Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਰੈਗੂਲਰ ਆਰਡਰ ਲੈਣ ਅਤੇ ਕੇਸ ਰੱਦ ਕਰਵਾਉਣ ਲਈ ਬਰਨਾਲਾ ਰੈਲੀ ਲਈ ਅਧਿਆਪਕਾਂ ਦਾ ਜੱਥਾ ਰਵਾਨਾ

ਰੈਗੂਲਰ ਆਰਡਰ ਲੈਣ ਅਤੇ ਕੇਸ ਰੱਦ ਕਰਵਾਉਣ ਲਈ ਬਰਨਾਲਾ ਰੈਲੀ ਲਈ ਅਧਿਆਪਕਾਂ ਦਾ ਜੱਥਾ ਰਵਾਨਾ

ਰੈਗੂਲਰ ਆਰਡਰ ਲੈਣ ਅਤੇ ਕੇਸ ਰੱਦ ਕਰਵਾਉਣ ਲਈ ਬਰਨਾਲਾ ਰੈਲੀ ਲਈ ਅਧਿਆਪਕਾਂ ਦਾ ਜੱਥਾ ਰਵਾਨਾ

ਗੜਸ਼ੰਕਰ,29ਮਈ (ਜਤਿੰਦਰ ਪਾਲ ਸਿੰਘ ਕਲੇਰ ) ਪਹਿਲੀਆਂ ਸਰਕਾਰਾਂ ਦੀਆਂ ਲੀਹਾਂ ਤੇ ਚੱਲਦੇ ਹੋਏ ਇਸ ਸਰਕਾਰ ਅਤੇ ਸਿੱਖਿਆ ਮੰਤਰੀ ਵੱਲੋਂ ਵੀ ਅਧਿਆਪਕਾਂ ਨੂੰ ਰੈਗੂਲਰ ਨਾ ਕਰਨ ਤੇ ਅਧਿਆਪਕ ਹੱਕਾ ਲਈ ਸ਼ੰਘਰਸ਼ਸ਼ੀਲ ਜੱਥੇਬੰਦੀ ਡੈਮੋਕਰੈਟਿਕ ਟੀਚਰਜ਼ ਫਰੰਟ ਵਲੋਂ ਕੀਤੇ ਜਾ ਰਹੇ ਸ਼ੰਘਰਸ਼ ਦੀ ਲੜੀ ਤਹਿਤ ਬਰਨਾਲਾ ਰੈਲੀ ਵਿੱਚ ਸ਼ਮੂਲੀਅਤ ਕਰਨ ਲਈ ਸੂਬਾ ਸਕੱਤਰ ਮੁਕੇਸ਼ ਕੁਮਾਰ ਦੀ ਅਗਵਾਈ ਵਿੱਚ ਹੁਸ਼ਿਆਰਪੁਰ ਤੋ ਵੱਡੀ ਗਿਣਤੀ ਵਿੱਚ ਅਧਿਆਪਕ ਰਵਾਨਾ ਹੋਏ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੈਮੋਕਰੈਟਿਕ ਟੀਚਰਜ਼ ਫਰੰਟ ਦੇ ਜਿਲ੍ਹਾ ਪ੍ਰਧਾਨ ਸੁਖਦੇਵ ਡਾਨਸੀਵਾਲ ਅਤੇ ਜਿਲ੍ਹਾ ਸਕੱਤਰ ਇੰਦਰਸੁਖਦੀਪ ਓਡਰਾ ਨੇ ਦੱਸਿਆ ਕਿ ਅੇੈਸ ਅੇੈਸ ਏ ਰਮਸਾ ਅਧਿਆਪਕਾਂ ਦੇ ਪਿਛਲੇ ਸਮਿਆਂ ਵਿੱਚ ਚੱਲੇ ਸ਼ੰਘਰਸ਼ ਦੌਰਾਨ ਜੂਨ 2012 ਵਿੱਚ ਉਸ ਸਮੇ ਦੇ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਹਲਕੇ ਵਿੱਚ ਕੀਤੇ ਜਾ ਰਹੇ ਪ੍ਰਦਰਸ਼ਨ ਤੇ ਪੁਲਿਸ ਅਤੇ ਜੱਥੇਦਾਰਾ ਵਲੋ ਤਸ਼ੱਸਦ ਤੋ 59 ਅਧਿਆਪਕਾਂ ਤੇ ਪੁਲਸ ਕੇਸ ਕਰ ਦਿੱਤੇ ਗਏ ਸਨ ਪਰ 2018 ਵਿੱਚ ਚੱਲੇ ਪਟਿਆਲਾ ਸ਼ੰਘਰਸ਼ ਰਾਹੀ ਸਮੂਹ ਅਧਿਆਪਕਾਂ ਨੁੰ ਰੈਗੂਲਰ ਕਰ ਦਿੱਤਾ ਗਿਆ ਪਰ ਪਿਛਲੇ ਕੇਸ ਦੀ ਆੜ ਹੇਠ ਜਿੱਥੇ ਪਟਿਆਲਾ ਦੇ ਸ਼ੰਘਰਸ਼ੀ ਸਾਥੀ ਹਰਿੰਦਰ ਸਿੰਘ ਅਤੇ ਮੈਡਮ ਨਵਲਦੀਪ ਸ਼ਰਮਾ ਨੂੰ ਰੈਗੂਲਰ ਆਰਡਰ ਨਹੀ ਜਾਰੀ ਕੀਤੇ ਸਗੋ ਹਰਿੰਦਰ ਸਿੰਘ ਨੂੰ ਪਿਛਲੇ 14 ਮਹੀਨਿਆਂ ਤੋ ਤਨਖਾਹ ਵੀ ਰੋਕੀ ਗਈ ਹੈ ਜਿਸ ਦੇ ਖਿਲਾਫ ਡੀਟੀਅੇੈੱਫ ਵਲੋਂ ਸਿੱਖਿਆ ਮੰਤਰੀ ਮੀਤ ਹੇਅਰ ਦੇ ਹਲਕੇ ਵਿੱਚ ਰੋਸ ਰੈਲੀ ਅਤੇ ਰਿਹਾਇਸ਼ ਦਾ ਘਿਰਾਓ ਕੀਤਾ ਜਾ ਰਿਹਾ ਹੈ।ਇਸ ਸਮੇ ਇਸ ਜੱਥੇ ਵਿੱਚ ਹੰਸ ਰਾਜ ਗੜਸ਼ੰਕਰ, ਮਨਜੀਤ ਸਿੰਘ ਦਸੂਹਾ, ਰੇਸ਼ਮ ਸਿੰਘ, ਬਲਜਿੰਦਰ ਸਿੰਘ, ਮਨਜੀਤ ਸਿੰਘ, ਬਾਬਾ ਸੱਤਪਾਲ ਕਲੇਰ, ਰਮੇਸ਼ ਮਲਕੋਵਾਲ, ਮਨਜੀਤ ਸਿੰਘ ਬੰਗਾ ਆਦਿ ਅਧਿਆਪਕ ਆਗੂ ਸ਼ਾਮਲ ਸਨ ।