ਗੜ੍ਹਦੀਵਾਲਾ 8 ਜੁਲਾਈ (ਚੌਧਰੀ)
: ਸ਼ੋਸਲ ਐਂਡ ਬੀਹੇਵੀਅਰ ਚੇਂਜ ਕਮਿਊਨੀਕੇਸ਼ਨ ਵਿਸ਼ੇ ਤੇ ਰਾਸ਼ਟਰੀ ਆਪਦਾ ਪ੍ਰਬੰਧਨ ਸੰਸਥਾ ਵੱਲੋਂ ਤਿੰਨ ਰੋਜਾ ਟਰੇਨਿੰਗ ਮਿਤੀ 03-07-2024 ਤੋਂ ਲੈ ਕੇ 05-07-2024 ਤੱਕ ਲਗਾਈ ਗਈ। ਇਸ ਟਰੇਨਿੰਗ ਪ੍ਰੋਗਰਾਮ ਵਿੱਚ ਵਿਚ 22 ਰਾਜਾਂ ਤੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਭਾਗ ਲਿਆ । ਪੰਜਾਬ ਰਾਜ ਦੇ ਸਿੱਖਿਆ ਵਿਭਾਗ ਵਲੋਂ ਦਿਨੇਸ਼ ਠਾਕੁਰ ਲੈਕਚਰਾਰ ਅੰਗਰੇਜੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਫਰ ਅਤੇ ਜਗਜੀਤ ਸਿੰਘ ਲੈਕ. ਕੈਮਿਸਟਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਮਾਹੀ ਦੇਵੀ ਨੇ ਇਸ ਟਰੇਨਿੰਗ ਵਿਚ ਭਾਗ ਲਿਆ । ਇਸ ਟਰੇਨਿੰਗ ਦਾ ਮੁੱਖ ਮੰਤਵ ਕਿਸੇ ਵੀ ਆਪਦਾ ਤੋਂ ਪਹਿਲਾਂ, ਆਪਦਾ ਸਮੇਂ ਤੇ ਆਪਦਾ ਤੋਂ ਬਾਅਦ ਮਨੁੱਖੀ ਵਿਵਹਾਰ ਵਿਚ ਆਉਣ ਵਾਲੇ ਬਦਲਾਅ ਨੂੰ ਸਮਝਣਾ ਅਤੇ ਉਸ ਬਦਲਾਅ ਨੂੰ ਹਾਂ ਪੱਖੀ ਬਣਾਉਣਾ ਸੀ। ਰਾਸ਼ਟਰੀ ਪ੍ਰਬੰਧਨ ਸੰਸਥਾਨ, ਆਪਦਾ ਨਾਲ ਸਬੰਧਿਤ ਵੱਖ ਟ੍ਰੇਨਿੰਗ ਕਰਵਾਉਂਦਾ ਹੈ ਅਤੇ ਟ੍ਰੇਨਿੰਗ ਪ੍ਰਾਪਤ ਅਧਿਕਾਰੀ ਆਪੋ-ਆਪਣੇ ਰਾਜਾਂ ਵਿੱਚ ਉਸ ਪ੍ਰੋਗਰਾਮ ਨੂੰ ਅੱਗੇ ਚਲਾਉਂਦੇ ਹਨ। ਇਸ ਸਬੰਧੀ ਲੈਕ. ਦਿਨੇਸ਼ ਠਾਕੁਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਤਰ੍ਹਾਂ ਦੀਆਂ ਟ੍ਰੇਨਿੰਗਾਂ ਆਪਦਾ ਸਮੇਂ ਸਥਿਤੀਆਂ ਨਾਲ ਨਜਿੱਠਣ ਵਿਚ ਕਾਫੀ ਸਹਾਈ ਹੁੰਦੀਆਂ ਹਨ।