Prime Punjab Times

Latest news
ਨਸੀਲੇ ਪਾਊਡਰ ਸਮੇਤ ਇੱਕ ਨੌਜਵਾਨ ਆਇਆ ਪੁਲਿਸ ਅੜਿੱਕੇ ਪਿੰਡ ਬਾਹਟੀਵਾਲ ਵਿਖੇ ਡਾਕਟਰਾਂ ਨੇ ਕਿਸਾਨਾਂ ਨੂੰ ਖੇਤੀਬਾੜੀ ਅਤੇ ਪਸ਼ੂਆਂ ਨੂੰ ਲੱਗਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਸੰਬ... कैबिनेट मंत्री जिंपा ने जनता दरबार में सुनी लोगों की शिकायतें ਮਾਂ ਦਾ ਦੁੱਧ ਬੱਚੇ ਲਈ ਵਰਦਾਨ ਸਾਬਤ ਹੁੰਦਾ ਹੈ : ਡਾ.ਹਰਜੀਤ ਸਿੰਘ ਜਨਤਕ ਸ਼ਿਕਾਇਤ ਨਿਵਾਰਣ ਕੈਂਪ ਦੌਰਾਨ ਵਿਧਾਇਕ ਘੁੰਮਣ ਤੇ ਏ.ਡੀ.ਸੀ ਨੇ ਸੁਣੀਆਂ ਲੋਕਾਂ ਦੀਆਂ ਸ਼ਿਕਾਇਤਾਂ ਸ਼੍ਰੀ ਭੈਰੋ ਨਾਥ ਜੀ ਦੀ ਮੂਰਤੀ ਸਥਾਪਨਾ 21 ਜੁਲਾਈ ਨੂੰ ਚਿੰਤਪੁਰਨੀ ਮੇਲੇ ਨੂੰ ਸੁਚਾਰੂ ਬਣਾਉਣ ’ਚ ਲੰਗਰ ਕਮੇਟੀਆਂ ਤੇ ਸਮਾਜਿਕ ਸੰਗਠਨ ਕਰਨ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਹਿਯੋਗ : ਬ੍ਰਮ... ਚੋਰੀ ਦੇ ਮੋਬਾਇਲ ਫੋਨਾਂ ਤੇ ਚੋਰੀਸ਼ੁਦਾ ਮੋਟਰਸਾਈਕਲ ਸਮੇਤ ਦੋ ਨੌਜਵਾਨ ਆਏ ਪੁਲਿਸ ਅੜਿੱਕੇ ਹਰ ਖੇਤਰ ਵਿਚ ਧੀਆਂ ਰੁਸਨਾਉਂਦੀਆਂ ਨੇ ਮਾਪਿਆਂ ਦਾ ਨਾਂ :- ਡਾ.ਹਰਜੀਤ ਸਿੰਘ ਵਿਦਿਆਰਥੀਆਂ ਵਲੋਂ “ਵਾਤਾਵਰਣ ਸੁਰੱਖਿਆ ਮੁਹਿੰਮ” ਚਲਾਈ

Home

You are currently viewing ਖ਼ਾਲਸਾ ਕਾਲਜ ਦਾ ਨਤੀਜਾ ਰਿਹਾ ਸ਼ਾਨਦਾਰ

ਖ਼ਾਲਸਾ ਕਾਲਜ ਦਾ ਨਤੀਜਾ ਰਿਹਾ ਸ਼ਾਨਦਾਰ

ਗੜ੍ਹਦੀਵਾਲਾ 8 ਜੁਲਾਈ (ਚੌਧਰੀ) 

: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਧਾਨ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ ਅਤੇ ਸਕੱਤਰ (ਸਿੱਖਿਆ) ਸ. ਸੁਖਮਿੰਦਰ ਸਿੰਘ ਦੀ ਰਹਿਨੁਮਾਈ ਅਤੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਚੱਲ ਰਹੇ ਅਦਾਰੇ ਖ਼ਾਲਸਾ ਕਾਲਜ, ਗੜ੍ਹਦੀਵਾਲਾ ਦੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ ਐਲਾਨਿਆ ਗਿਆ ਬੀ-ਕਾਮ ਸਮੈਸਟਰ ਛੇਵਾਂ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ।ਇਸ ਨਤੀਜੇ ਵਿੱਚ ਰਾਜਨਦੀਪ ਕੌਰ ਨੇ 2879 ਅੰਕ ਹਾਸਲ ਕਰਕੇ ਪਹਿਲਾ ਸਥਾਨ, ਰਮਨਦੀਪ ਕੌਰ ਨੇ 2768 ਅੰਕ ਹਾਸਲ ਕਰਕੇ ਦੂਜਾ ਅਤੇ ਬਲਜਿੰਦਰ ਕੌਰ ਨੇ 2766 ਅੰਕ ਹਾਸਲ ਕਰਕੇ ਤੀਜਾ ਸਥਾਨ ਹਾਸਲ ਕੀਤਾ।
ਵਿਦਿਆਰਥੀਆਂ ਦੀਆਂ ਇਹਨਾਂ ਪ੍ਰਾਪਤੀਆਂ ਲਈ ਕਾਲਜ ਦੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਵਿਦਿਆਰਥੀਆਂ ਦੇ ਮਾਤਾ-ਪਿਤਾ ਨੂੰ ਮੁਬਾਰਕਬਾਦ ਦੇਣ ਦੇ ਨਾਲ-ਨਾਲ ਕਮਰਸ ਵਿਭਾਗ ਦੇ ਮੁੱਖੀ ਡਾ. ਹਰਪ੍ਰੀਤ ਕੌਰ ਅਤੇ ਹੋਰ ਅਧਿਆਪਕ ਸਾਹਿਬਾਨ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਹੋਰ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ।

error: copy content is like crime its probhihated