Prime Punjab Times

Latest news
ਬਲਾਕ ਭੁੰਗਾ ਵਿਖੇ ਪੰਚਾਇਤ ਸਕੱਤਰਾਂ ਨੇ ਤਨਖਾਹ ਨਾ ਮਿਲਣ ਕਰਕੇ ਦਿੱਤਾ ਧਰਨਾ ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਤਹਿਸੀਲ ਦਸੂਹਾ ਦੀ ਹੋਈ ਮੀਟਿੰਗ बिट्टू के काफिले को लेकर हंगामा, साढ़े तीन घंटे तनावपूर्ण रहा माहौल ਖ਼ਾਲਸਾ ਕਾਲਜ ਵਿਖੇ ਪੁਸਤਕ ਪੜ੍ਹਨ ਅਤੇ ਰਿਵਿਊ ਗਤੀਵਿਧੀ ਕਰਵਾਈ ਗਈ ਝੋਨੇ ਦੀ ਖਰੀਦ 1 ਅਕਤੂਰ ਤੋਂ, ਮੰਡੀਆਂ ‘ਚ ਲੋੜੀਂਦੇ ਪ੍ਰਬੰਧ ਮੁਕੰਮਲ : ਡਿਪਟੀ ਕਮਿਸ਼ਨਰ ਬਾਲ ਵਿਆਹ ਕਰਵਾਉਣ ਵਾਲਿਆਂ ਖ਼ਿਲਾਫ਼ ਕੀਤੀ ਗਈ ਕਾਨੂੰਨੀ ਕਾਰਵਾਈ ਬੀਬੀਐਮਬੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਲਿਆ ਸਵੱਛਤਾ ਪ੍ਰਣ ਗੁਰਸਿੱਖ ਹਰ ਅਵਸਥਾ ਚ ਇਕ ਸਮਾਨ ਜੀਵਨ ਜਿਉਂਦਾ ਹੈ : ਮਹਾਤਮਾ ਰੌਸ਼ਨ ਦਿਹਲਵੀ ਸਿਹਤਮੰਦ ਜੀਵਨ-ਸ਼ੈਲੀ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਅਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਤੇ ਵਾਪਰਿਆ ਭਿਆਨਕ ਹਾਦਸਾ ਇੱਕ ਦੀ ਮੌ+ਤ, 5 ਜ਼+ਖ+ਮੀ 
ADVERTISEMENT
You are currently viewing ਵੱਡੀ ਖਬਰ.. ਵੱਖ ਵੱਖ ਰਾਜਾਂ ਚ ਲੁੱਟ,ਅਪਹਰਣ ਤੇ ਨਸ਼ਾ ਸਮਗਲਿੰਗ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰ ਪਿਸਤੌਲ,ਜਿੰਦਾ ਰੌਂਦ,ਅਫੀਮ ਤੇ ਡਰੱਗ ਮਨੀ ਸਮੇਤ ਕਾਬੂ 

ਵੱਡੀ ਖਬਰ.. ਵੱਖ ਵੱਖ ਰਾਜਾਂ ਚ ਲੁੱਟ,ਅਪਹਰਣ ਤੇ ਨਸ਼ਾ ਸਮਗਲਿੰਗ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰ ਪਿਸਤੌਲ,ਜਿੰਦਾ ਰੌਂਦ,ਅਫੀਮ ਤੇ ਡਰੱਗ ਮਨੀ ਸਮੇਤ ਕਾਬੂ 

ਟਾਂਡਾ ਉੜਮੁੜ / ਦਸੂਹਾ (ਚੌਧਰੀ) : ਸਥਾਨਕ ਪੁਲਿਸ ਨੇ ਪੰਜਾਬ ਤੋਂ ਇਲਾਵਾ ਦਿੱਲੀ ਵਿਖੇ ਲੁੱਟ,ਅਪਹਰਣ ਤੇ ਨਸ਼ਾ ਸਮਗਲਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇੱਕ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਪਿਸਤੌਲ,ਅਫੀਮ ਤੇ ਡਰੱਗ ਮਨੀ ਸਮੇਤ ਕਾਬੂ ਕਰਨ ਚ ਵੱਡੀ ਸਫਲਤਾ ਹਾਸਲ ਕੀਤੀ ਹੈ । ਮੁਲਜਮਾਂ ਦੀ ਪਛਾਣ ਪ੍ਰਵਾਸੀ ਭਾਰਤੀ ਵਨੀਤ ਕੁਮਾਰ ਪੁੱਤਰ ਰਾਮ ਪ੍ਰਸ਼ਾਦ ਵਾਸੀ ਪਰਸਾ ਜਿਲ੍ਹਾ ਚਿਤੋਵਾਲ ਨੇਪਾਲ,ਹਾਲ ਵਾਸੀ ਬਿਆਸ ਬਾਬਾ ਬਕਾਲਾ ਜਿਲ੍ਹਾ ਅਮ੍ਰਿਤਸਰ, ਰਤਨ ਸਿੰਘ ਪੁੱਤਰ ਤੀਰਥ ਸਿੰਘ ਵਾਸੀ ਨਕੋੜਾ ਥਾਣਾ ਏਲਾਨਾਬਾਦ ਜਿਲ੍ਹਾ ਸਿਰਸਾ ਹਰਿਆਣਾ ਤੇ ਮਨਜਿੰਦਰ ਸਿੰਘ ਉਰਫ ਭੁੱਲਰ ਪੁੱਤਰ ਅੰਗਰੇਜ਼ ਸਿੰਘ ਵਾਸੀ ਬਾਬਾ ਬਕਾਲਾ ਜਿਲ੍ਹਾ ਅਮ੍ਰਿਤਸਰ ਵਜੋਂ ਹੋਈ । ਇੰਨ੍ਹਾਂ ਗੱਲਾਂ ਦਾ ਖੁਲਾਸਾ ਡੀਐਸਪੀ ਟਾਂਡਾ ਰਾਜ ਕੁਮਾਰ ਬਜਾੜ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਡੀਐਸਪੀ ਦਫਤਰ ਟਾਂਡਾ ਵਿਖੇ ਕੀਤਾ । ਇਸ ਮੌਕੇ ਉੰਨਾ ਨਾਲ ਐਸਐਚੳ ਟਾਂਡਾ ਹਰਿੰਦਰ ਸਿੰਘ ਵੀ ਹਾਜਰ ਸਨ । ਡੀਐਸਪੀ ਨੇ ਦੱਸਿਆ ਕਿ ਜਿਲ੍ਹਾ ਪੁਲਿਸ ਮੁਖੀ ਕੁਲਵੰਤ ਸਿੰਘ ਹੀਰ ਤੇ ਐਸਪੀ ਡੀ ਮੁਖਤਿਆਰ ਰਾਏ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਮਾੜੇ ਅਨਸਰਾਂ ਤੇ ਕਾਬੂ ਪਾਉਣ ਲਈ ਚਲਾਈ ਮੁਹਿੰਮ ਤਹਿਤ ਟਾਂਡਾ ਪੁਲਿਸ ਨੇ 15 ਜਨਵਰੀ ਨੂੰ ਨਾਕਾਬੰਦੀ ਦੌਰਾਨ ਇੱਕ ਪ੍ਰਵਾਸੀ ਭਾਰਤੀ ਨੌਜਵਾਨ ਵਨੀਤ ਕੁਮਾਰ ਨੂੰ 70 ਗ੍ਰਾਮ ਅਫੀਮ ਸਮੇਤ ਕਾਬੂ ਕਰਕੇ ਮਾਮਲਾ ਦਰਜ ਕੀਤਾ ਸੀ । ਟਾਂਡਾ ਪੁਲਿਸ ਵਲੋਂ ਕੀਤੀ ਪੁੱਛਗਿੱਛ ਦੌਰਾਨ ਇਹ ਸਾਹਮਣੇ ਆਇਆ ਕਿ ਉਕਤ ਵਨੀਤ ਕੁਮਾਰ ਰਤਨ ਸਿੰਘ ਤੇ ਮਨਜਿੰਦਰ ਸਿੰਘ ਉਰਫ ਭੁੱਲਰ ਕੋਲੋਂ ਲਿਆਇਆ ਸੀ , ਜਿਸ ਤੋਂ ਬਾਅਦ ਉਕਤ ਮੁਲਜਮਾਂ ਦਾ ਨਾਮ ਦਰਜ ਪਰਚੇ ਚ ਸ਼ਾਮਲ ਕੀਤਾ ਗਿਆ । ਟਾਂਡਾ ਪੁਲਿਸ ਵਲੋਂ ਉਕਤ ਵਨੀਤ ਕੁਮਾਰ ਦੀ ਨਿਸ਼ਾਨਦੇਹੀ ਤੇ ਛਾਪੇਮਾਰੀ ਕਰਦੇ ਹੋਏ ਰਤਨ ਸਿੰਘ ਤੇ ਮਨਜਿੰਦਰ ਸਿੰਘ ਭੁੱਲਰ ਨੂੰ ਇੱਕ ਪਿਸਤੌਲ 30 ਬੋਰ , 4 ਜਿੰਦਾ ਰੌਂਦ,ਇੱਕ ਕਿੱਲੋ ਹੋਰ ਅਫੀਮ ਤੇ 70 ਹਜਾਰ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤਾ ਗਿਆ।ਉਕਤ ਮੁਲਜਮਾਂ ਪੁੱਛਗਿੱਛ ਦੌਰਾਨ ਹੋਰ ਮੰਨਿਆ ਕਿ ਉਹ ਅਫੀਮ ਵੇਚਣ ਦਾ ਧੰਦਾ ਕਰਦੇ ਹਨ । ਇਸ ਤੋਂ ਇਲਾਵਾ ਮਨਜਿੰਦਰ ਸਿੰਘ ਭੁੱਲਰ ਖਿਲਾਫ ਥਾਣਾ ਖਲਚੀਆਂ ਜਿਲ੍ਹਾ ਅਮ੍ਰਿਤਸਰ ਵਿੱਚ ਕਤਲ ਕਰਨ ਦੀ ਨੀਅਤ ਨਾਲ ਕਿਸੇ ਵਿਅਕਤੀ ਨੂੰ ਅਪਹਰਣ ਕਰਨ ਤੇ ਨਜਾਇਜ਼ ਅਸਲੇ ਸਬੰਧੀ ਮਾਮਲਾ ਦਰਜ ਹੈ। ਜਿਸ ਵਿੱਚ ਉਹ ਭਗੌੜਾ ਹੈ ਜਦਕਿ ਰਤਨ ਸਿੰਘ ਨੇ ਆਪਣੇ ਹੋਰ ਸਾਥੀਆਂ ਨਾਲ ਮਿਲਕੇ ਦਿੱਲੀ ਵਿੱਚ ਇੱਕ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਜਿਸ ਵਿੱਚ ਦਿੱਲੀ ਪੁਲਿਸ ਉਸ ਨੂੰ ਅੱਜ ਤੱਕ ਗ੍ਰਿਫਤਾਰ ਨਹੀਂ ਕਰ ਸਕੀ । ਡੀਐਸਪੀ ਨੇ ਦੱਸਿਆ ਕਿ ਉਕਤ ਮੁਲਜਮਾਂ ਦਾ ਦਸੂਹਾ ਅਦਾਲਤ ਤੋਂ ਤਿੰਨ ਦਿਨ ਦਾ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਕਤ ਮੁਲਜਮਾਂ ਹੋਰ ਕਿਹੜੇ ਕਿਹੜੇ ਰਾਜ ਵਿੱਚ ਕਿਹੜੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ।