Prime Punjab Times

Latest news
*ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਗੁਰਮਤਿ ਸਮਾਗਮ ਵਿੱਚ ਕੀਤੀ ਸ਼ਮੂਲੀਅਤ KMS ਕਾਲਜ ਦੇ ਬੀ.ਸੀ.ਏ ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ
ADVERTISEMENT
You are currently viewing ਸਰਕਾਰ ਚੁੱਪ,ਜੱਥੇਬੰਦੀਆਂ ਐਕਸ਼ਨ ਚ.. ” 27 ਜੁਲਾਈ ਨੂੰ ਸਰਕਾਰ ਖਿਲਾਫ ਮਸਤੀਵਾਲ ਧਰਨੇ ਤੋਂ ਸ਼ੁਰੂ ਕਰਨਗੀਆਂ ਰੋਸ ਮਾਰਚ” 

ਸਰਕਾਰ ਚੁੱਪ,ਜੱਥੇਬੰਦੀਆਂ ਐਕਸ਼ਨ ਚ.. ” 27 ਜੁਲਾਈ ਨੂੰ ਸਰਕਾਰ ਖਿਲਾਫ ਮਸਤੀਵਾਲ ਧਰਨੇ ਤੋਂ ਸ਼ੁਰੂ ਕਰਨਗੀਆਂ ਰੋਸ ਮਾਰਚ” 

ਸਰਕਾਰ ਚੁੱਪ,ਜੱਥੇਬੰਦੀਆਂ ਐਕਸ਼ਨ ਚ.. ” 27 ਜੁਲਾਈ ਨੂੰ ਸਰਕਾਰ ਖਿਲਾਫ ਮਸਤੀਵਾਲ ਧਰਨੇ ਤੋਂ ਸ਼ੁਰੂ ਕਰਨਗੀਆਂ ਰੋਸ ਮਾਰਚ” 
ਕੰਢੀ ਕਨਾਲ ਨਹਿਰ ਨੂੰ ਹੇਠੋਂ ਪੱਕਾ ਕਰਨ ਦੇ ਵਿਰੋਧ ਵਿਚ ਪਿੰਡ ਮਸਤੀਵਾਲ ਵਿਖੇ ਲਾਇਆ ਧਰਨਾ 58 ਵੇਂ ਦਿਨ ਵੀ ਜਾਰੀ 
ਗੜ੍ਹਦੀਵਾਲਾ 21 ਜੁਲਾਈ (ਚੌਧਰੀ) : ਕੰਢੀ ਕਨਾਲ ਨਹਿਰ ਨੂੰ ਹੇਠੋਂ ਪੱਕਾ ਕਰਨ ਦੇ ਵਿਰੋਧ ਵਿਚ ਪਿੰਡ ਮਸਤੀਵਾਲ ਵਿਖੇ ਬਾਬਾ ਦੀਪ ਸਿੰਘ ਜੀ ਸੇਵਾਦਾਰ ਸੋਸਾਇਟੀ ਦੇ ਪ੍ਰਧਾਨ ਮਨਜੋਤ ਸਿੰਘ ਤਲਵੰਡੀ,ਦੋਆਬਾ ਕਿਸਾਨ ਕਮੇਟੀ ਪੰਜਾਬ ਦੇ ਪ੍ਰਧਾਨ ਜੰਗਵੀਰ ਸਿੰਘ ਚੋਹਾਨ,ਕਿਸਾਨ ਮਜਦੂਰ ਯੂਨੀਅਨ ਗੜ੍ਹਦੀਵਾਲਾ ਦੇ ਪ੍ਰਧਾਨ ਗੁਰਦੀਪ ਸਿੰਘ ਬਰਿਆਣਾ ਦੀ ਅਗਵਾਈ ਹੇਠ ਲਾਇਆ ਪੱਕਾ ਮੋਰਚਾ ਅੱਜ 58 ਵੇਂ ਦਿਨ ਵੀ ਜਾਰੀ ਰਿਹਾ।ਇਸ ਮੌਕੇ ਮਨਜੋਤ ਸਿੰਘ ਤਲਵੰਡੀ, ਜੰਗਵੀਰ ਸਿੰਘ ਚੌਹਾਨ, ਗੁਰਦੀਪ ਸਿੰਘ ਬਰਿਆਣਾ,ਨਵੀਂ ਅਟਵਾਲ ਅਤੇ ਸਮੇਤ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਲਗਭਗ ਪਿਛਲੇ ਦੋ ਮਹੀਨੇ ਤੋਂ ਕੰਢੀ ਕਨਾਲ ਨਹਿਰ ਮਸਤੀਵਾਲ ਵਿਚ ਨਹਿਰ ਦਾ ਥੱਲਾ ਕੱਚ ਰੱਖਣ ਸਬੰਧੀ ਤੇ ਹੋਰ ਮੰਗਾਂ ਨੂੰ ਲੈ ਕੇ ਲਗਾਤਾਰ ਧਰਨਾ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਆਪਣੇ ਬਿਆਨ ਵਿੱਚ ਨਹਿਰਾਂ ਨੂੰ ਥੱਲਿਓਂ ਕੱਚਾ ਰੱਖਣ ਸਬੰਧੀ ਸਪਸ਼ਟ ਬਿਆਨ ਦਿੱਤਾ ਸੀ ਪਰ ਨਹਿਰੀ ਵਿਭਾਗ ਅਤੇ ਸਬੰਧਤ ਮਹਿਕਮੇ ਨਾਲ ਲਗਾਤਾਰ ਕਈ ਮੀਟਿੰਗਾਂ ਬੇਸਿੱਟਾ ਰਹੀਆਂ। ਉਨ੍ਹਾਂ ਕਿਹਾ ਕਿ ਕੰਢੀ ਖੇਤਰ ਦੀਆ ਲਗਭਗ 100 ਦੇ ਕਰੀਬ ਪੰਚਾਇਤਾਂ ਨੇ ਨਹਿਰ ਦਾ ਥੱਲਾ ਕੱਚਾ ਰੱਖਣ ਤੇ ਹੋਰ ਮੰਗਾਂ ਰੱਖਣ ਲਈ ਮਤੇ ਪਾ ਕੇ ਸਹਿਮਤੀ ਦਿੱਤੀ। ਪਰ ਸਰਕਾਰ ਤੇ ਪ੍ਰਸ਼ਾਸਨ ਮੰਗਾਂ ਮੰਨਣ ਲਈ ਤਿਆਰ ਨਹੀ। ਪਿਛਲੇ ਲੰਬੇ ਸਮੇਂ ਤੋਂ ਸ਼ੰਘਰਸ਼ ਕਰ ਰਹੀਆਂ ਕਿਸਾਨ ਮਜ਼ਦੂਰ  ਤੇ ਸਮਾਜਿਕ, ਧਾਰਮਿਕ ਜੱਥੇਬੰਦੀਆਂ ਤੇ ਪਿੰਡ ਦੇ ਲੋਕਾਂ ਅੰਦਰ  ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦੀ ਕਹਿਣ ਵਾਲੀ ਸਰਕਾਰ ਕੁੱਝ ਖਾਸ ਕਾਰਨਾਂ ਕਰਕੇ ਆਮ ਲੋਕਾਂ ਦੀ ਮੰਗਾਂ ਨੂੰ ਨਜਰ ਅੰਦਾਜ ਕਰ ਰਹੀ ਹੈ। ਸਰਕਾਰ ਦੀ ਇਸ ਚੁੱਪੀ ਕਾਰਨ ਸਾਰੀਆਂ ਜੱਥੇਬੰਦੀਆਂ, ਪਿੰਡ ਦੇ ਲੋਕਾਂ ਤੇ ਧਰਨਾਕਾਰੀਆਂ ਨੇ ਫੈਸਲਾ ਕੀਤਾ ਕਿ ਸ਼ੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇ ਤਾਂ ਜੋਂ ਚੁੱਪ ਬੈਠੀ ਸਰਕਾਰ ਇਸ ਵੱਲ ਧਿਆਨ ਦੇਵੇ। ਉਨ੍ਹਾਂ ਕਿਹਾ ਕਿ ਕਿ 27 ਜੁਲਾਈ ਨੂੰ ਠੀਕ 10 ਵਜੇ ਮਸਤੀਵਾਲ ਨਹਿਰ ਤੇ ਲੱਗੇ ਧਰਨੇ ਵਾਲੀ ਜਗ੍ਹਾ ਤੇ ਇੱਕ ਵੱਡਾ ਰੋਸ ਮਾਰਚ ਪੰਜਾਬ ਸਰਕਾਰ ਖਿਲਾਫ ਕੱਢਿਆ ਜਾਵੇਗਾ। ਜੇਕਰ ਸਰਕਾਰ ਨੇ ਮੰਗਾਂ ਪ੍ਰਵਾਨ ਨਾ ਕੀਤੀਆਂ ਤਾਂ ਲੋੜ ਪੈਣ ਤੇ ਸੰਘਰਸ਼ ਹੋਰ ਵੀ ਤੇਜ ਕੀਤਾ ਜਾਵੇਗਾ। ਇਸ ਮੌਕੇ ਸਾਬਕਾ ਸਰਪੰਚ ਕੁਲਦੀਪ ਸਿੰਘ, ਬਾਪੂ ਚੰਡੀਗੜ੍ਹੀਆ, ਬਾਪੂ ਅਜੀਤ ਸਿੰਘ, ਸਰਪੰਚ ਕਸ਼ਮੀਰ ਸਿੰਘ,ਗੁਰਦਿਆਲ ਸਿੰਘ,ਉਂਕਾਰ ਸਿੰਘ, ਗੁਰਬਖਸ਼ ਸਿੰਘ, ਕਸ਼ਮੀਰ ਸਿੰਘ,ਪਰਮਜੀਤ ਸਿੰਘ,ਰਾਮ ਲਾਲ,ਪ੍ਰੇਮ ਚੰਦ,ਅਜੀਤ ਸਿੰਘ, ਸਰਬਜੀਤ ਸਿੰਘ, ਅਸ਼ਨੀ ਕੁਮਾਰ,ਪੂਰਨ ਸਿੰਘ, ਨੰਦ ਪ੍ਰਕਾਸ਼,ਮਾਸਟਰ ਹਰਦੀਪ ਸਿੰਘ, ਭੁਪਿੰਦਰ ਸਿੰਘ,ਰਮੇਸ਼ ਕੁਮਾਰ, ਸੁਰਿੰਦਰ ਸਿੰਘ, ਦੌਲਤੀ ਰਾਮ, ਬਲੀ ਸਿੰਘ, ਕੁਲਵੀਰ ਸਿੰਘ, ਮਨਜੀਤ ਸਿੰਘ ਖਾਨਪੁਰ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਗੁਰਬਾਜ ਸਿੰਘ ਬੰਗਾਲੀਪੁਰ, ਪਰਮਿੰਦਰ ਸਿੰਘ,ਗੁਰਦੇਵ ਸਿੰਘ, ਜਸਵੰਤ ਸਿੰਘ,ਜੋਗਿੰਦਰ ਸਿੰਘ,ਮੋਹਨ ਸਿੰਘ,ਜੱਸਾ,ਸਰਨ, ਪਾਲਾ ,ਜਗਰੂਪ ਤਲਵੰਡੀ, ਨੀਲਮ ਕੁਮਾਰੀ,ਗੁਰਬਖਸ਼ ਕੌਰ, ਜਸਵੀਰ ਕੌਰ, ਸਲਿੰਦਰ ਕੌਰ, ਦਰਸ਼ਨਾਂ ਦੇਵੀ, ਕਮਲਜੀਤ ਕੌਰ,ਜਸਵੀਰ ਕੌਰ, ਗੁਰਬਖਸ਼ ਕੌਰ, ਸ਼ੰਤੌਸ਼ ਕੌਰ ਸਮੇਤ ਹੋਰ ਕਿਸਾਨ ਹਾਜਰ ਸਨ।