Prime Punjab Times

Latest news
ਬੰਦੀ ਸਿੰਘਾਂ ਦੀ ਰਿਹਾਈ ਲਈ ਸੰਪੂਰਨ ਪੰਜਾਬ ਬੰਦ ਦੇ ਸੱਦੇ ਨੂੰ ਮਿਲਿਆ ਦਸੂਹਾ 'ਚ ਭਰਵਾਂ ਹੁੰਗਾਰਾ ਡਾ.ਉਬਰਾਏ ਨੇ ਦੁਬਈ ਚ ਮੌਤ ਦੇ ਮੂੰਹ ਵਿੱਚ ਗਏ ਨੌਜਵਾਨ ਦੇ ਪਰਿਵਾਰ ਦੀ ਸਾਰ ਲਈ DAV ਪਬਲਿਕ ਸਕੂਲ ਦੇ ਵਿਦਿਆਰਥੀ ਦਿਲਕਸ਼ ਸਿੰਘ ਨੇ ਜ਼ਿਲ੍ਹਾ ਪੱਧਰੀ ਕਿਕ ਬਾਕਸਿੰਗ ਮੁਕਾਬਲੇ 'ਚ ਜਿੱਤਿਆ ਕਾਂਸੇ ਮੈਡਲ ਖ਼ਾਲਸਾ ਕਾਲਜ ਵਿਖੇ "ਇਮਰਜਿੰਗ ਟੈਕਨਾਲੋਜੀ ਐਂਡ ਦਾ ਫਿਊਚਰ ਆਫ਼ ਆਈਟੀ” ਵਿਸ਼ੇ ’ਤੇ ਸੈਮੀਨਾਰ ਕਰਵਾਇਆ ਪੈਨਸ਼ਨ ਕੋਈ ਖੈਰਾਤ ਨਹੀਂ ,ਮੁਲਾਜ਼ਮਾਂ ਦਾ ਹੱਕ ਹੈ - ਆਗੂ ਆਈ.ਕੇ.ਜੀ. ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਦਾਖਲਿਆਂ ਦੀ ਆਖਰੀ ਮਿਤੀ 'ਚ ਵਾਧਾ, ਵਿਦਿਆਰਥੀਆਂ ਲਈ ਸੁਨਹਿਰੀ ਮੌਕਾ - ... ਸ਼੍ਰੀ ਅਚਲੇਸ਼ਵਰ ਧਾਮ ਵਿੱਚ ਹਰਿਨਾਮ ਸੰਕੀਰਤਨ ਮਹਾਕੁੰਭ ਦਾ ਸ਼ਾਨਦਾਰ ਸਮਾਪਨ.. ਘੰਟਿਆਂ ਬੱਧੀ ਹੋਈ ਮੂਸਲਾਧਾਰ ਬਾਰਿਸ਼ ਕਾਰਨ ਤਹਿਸੀਲ ਦਸੂਹਾ ਹੋਈ ਹਾਲੋ ਬੇਹਾਲ ਖ਼ਾਲਸਾ ਕਾਲਜ ਵਿਖੇ ‘ਸੋਮਨਾਥ ਸੰਵਾਦ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ ਖਾਦਾਂ ਦੀ ਟੈਗਿੰਗ ਰੋਕਣ ਤੇ ਕਿਸਾਨਾਂ ਨੂੰ ਨਿਰਵਿਘਨ ਸਪਲਾਈ ਲਈ ਹੈਲਪਲਾਈਨ ਨੰਬਰ ਜਾਰੀ
ADVERTISEMENT
You are currently viewing ਮੰਡਿਆਲਾ ‘ਚ ਟਰੇਨ ਤੇ ਸਿੰਲਡਰਾਂ ਨਾਲ ਲੱਦੇ ਟਰੱਕ ਦੀ ਹੋਈ ਟਕੱਰ,ਵੱਡਾ……

ਮੰਡਿਆਲਾ ‘ਚ ਟਰੇਨ ਤੇ ਸਿੰਲਡਰਾਂ ਨਾਲ ਲੱਦੇ ਟਰੱਕ ਦੀ ਹੋਈ ਟਕੱਰ,ਵੱਡਾ……

ਹੁਸ਼ਿਆਰਪੁਰ ( ਤਰਸੇਮ ਦੀਵਾਨਾ )

ਮੰਡਿਆਲਾ ਚ ਟਰੇਨ ਤੇ ਸਿੰਲਡਰਾਂ ਨਾਲ ਲੱਦੇ ਟਰੱਕ ਦੀ ਹੋਈ ਟਕੱਰ,ਵੱਡਾ ਹਾਦਸਾ ਟਲਿਆ

20 ਅਗਸਤ  : ਹੁਸ਼ਿਆਰਪੁਰ ਜਲੰਧਰ ਰੋਡ ਤੇ ਪਿੰਡ ਮੰਡਿਆਲਾ ਦੇ ਰੇਲਵੇ ਫਾਟਕ ਤੇ ਟਰੱਕ ਤੇ ਟਰੇਨ ਦੀ ਟੱਕਰ ਹੋਣ ਦਾ ਸਮਾਚਾਰ ਮਿਲਿਆ ਹੈ!ਮਿਲੀ ਜਾਣਕਾਰੀ ਅਨੁਸਾਰ ਤਕਰੀਬਨ ਰਾਤ 10 ਵਜੇ ਦੇ ਕਰੀਬ ਟਰੱਕ ਨੰਬਰ ਪੀ ਬੀ 35 ਕਿਊ 9852 ਜਿਸਨੂੰ ਹਰਦੀਪ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਬਟਾਲਾ(ਗੁਰਦਾਸਪੁਰ) ਚਲਾ ਰਿਹਾ ਸੀ ਜੋ ਕਿ ਦਸੂਹਾ ਤੋ ਖਾਲੀ ਗੈਸ ਸਿੰਲਡਰ ਭਰ ਕੇ ਐਚ ਪੀ ਗੈਸ ਪਲਾਟ ਮੰਡਿਆਲਾ ਨੂੰ ਜਾ ਰਿਹਾ ਸੀ ਜਦ ਉਹ ਫਾਟਕ ਕਰਾਸ ਕਰਨ ਲੱਗਾ ਸੀ ਤਾ ਜਲੰਧਰ ਵੱਲੋ ਆ ਰਹੀ ਟਰੇਨ ਨਾਲ ਟਕਰਾਅ ਗਿਆ ਜਿਸ ਦੀ ਅਵਾਜ ਇੰਨੀ ਜਿਆਦਾ ਆਈ ਨੇੜੇ ਤੇੜੇ ਦੇ ਪਿੰਡਾ ਦੇ ਲੋਕ ਉੱਥੇ ਇੱਕਠੇ ਹੋ ਗਏ ਇਸ ਹਾਦਸੇ ਵਿੱਚ ਟਰੱਕ ਦੇ ਡਰਾਇਵਰ ਦੇ ਬਹੁਤ ਜਿਆਦਾ ਸੱਟਾ ਨਹੀ ਲੱਗੀਆ ਤੇ ਵਾਲ ਵਾਲ ਬਚ ਗਿਆ,ਪਰ ਟਰੱਕ ਬੁਰੀ ਤਰਾ ਨੁਕਸਾਨਿਆ ਗਿਆ!ਟਰੱਕ ਵਿੱੱਚ ਗੈਸ ਸਿੰਲਡਰ ਖਾਲੀ ਸਨ ਜੇਕਰ ਭਰੇ ਹੁੰਦੇ ਤਾ ਬਹੁਤ ਵੱਡਾ ਹਾਦਸਾ ਹੋ ਸਕਦਾ ਸੀ!ਇਸ ਹਾਦਸੇ ਦਾ ਨਾਲ ਟਰੱਕ ਚ ਪਏ ਖਾਲੀ ਸਿੰਲਡਰ ਦੂਰ ਦੂਰ ਤੱਕ ਖਿਲਰ ਗਏ ਅਤੇ ਫਾਟਕ ਤੇ ਬਣੇ ਹੋਏ ਕਮਰੇ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ ਅਤੇ ਉਸ ਦਾ ਮਲਬਾ ਵੀ ਕਾਫੀ ਦੂਰ ਤੱਕ ਖਿਲਰ ਗਿਆ!ਟਰੱਕ ਡਰਾਇਵਰ ਨੇ ਦੱਸਿਆ ਕਿ ਫਾਟਕ ਨਾ ਲੱਗਾ ਹੋਣ ਕਰਕੇ ਇਹ ਹਾਦਸਾ ਹੋਇਆ ਹੈ!ਜਖਮੀ ਹੋਏ ਡਰਾਇਵਰ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦਾ ਡਾਕਟਰਾਂ ਨੇ ਮੱਲਮ ਪੱਟੀ ਇਲਾਜ ਕਰਕੇ ਘਰ ਭੇਜ ਦਿੱਤਾ!ਇਸ ਸੰਬੰਧੀ ਨਸਰਾਲਾ ਚੌਂਕੀ ਦੇ ਮੁਨਸ਼ੀ ਸੁਭਾਸ਼ ਨੇ ਦੱਸਿਆ ਕਿ ਇਸ ਦੀ ਜਾਂਚ ਜਲੰਧਰ ਰੇਲਵੇ ਪੁਲਸ ਕਰ ਰਹੀ ਹੈ ਫਾਟਕ ਤੇ ਡਿਊਟੀ ਦੇ ਰਿਹਾ ਚਰਨਜੀਤ ਸਿੰਘ ਮੌਕੇ ਤੇ ਫਰਾਰ ਹੋ ਗਿਆ ਸੀ!ਇਸ ਸੰਬੰਧੀ ਜਦ ਰੇਲਵੇ ਪੁਲਸ ਦੇ ਇੰਸਪੈਕਟਰ ਗੁਰਬਚਨ ਸਿੰਘ ਨਾਲ ਗੱਲ ਕੀਤੀ ਗਈ ਤਾ ਉਨਾਂ ਨੇ ਕਿਹਾ ਕਿ ਰੇਲਵੇ ਐਕਟ ਤਹਿਤ ਫਾਟਕ ਤੇ ਡਿਊਟੀ ਦੇ ਰਿਹਾ ਚਰਨਜੀਤ ਸਿੰਘ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ!

ਫੋਟੋ ਕੈਪਸ਼ਨ ਪਿੰਡ ਮੰਡਿਆਲਾ ਚ ਟਰੇਨ ਤੇ ਟਰੱਕ ਦੀ ਹੋਈ ਟੱਕਰ ਦੋਰਾਨ ਹਾਦਸਾਗ੍ਰਸਤ ਵਾਹਨ ।