਮ੍ਹਾ ਕਰਵਾਇਆ ਜਾ ਸਕੇ ਤੇ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕੇ।ਇਸ ਮੁਹਿੰਮ ਦੇ ਪਹਿਲੇ ਦਿਨ ਕਾਲਜ ਦੇ ਨਾਲ ਲੱਗਦੀਆਂ ਦੁਕਾਨਾਂ ਊਂਕਾਰ ਇਲੈਕਟ੍ਰੋਨਿਕਸ ਅਤੇ ਲੱਕੀ ਟ੍ਰੇਡਰਜ਼ ਤੋਂ ਇਲੈਕਟ੍ਰੋਨਿਕ-ਵੇਸਟ, ਜਿਵੇਂ ਕਿ ਮਦਰ ਬੋਰਡ, ਮੋਟਰ ਸਟੈਬਲਾਈਜ਼ਰ, ਕੇਬਲਜ਼ ਅਤੇ ਹੋਰ ਵਾਧੂ ਸਮਾਨ ਇਕੱਠਾ ਕਰਕੇ ਕਾਲਜ ਵਿਖੇ ਜਮ੍ਹਾਂ ਕੀਤਾ ਗਿਆ।ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਇਲੈਕਟ੍ਰੋਨਿਕ ਵੇਸਟ ਸੰਬੰਧੀ ਜਾਣਕਾਰੀ ਵਿਦਿਆਰਥੀਆਂ ਅਤੇ ਇਲਾਕੇ ਦੇ ਲੋਕਾਂ ਲਈ ਅਤਿ ਜਰੂਰੀ ਹੈ। ਇਸ ਮੁਹਿੰਮ ਦੀ ਸ਼ੂਰੁਆਤ ਕਰਨ ਲਈ ਕੰਪਿਊਟਰ ਵਿਭਾਗ ਦੇ ਅਧਿਆਪਕ ਸਾਹਿਬਾਨ ਨੂੰ ਮੁਬਾਰਕਵਾਦ ਦਿੱਤੀ ਇਸ ਮੌਕੇ ਤੇ ਡਾ. ਦਵਿੰਦਰ ਕੁਮਾਰ, ਸ੍ਰੀ ਦਵਿੰਦਰ ਕੁਮਾਰ (ਲਾਇ.), ਪ੍ਰੋ. ਪਵਿੱਤਰਜੀਤ ਕੌਰ, ਪ੍ਰੋ. ਜਤਿੰਦਰ ਕੌਰ, ਪ੍ਰੋ. ਜੋਤੀ ਪੋਲ ਅਤੇ ਪ੍ਰੋ. ਮਨਜਿੰਦਰ ਕੌਰ ਅਤੇ ਵਿਦਿਆਰਥੀ ਹਾਜ਼ਰ ਸਨ।