ਬਟਾਲਾ 8 ਜੁਲਾਈ (ਅਵਿਨਾਸ਼ ਸ਼ਰਮਾ)
: ਬਟਾਲਾ ਦੇ ਬੱਸ ਸਟੈਂਡ ਦੇ ਸਾਹਮਣੇ ਭੀੜ ਭਾੜ ਵਾਲੇ ਏਰੀਏ ਚ ਆਈਲੈਟ ਸੈਂਟਰ ਤੇ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਦਿਨ ਦਿਹਾੜੇ ਗੋਲੀਆਂ ਚਲਾਈਆਂ ਗਈਆਂ ਜਿਥੇ ਜਾਨੀ ਨੁਕਸਾਨ ਤੋਂ ਬਚਾ ਹੀ ਰਿਹਾ ਲੇਕਿਨ ਆਈਲੈਟ ਸੈਂਟਰ ਦੇ ਸ਼ੀਸ਼ੇ ਟੁੱਟ ਗਏ ਪੁਲਿਸ ਮੌਕੇ ਤੇ ਪਹੁੰਚ ਕੇ ਸੀਸੀਟੀਵੀ ਦੀ ਫੁਟੀਜ ਖੰਗਾਲ ਰਹੀ ਹੈ ਪੁਲਿਸ ਪਾਰਟੀ ਦੇ ਵਲੋਂ ਜਾਂਚ ਕੀਤੀ ਜਾ ਰਹੀ ਹੈ ਕੁਝ ਲੋਕ ਮੋਟਰਸਾਈਕਲ ਤੇ ਆਉਂਦੇ ਨੇ ਔਰ ਫਾਇਰਿੰਗ ਕਰਕੇ ਫਰਾਰ ਹੋ ਜਾਂਦੇ ਨੇ ਇਸ ਮੌਕੇ ਤੇ ਕੁਝ ਚਸ਼ਮਦੀਦਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਦੋ ਨੌਜਵਾਨ ਜੋ ਕਿ ਮੂੰਹ ਬੰਨ ਕੇ ਆਉਂਦੇ ਨੇ ਗੋਲੀ ਚਲਾਉਂਦੇ ਹੋਏ ਨਿਕਲ ਜਾਂਦੇ ਨੇ ਮੌਕੇ ਤੇ ਪਹੁੰਚੀ ਪੁਲਿਸ ਪਾਰਟੀ ਦਾ ਕਹਿਣਾ ਹੈ ਕਿ ਸੀਸੀਟੀਵੀ ਜੀ ਫੁਟੇਜ ਕੰਗਾਲੀ ਜਾ ਰਹੀ ਹੈ। ਜੋ ਵੀ ਤੱਥ ਸਾਹਮਣੇ ਆਉਣਗੇ ਦੱਸ ਦਿੱਤਾ ਜਾਵੇਗਾ ਉੱਚ ਅਧਿਕਾਰੀਆਂ ਨੇ ਪੁਲਿਸ ਦੀਆਂ ਵੱਖ ਵੱਖ ਟੀਮਾਂ ਬਣਾ ਦਿੱਤੀਆਂ ਗਈਆਂ ਹਨ ਉਹਨਾਂ ਕਿਹਾ ਕਿ ਗੋਲੀਆਂ ਚਲਾਉਣ ਵਾਲੇ ਵਿਅਕਤੀ ਜਲਦੀ ਹੀ ਸਾਡੀ ਗ੍ਰਿਫਤ ਵਿੱਚ ਹੋਣਗੇ
ਪੁਲਿਸ ਅਧਿਕਾਰੀਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਕਹਿਣਾ ਸੀ ਕਿ ਸੀਸੀਟੀਵੀ ਖੰਗਾਲੀ ਜਾ ਰਹੀ ਆ ਔਰ ਸੀਸੀ ਟੀਵੀ ਜੋ ਜਾਂਚ ਕੀਤੀ ਜਾਏਗੀ ਟੀਮਾਂ ਅਲੱਗ ਅਲੱਗ ਬਣਾ ਲਈਆਂ ਗਈਆਂ ਨੇ ਬਹੁਤ ਜਲਦ ਜੋ ਹੈ ਉਹ ਦੋਸ਼ੀ ਗ੍ਰਿਫਤਾਰ ਕਰ ਲਏ ਜਾਣਗੇ ਪਰ ਇਸ ਵਾਰਦਾਤ ਨਾਲ ਬਟਾਲੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ