Prime Punjab Times

Latest news
हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਗੁਰਮਤਿ ਸਮਾਗਮ ਵਿੱਚ ਕੀਤੀ ਸ਼ਮੂਲੀਅਤ
ADVERTISEMENT
You are currently viewing ਸਵੱਛ ਭਾਰਤ ਅਭਿਆਨ ਤਹਿਤ” ਮੇਰਾ ਸ਼ਹਿਰ ਮੇਰਾ ਮਾਣ” ਤਹਿਤ ਸਾਫ਼ -ਹਰਾ ਭਰਿਆ-ਪ੍ਰਦੂਸ਼ਣ ਮੁਕਤ ਸ਼ਹਿਰ ਸੰਬੰਧੀ ਚਲਦੇ ਪੰਦੜਵਾੜੇ ਦੌਰਾਨ 60 ਪੌਦੇ ਲਗਾਏ

ਸਵੱਛ ਭਾਰਤ ਅਭਿਆਨ ਤਹਿਤ” ਮੇਰਾ ਸ਼ਹਿਰ ਮੇਰਾ ਮਾਣ” ਤਹਿਤ ਸਾਫ਼ -ਹਰਾ ਭਰਿਆ-ਪ੍ਰਦੂਸ਼ਣ ਮੁਕਤ ਸ਼ਹਿਰ ਸੰਬੰਧੀ ਚਲਦੇ ਪੰਦੜਵਾੜੇ ਦੌਰਾਨ 60 ਪੌਦੇ ਲਗਾਏ

ਗੜ੍ਹਦੀਵਾਲਾ ( ਚੌਧਰੀ / ਯੋਗੇਸ਼ ਗੁਪਤਾ)

22 ਜੂਨ : ਗੜ੍ਹਦੀਵਾਲਾ ਵਿਖੇ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਸਿਮਰਨ ਢੀਂਡਸਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਭਾਰਤ ਸਰਕਾਰ ਵੱਲੋਂ ਚਲਾਏ ਸਵੱਛ ਭਾਰਤ ਅਭਿਆਨ ਤਹਿਤ” ਮੇਰਾ ਸ਼ਹਿਰ ਮੇਰਾ ਮਾਣ” ਤਹਿਤ ਸਾਫ਼ -ਹਰਾ ਭਰਿਆ-ਪ੍ਰਦੂਸ਼ਣ ਮੁਕਤ ਸ਼ਹਿਰ ਸੰਬੰਧੀ ਸ਼ੁਰੂ ਕੀਤੇ ਪੰਦਰਵਾੜੇ ਦੇ 10ਵੇਂ ਦਿਨ ਦਸੂਹਾ -ਹੁਸਿ਼ਆਰਪੂਰ ਮੇਨ ਰੋਡ ਦੇ ਦੋਨੋਂ ਪਾਸੇ ਅਤੇ ਕੂੜੇ ਦੇ ਢੇਰਾਂ ਨੂੰ ਸਾਫ਼ ਕਰਕੇ ਖਾਲਸਾ ਕਾਲਜ ਦੇ ਵਲੰਟੀਅਰ ਦੀ ਮਦਦ ਨਾਲ 60 ਦੇ ਕਰੀਬ ਪੌਂਦੇ ਲਗਾਏ ਗਏ ਅਤੇ ਆਲੇ ਦੁਆਲੇ ਦੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਇਹਨਾਂ ਪੌਂਦੇਆਂ ਨੂੰ ਰੋਜ਼ ਪਾਣੀ ਦੇਣ ਅਤੇ ਦੇਖਭਾਲ ਕਰਨ।

ਇਸ ਸਬੰਧੀ ਸਵੱਛ ਭਾਰਤ ਅਭਿਆਨ ਦੀ ਸੀ.ਐਫ ਮੈਡਮ ਤ੍ਰਿਪਤਾ ਦੇਵੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਕੌਂਸਲ ਗੜ੍ਹਦੀਵਾਲਾ ਵਲੋਂ ਦੁਸ਼ਹਿਰਾ ਗਰਾਉਂਡ ਵਿਖੇ ਮਿਤੀ 23/06/2023 ਦਿਨ ਸ਼ੁਕਰਵਾਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਪ੍ਰਦਰਸ਼ਨੀ ਲਗਾਈ ਜਾ ਰਹੀ ਹੈ। ਜਿਸ ਵਿਚ ਇੱਕ ਸਮੇਂ ਵਰਤੋਂ ਵਿੱਚ ਆਉਣ ਵਾਲੀ ਪਲਾਸਟਿਕ ਦੀ ਜਗ੍ਹਾ ਤੇ ਵਰਤੀ ਜਾਣ ਵਾਲਿਆਂ ਵਸਤਾਂ ਦੀ ਪ੍ਰਦਰਸ਼ਨੀ ਲਗਾਈ ਜਾ ਰਹੀ ਹੈ। ਇਸ ਤੋਂ ਇਲਾਵਾ ਆਰ ਆਰ ਸੈਂਟਰ ਵਿਚ ਵੀ ਤੁਸੀਂ ਆਪਣੇ ਘਰ ਦਾ ਵਾਧੂ ਸਮਾਨ ਜਮਾਂ ਕਰਵਾ ਸਕਦੇ ਹੋ ਅਤੇ ਜਿਸ ਜ਼ਰੂਰਤਮੰਦ ਨੂੰ ਲੋੜ ਹੈ ਉਹ ਆ ਕੇ ਸਮਾਨ ਲੈ ਜਾ ਸਕਦਾ ਹਨ। ਆਪ ਸਭ ਨੂੰ ਅਪੀਲ ਹੈ ਕਿ ਇਹ ਪ੍ਰਦਰਸ਼ਨੀ ਦੇਖਣ ਜ਼ਰੂਰ ਆਉ ਜੀ।