ਫਗਵਾੜਾ 17 ਨਵੰਬਰ (ਲਾਲੀ )
* ਸੁੰਦਰ ਕਾਂਡ ਦੇ ਪਾਠ ਉਪਰੰਤ ਹੋਇਆ ਸੰਕੀਰਤਨ
: ਪਿੰਡ ਲੱਖਪੁਰ ਤਹਿਸੀਲ ਫਗਵਾੜਾ ਸਥਿਤ ਸ਼੍ਰੀ ਹਨੂੰਮਾਨ ਮੰਦਿਰ ਵਿਖੇ ਭਗਵਾਨ ਸ਼੍ਰੀ ਹਨੂੰਮਾਨ ਜੀ ਦੀ ਮੂਰਤੀ ਦੇ ਦੂਸਰੇ ਸਥਾਪਨਾ ਦਿਵਸ ਦੇ ਸਬੰਧ ਵਿਚ ਧਾਰਮਿਕ ਸਮਾਗਮ ਪ੍ਰਵਾਸੀ ਭਾਰਤੀ ਧਰੁਵ ਪਰਤੀ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਦੌਰਾਨ ਸਵੇਰੇ ਸ਼੍ਰੀ ਸੁੰਦਰ ਕਾਂਡ ਦਾ ਪਾਠ ਹੋਇਆ। ਉਪਰੰਤ ਸੰਕੀਰਤਨ ਰਾਹੀਂ ਭਗਵਾਨ ਸ਼੍ਰੀ ਹਨੁਮਾਨ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਪੰਡਿਤ ਜੋਗਿੰਦਰ ਪਾਲ ਚੱਕ ਪ੍ਰੇਮਾ ਵਲੋਂ ਮਹਾਆਰਤੀ ਤੋਂ ਬਾਅਦ ਵਿਸ਼ਵ ਸ਼ਾਂਤੀ ਦੀ ਅਰਦਾਸ ਕੀਤੀ ਗਈ। ਸਮਾਗਮ ਦੌਰਾਨ ਪਾਵਰਕਾਮ ਦੇ ਐਕਸ.ਈ.ਐਨ. ਹਰਦੀਪ ਕੁਮਾਰ ਅਤੇ ਦਰਸ਼ਨ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਨਤਮਸਤਕ ਹੋ ਕੇ ਭਗਵਾਨ ਸ਼੍ਰੀ ਹਨੁਮਾਨ ਜੀ ਦਾ ਅਸ਼ੀਰਵਾਦ ਲਿਆ। ਉਹਨਾਂ ਸਮੂਹ ਸੰਗਤਾਂ ਨੂੰ ਮੂਰਤੀ ਸਥਾਪਨਾ ਦਿਵਸ ਦੀ ਵਧਾਈ ਦਿੱਤੀ। ਇਸ ਮੌਕੇ ਚਾਹ ਪਕੌੜੇ ਅਤੇ ਭੰਡਾਰੇ ਦੀ ਸੇਵਾ ਅਤੁੱਟ ਵਰਤਾਈ ਗਈ। ਪਰਤੀ ਪਰਿਵਾਰ ਦੇ ਮੈਂਬਰਾਂ ਡਾ. ਕਰਨਦੀਪ ਪਰਤੀ ਅਤੇ ਜੋਤੀ ਪਰਤੀ ਨੇ ਦੱਸਿਆ ਕਿ ਪ੍ਰਾਚੀਨ ਸਰਾਂ ਵਾਲੀ ਜਗ੍ਹਾ ਤੇ ਪਿਛਲੇ ਸਾਲ ਸ਼੍ਰੀ ਹਨੁਮਾਨ ਮੰਦਿਰ ਦੀ ਸਥਾਪਨਾ ਕੀਤੀ ਗਈ ਸੀ ਅਤੇ ਧਰਮਸ਼ਾਲਾ ਦੀ ਉਸਾਰੀ ਵੀ ਕਰਵਾਈ ਗਈ ਸੀ। ਅੱਜ ਮੂਰਤੀ ਸਥਾਪਨਾ ਨੂੰ ਇਕ ਸਾਲ ਪੂਰਾ ਹੋਣ ਮੌਕੇ ਇਹ ਧਾਰਮਿਕ ਸਮਾਗਮ ਕਰਵਾਇਆ ਗਿਆ ਹੈ। ਇਸ ਮੌਕੇ ਡਾ: ਜਤਿੰਦਰ ਨਾਗਰਥ, ਇੰਦੂ ਨਾਗਰਥ, ਡਾ. ਸੌਰਵ ਪਰਤੀ, ਆਦਰਸ਼ ਪਰਤੀ, ਨਿਤਿਨ ਸੇਠੀ, ਨਿਤਿਕਾ ਸੇਠੀ, ਆਸ਼ਮਾ ਨਾਗਰਥ, ਨੀਰਾ, ਪੰਡਿਤ ਅਸ਼ੋਕ ਪਾਲ, ਪੁਜਾਰੀ ਬਾਬਾ ਰਾਮ ਜੀ, ਮਹਿੰਦਰਪਾਲ, ਜੋਗਿੰਦਰ ਪਾਲ ਪੁਜਾਰੀ ਸ਼ਿਵ ਦਿਆਲਾ, ਨਰੇਸ਼ ਸ਼ਰਮਾ, ਸੁਨੀਤਾ ਸ਼ਰਮਾ, ਕਮਲਾ ਰਾਣੀ, ਬੀਨਾ ਰਾਣੀ, ਕਮਲੇਸ਼ ਰਾਣੀ, ਗਿਆਨ ਕੌਰ, ਸੀਮਾ, ਬਲਵੀਰ ਕੌਰ, ਵਿਜੇ ਕੁਮਾਰ, ਦੇਵਰਾਜ, ਮੰਗੀ ਸਾਉਂਡ ਸਰਵਿਸ, ਰਣਜੀਤ ਕੁਮਾਰ, ਭੁਪਿੰਦਰ ਸਿੰਘ ਭਿੰਦਾ, ਵਿਜੇ ਕੁਮਾਰ, ਨਰਿੰਦਰ ਕੁਮਾਰ ਮਿੰਟੂ, ਸੱਤਪਾਲ ਬਾਂਸਲ, ਹੈੱਪੀ, ਤੀਰਥ, ਮਧੁਰ, ਕਰਮਜੀਤ ਬਾਂਸਲ, ਰਿਸ਼ੀ ਲੱਖਪੁਰ ਆਦਿ ਹਾਜ਼ਰ ਸਨ।
ਕੈਪਸ਼ਨ- ਪਿੰਡ ਲੱਖਪੁਰ ਵਿਖੇ ਭਗਵਾਨ ਹਨੂਮਾਨ ਜੀ ਦੇ ਮੂਰਤੀ ਸਥਾਪਨਾ ਦਿਵਸ ਮੌਕੇ ਕਰਵਾਏ ਸਮਾਗਮ ਦੇ ਦ੍ਰਿਸ਼।