Prime Punjab Times

Latest news
ਐਚ.ਪੀ.ਵੀ. ਟੀਕਾਕਰਨ ਮੁਹਿੰਮ ’ਚ 90 ਦਿਨ ਦਾ ਵਿਸਥਾਰ, ਮਾਪੇ ਬੇਟੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ : ਆਸ਼ਿਕਾ ਜੈਨ *DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ* ਸ਼ਹੀਦ ਏਐਸਆਈ ਜੋਗਾ ਸਿੰਘ ਨੂੰ ਡੀਜੀਪੀ ਪੰਜਾਬ ਵੱਲੋਂ ਸ਼ਰਧਾਂਜਲੀ, ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਸੂਹਾ ਦੇ 15 ਵਾਰਡਾਂ ‘ਚੋਂ 13 ਵਾਰਡਾਂ ‘ਚ ਆਮ ਆਦਮੀ ਪਾਰਟੀ ਅਤੇ 2 ਵਾਰਡਾਂ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਹੇ ਜੇਤੂ ਸੀ.ਐਚ.ਸੀ ਭੂੰਗਾ ਵਿਖੇ ਪਰਿਵਾਰ ਨਿਯੋਜਨ ਕੈਂਪ ਲਗਾਇਆ ਗਿਆ ਸ਼ਾਮਚੁਰਾਸੀ ਨਗਰ ਕੌਂਸਲ ਦੀਆਂ ਚੋਣਾਂ 13 ਜੂਨ ਨੂੰ, ਸ਼ਨੀਵਾਰ ਤੋਂ ਲਏ ਜਾਣਗੇ ਨਾਮਜ਼ਦਗੀ ਪੱਤਰ *ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਨੇ ਐਮਰਜੈਂਸੀ ਮੀਟਿੰਗ ਕਰ ਕੀਤਾ ਵੱਡੇ ਸੰਘਰਸ਼ ਦਾ ਐਲਾਨ* ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਨੈਤਿਕ ਸਿੱਖਿਆ ਇਮਤਿਹਾਨ ਵਿੱਚ ਮਾਰੀਆਂ ਮੱਲਾਂ ਗੜ੍ਹਦੀਵਾਲਾ ਦੇ 11 ਵਾਰਡਾਂ ’ਚੋਂ 7 ’ਚ ਆਪ, 3 ’ਚ ਕਾਂਗਰਸ ਪਾਰਟੀ ਤੇ 01 ਆਜ਼ਾਦ ਉਮੀਦਵਾਰ ਜੇਤੂ..   ਛੇ ਥਾਵਾਂ ‘ਤੇ ਹੋਵੇਗੀ ਨਗਰ ਕੌਂਸਲਾਂ ਦੀਆਂ ਵੋਟਾਂ ਦੀ ਗਿਣਤੀ: ਡਿਪਟੀ ਕਮਿਸ਼ਨਰ
ADVERTISEMENT
You are currently viewing ਹੁਸ਼ਿਆਰਪੁਰ ਪੁਲਿਸ ਨੇ ਭਾਰੀ ਮਾਤਰਾ ‘ਚ ਨਸ਼ੀਲੇ ਕੈਪਸੂਲਾਂ ਸਮੇਤ ਤਿੰਨ ਵਿਅਕਤੀ ਕੀਤੇ ਗ੍ਰਿਫਤਾਰ 

ਹੁਸ਼ਿਆਰਪੁਰ ਪੁਲਿਸ ਨੇ ਭਾਰੀ ਮਾਤਰਾ ‘ਚ ਨਸ਼ੀਲੇ ਕੈਪਸੂਲਾਂ ਸਮੇਤ ਤਿੰਨ ਵਿਅਕਤੀ ਕੀਤੇ ਗ੍ਰਿਫਤਾਰ 

ਹੁਸ਼ਿਆਰਪੁਰ ਪੁਲਿਸ ਨੇ ਭਾਰੀ ਮਾਤਰਾ ‘ਚ ਨਸ਼ੀਲੇ ਕੈਪਸੂਲਾਂ ਸਮੇਤ ਤਿੰਨ ਵਿਅਕਤੀ ਕੀਤੇ ਗ੍ਰਿਫਤਾਰ

ਹੁਸ਼ਿਆਰਪੁਰ 24 ਜੂਨ (ਤਰਸੇਮ ਦੀਵਾਨਾ ) ਸਰਤਾਜ ਸਿੰਘ ਚਾਹਲ ਆਈ ਪੀ ਐਸ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਮੁਖਤਿਆਰ ਰਾਏ ਪੀ.ਪੀ.ਐਸ ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਦੀ ਰਹਿਨਮੁਾਈ ਹੇਠ ਨਸ਼ਾ ਤਸਕਰੀ ਦੇ ਅਪਰਾਧਾਂ ਨੂੰ ਠੱਲ ਪਾਉਣ ਅਤੇ ਅਪਰਾਧੀਆਂ ਦੀ ਗ੍ਰਿਫਤਾਰੀ ਕਰਨ ਲਈ ਪ੍ਰੇਮ ਸਿੰਘ ਪੀ.ਪੀ.ਐਸ ਉਪ-ਕਪਤਾਨ ਪੁਲਿਸ ਸਿਟੀ ਅਤੇ ਲੋਮੇਸ਼ ਸ਼ਰਮਾਂ ਇੰਸਪੈਕਟਰ ਮੁੱਖ ਅਫਸਰ ਥਾਣਾ ਸਿਟੀ ਨੂੰ ਉਸ ਸਮੇ ਵੱਡੀ ਸਫਲਤਾ ਮਿਲੀ ਜਦੋਂ ਐਸ.ਆਈ ਹਰੀਸ਼ ਕੁਮਾਰ ਸਮੇਤ ਪੁਲਿਸ ਪਾਰਟੀ ਦੇ ਟੈਗੋਰ ਪਾਰਕ ਲਾਗੇ ਨਾਕਾ ਬੰਦੀ ਤੇ ਚੈਕਿੰਗ ਦੌਰਾਨ ਗੁਰਦੀਪ ਸਿੰਘ ਉਰਫ ਦੀਪਕ ਪੁੱਤਰ ਰਵਿੰਦਰ ਮਾਨ ਵਾਸੀ ਗਲੀ ਨੰਬਰ 2 ਮੁੱਹਲਾ ਭਵਾਨੀ ਨਗਰ ਥਾਣਾ ਸਦਰ ਹੁਸ਼ਿਆਰਪੁਰ ਨੂੰ ਕਾਬੂ ਕਰਕੇ ਉਸ ਪਾਸੋ 108 ਪੱਤੇ (864 ਨਸ਼ੀਲੇ ਕੈਪਸੂਲ) ਮਾਰਕਾ ਸਪੈਨੋ ਕਰੋਕਸੀਬੌਨ ਪਲੱਸ ਬਰਾਮਦ ਕਰਨ ਤੇ ਮੁੱਕਦਮਾ ਨੰਬਰ 151  ਅ/ਧ 22-61-85 ਐਨ.ਡੀ.ਪੀ.ਐਮ ਐਕਟ ਥਾਣਾ ਸਿਟੀ ਦਰਜ ਰਜਿਸਟਰ ਕੀਤਾ ਗਿਆ । ਜਿਸ ਪਾਸੋ ਪੁੱਛ ਗਿੱਛ ਦੋਰਾਨ ਉਕਤ ਨਸ਼ੀਲੇ ਕੈਪਸੂਲ ਬਾਰੇ ਬੈਕਵਰਡ ਫਾਰਵਰਡ ਲਿੰਕ ਸੰਬਧੀ ਪੁੱਛ-ਗਿੱਛ ਕੀਤੀ ਗਈ ਤਾ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਨੇ  ਇਹ
ਨਸ਼ੀਲੇ ਕੈਪਸੂਲ ਸੁਰਿੰਦਰ ਸਿੰਘ ਉਰਫ ਧਾਮੀ ਪੁੱਤਰ ਮੋਹਣ ਸਿੰਘ ਵਾਸੀ ਚੰਡਿਆਲ ਥਾਣਾ ਬੁਲੋਵਾਲ ਹੁਸ਼ਿਆਰਪੁਰ ਪਾਸੋ ਖਰੀਦ ਕਰਨਾ ਮੰਨਿਆ ਜਿਸ ਤੇ ਮੁੱਕਦਮੇ ਵਿੱਚ ਵਾਧਾ ਜੂਰਮ 29-61-85 ਐਨ.ਡੀ.ਪੀ.ਐਮ ਐਕਟ ਦਾ ਕਰਕੇ ਦੋਸ਼ੀ ਸੁਰਿੰਦਰ ਸਿੰਘ ਉਕਤ ਨੂੰ ਟਾਂਡਾ ਚੌਂਕ ਹੁਸ਼ਿਆਰਪੁਰ ਤੋ
ਸਮੇਤ ਕਾਰ ਨੰਬਰ ਪੀ ਬੀ-07 ਏ ਸੀ -0427 ਟਾਟਾ ਇੰਡੀਕਾ ਵਿਸਟਾ ਸਿਲਵਰ ਦੇ ਕਾਬੂ ਕਰਕੇ ਉਸ ਪਾਸੋ 900 ਪੱਤੇ ਕੁੱਲ (7200 ਕੈਪਸੂਲ) ਸਪੈਨੋ ਕਰੋਕਸੀਬੌਨ ਪਲੱਸ ਬਰਾਮਦ ਹੋਏ। ਦੋਸ਼ੀ ਸੁਰਿੰਦਰ ਸਿੰਘ ਉਕਤ ਪਾਸੋ ਹੋਰ ਪੁੱਛ ਗਿੱਛ ਕਰਨ ਤੇ ਉਕਤ  ਨੇ ਦੱਸਿਆ ਕਿ ਇਹ ਸਾਰੇ ਨਸ਼ੀਲੇ ਕੈਪਸੂਲ ਦਾ ਕਾਰੋਬਾਰ ਯੁਵਰਾਜ ਕੁਮਾਰ ਉਰਫ ਜਾਮਾ ਪੁੱਤਰ ਨਵੀਨ ਕੁਮਾਰ ਵਾਸੀ ਮਕਾਨ ਨੰਬਰ 603/33 ਮੁੱਹਲਾ ਨਿਊ ਜਗਤਪੁਰਾ ਥਾਣਾ ਸਿਟੀ ਹੁਸ਼ਿਆਰਪੁਰ ਵਲੋ ਕੀਤੇ ਜਾਣਾ ਪਾਇਆ ਜਾਣ ਤੇ ਯੁਵਰਾਜ ਕੁਮਾਰ ਉਕਤ ਨੂੰ ਐਕਟਿਵਾ ਨੰਬਰ ਪੀ ਬੀ 07 ਏ  ਡਬਲ ਯੂ-5523 ਪਰ ਕਾਬੂ ਕਰਕੇ ਉਸ ਪਾਸੋ 1044 ਪੱਤੇ (8352 ਕੈਪਸੂਲ) ਮਾਰਕਾ ਸਪੈਨੋ ਕਰੋਕਸੀਬੌਨ ਪਲੱਸ ਬਰਾਮਦ ਹੋਏ। ਤਿੰਨੇ ਦੋਸ਼ੀਆ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਂਸਲ ਕਰਕੇ ਹੋਰ ਪੁੱਛ-ਗਿੱਛ ਕੀਤੀ ਜਾਵੇਗੀ।
ਫੋਟੋ ਮੁਨੀਰ

error: copy content is like crime its probhihated