Prime Punjab Times

Latest news
ਖ਼ਾਲਸਾ ਕਾਲਜ ਵਿਖੇ ‘ਭਾਰਤੀ ਗਿਆਨ ਪਰੰਪਰਾ ਅਤੇ ਨੈਤਿਕ ਮੁੱਲ’ ਵਿਸ਼ੇ ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ DAV ਪਬਲਿਕ ਸਕੂਲ 'ਚ ਗਣਿਤ ਅਤੇ ਵਿਗਿਆਨ ਕਵਿਜ਼ ਮੁਕਾਬਲਾ ਕਰਵਾਇਆ ਗਿਆ ਡਾ. ਸੁਖਦੇਵ ਸ਼ਰਮਾ ਨੂੰ ਸਦਮਾ, ਪਿਤਾ ਡਾ ਕ੍ਰਿਸ਼ਨ ਮਿੱਤਰ(ਹਰੀ ਪਗੜੀ ਵਾਲੇ) ਦਾ ਦੇਹਾਂਤ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ
ADVERTISEMENT
You are currently viewing ਭਗਤੀ ਪਰਮਾਤਮਾ ਨੂੰ ਜਾਣ ਕੇ ਨਿਰਸਵਾਰਥ ਭਾਵ ਨਾਲ  ਹੋਣੀ ਚਾਹੀਦੀ ਹੈ –ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ

ਭਗਤੀ ਪਰਮਾਤਮਾ ਨੂੰ ਜਾਣ ਕੇ ਨਿਰਸਵਾਰਥ ਭਾਵ ਨਾਲ  ਹੋਣੀ ਚਾਹੀਦੀ ਹੈ –ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ

ਹੁਸ਼ਿਆਰਪੁਰ (ਚੌਧਰੀ) , 10 ਦਸੰਬਰ 
: ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਵੱਲੋਂ ਵਿਜਨੌਰ ਨਿਹਟੂਰ ਝਾਲੂ ਵਿਖੇ ਭਵਨ ਦੇ ਨੇੜੇ ਮੈਦਾਨ ਵਿੱਚ ਹੋਏ ਵਿਸ਼ਾਲ ਸੰਤ ਨਿਰੰਕਾਰੀ ਸਤਸੰਗ ਦੌਰਾਨ ਫਰਮਾਇਆ ਕਿ ਭਗਤੀ ਪਰਮਾਤਮਾ ਨੂੰ ਜਾਣ ਕੇ ਕੀ ਹੋ ਸਕਦੀ ਹੈ ਅਤੇ ਭਗਤੀ ਨਿਰਸਵਾਰਥ ਅਤੇ ਭੈਅ ਮੁਕਤ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਪਰਮਾਤਮਾ ਪੱਤੇ ਪੱਤੇ ਡਾਲੀ ਡਾਲੀ ਅਤੇ ਪੂਰਨ ਬ੍ਰਹਿਮੰਡ ਦੇ ਕਣ ਕਣ ਵਿੱਚ ਸਮਾਇਆ ਹੋਇਆ ਹੈ। ਜੋ ਅੰਦਰ ਬਾਹਰ ਸਭ ਜਗਹਾ ਮੌਜੂਦ ਹੈ ਅਤੇ ਹਰ ਧਰਮ ਗ੍ਰੰਥ ਨੇ ਇਹੀ ਸਮਝਾਇਆ ਹੈ। ਪਰਮਾਤਮਾ ਨੂੰ ਜਾਨਣ ਤੋਂ ਬਾਅਦ ਮਨ ਵਿੱਚੋਂ ਡਰ ਸਵਾਰਥ ਅਤੇ ਹੰਕਾਰ ਦੂਰ ਹੋ ਜਾਂਦਾ ਹੈ। ਹਾਨੀ ਕਾਰਕ ਸੋਚ ਅਤੇ ਨਕਾਰਤਮਕ ਵਿਚਾਰ ਖਤਮ ਹੋ ਜਾਂਦੇ ਹਨ। ਸਾਰੇ ਇੱਕ ਸਮਾਨ ਬਰਾਬਰ ਹਨ ਪਰ ਮਨ ਕੋਈ ਜਾਤੀ ਪਾਤੀ ਦਾ ਭੇਦ ਭਾਵ ਕਰ ਰਿਹਾ ਹੈ ਤਾਂ ਇਹ ਜਾਨ ਲੈਣਾ ਚਾਹੀਦਾ ਹੈ ਕਿ ਸਾਰੇ ਇੱਕ ਇੱਕ ਪਰਮ ਪਿਤਾ ਪਰਮਾਤਮਾ ਦੀ ਹੀ ਰਚਨਾ ਹਨ।
ਉਹਨਾਂ ਕਿਹਾ ਕਿ ਮਨੁੱਖ ਜੀਵਨ ਬੜਾ ਅਨਮੋਲ ਹੈ ਅਤੇ ਜਿਉਂਦੇ ਜੀ ਹੀ ਪਰਮਾਤਮਾ ਦੀ ਪਹਿਚਾਣ ਕਰਨੀ ਹੈ ਇਹ ਸਰੀਰ ਹੀ ਸਾਡੀ ਅਸਲੀ ਪਹਿਚਾਣ ਨਹੀਂ ਹੈ ਬਲਕਿ ਆਤਮਿਕ ਰੂਪ ਵਿੱਚ ਹੀ ਸਾਡੀ ਵਾਸਤਵਿਕ ਪਛਾਣ ਹੈ। ਸਰੀਰ ਦੀ ਅਵਸਥਾ ਅਤੇ ਆਕਾਰ ਤਾਂ ਇਕ ਹੈ ਪਰ ਵਿਵਹਾਰ ਤੋਂ ਪਤਾ ਚਲਦਾ ਹੈ ਕਿ ਉਹ ਮਨੁੱਖ ਹੈ ਜਾਂ ਦਾਨਵ ਹੈ। ਫਰਿਸ਼ਤੇ ਅਤੇ ਸ਼ੈਤਾਨ ਦੋਨੋਂ ਹੀ ਇਨਸਾਨੀ ਰੂਪ ਵਿੱਚ ਹੀ ਹੁੰਦੇ ਹਨ। ਪਰ ਮਾਨਵੀ ਗੁਣਾਂ ਤੋਂ ਪਤਾ ਚੱਲਦਾ ਹੈ। ਆਪ ਜੀ ਨੇ ਉਦਾਹਰਣ ਦਿੰਦੇ ਹੋਏ ਦੱਸਿਆ ਕਿ ਫੁੱਲ ਵਿੱਚ ਖੁਸ਼ਬੂ ਹੁੰਦੀ ਹੈ ਕੋਮਲਤਾ ਵੀ ਹੁੰਦੀ ਹੈ ਫੁੱਲ ਜਿਸ ਵੀ ਅਵਸਥਾ ਵਿੱਚ ਹੁੰਦਾ ਹੈ ਖੁਸ਼ਬੂ ਹੀ ਦਿੰਦਾ ਹੈ। ਕੋਈ ਵੀ ਫਲਦਾਰ ਗੱਲ ਫਿਰ ਤੇਰੇ ਮਾਮੇ ਨੂੰ ਕੀ ਚੱਲ ਹਾ ਜਰਾ ਹੋਵੇ ਤਾਂ ਫਲ ਦਿੰਦਾ ਨਾਲ ਹੀ ਆਕਸੀਜਨ ਅਤੇ ਛਾਂ ਵੀ ਪ੍ਰਦਾਨ ਕਰਦਾ ਹੈ। ਉਹਨਾਂ ਕਿਹਾ ਮਾਨਵਤਾ ਤੋਂ ਉੱਚਾ ਕੋਈ ਧਰਮ ਨਹੀਂ ਹੈ ਅਤੇ ਆਹ ਦੇਖਲਾ ਇਹ ਸਿਰਫ ਇਨਸਾਨ ਦੇ ਜੀਵਨ ਵਿੱਚ ਹੀ ਹੋ ਸਕਦਾ ਹੈ। ਦਾ ਖੁੱਲ ਗਈ ਜਦੋਂ ਮਨ ਵਿੱਚ ਪਰਮਾਤਮਾ ਵਸ ਜਾਂਦਾ ਹੈ ਤਾਂ ਪ੍ਰੇਮ ਦਾ ਭਾਵ ਆਪਣਾਪਨ ਏਕਤਾ ਵਿਸ਼ਾਲਤਾ ਸ਼ਹਿਨਸ਼ੀਲਤਾ ਕਰੁਣਾ ਦਇਆ ਆਦਮਾਨ ਵੀ ਗੁਣ ਮਨ ਵਿੱਚ ਖੁਦ ਵਾ ਖੁਦ ਆ ਜਾਂਦੇ ਹਨ।
ਵਿੱਜਨੌਰ ਦੀ ਪਰਿਭਾਸ਼ਾ ਦਿੰਦੇ ਹੋਏ ਉਹਨਾਂ ਕਿਹਾ ਕਿ ਭਗਤੀ ਦੇ ਭਾਵ ਹੈਂ ਅਤੇ। ਉਹਨਾਂ ਸਮਝਾ ਕੇ ਭਗਤੀ ਦੇ ਬੀਜ ਹੀ ਬੀਜਣੇ ਹਨ ਉਸ ਦਾ ਪਰਣਾਮ ਹੀ ਚੰਗਾ ਹੋਵੇਗਾ , ਜੀਵਨ ਵਿੱਚ ਪਿਆਰ ਹੀ ਹੋਵੇਗਾ । ਇਸ ਦੇ ਨਾਲ ਨਫਰਤ ਦੇ ਕਣ ਵੀ ਖਤਮ ਹੋ ਜਾਂਦੇ ਹਨ ਅਤੇ ਕਿਸੇ ਦੇ ਪ੍ਰਤੀ ਵੀ ਨਫਰਤ ਦਾ ਭਾਵ ਨਹੀਂ ਹੁੰਦਾ ਫਿਰ ਮਨ ਵਿੱਚ ਪਿਆਰ ਹੀ ਟਿਕਦਾ ਹੈ। ਆਦਰ ਸਤਿਕਾਰ ਅਤੇ ਪਿਆਰ ਨਾਲ ਭਰਿਆ ਜੀਵਨ ਹੋਵੇ ਤਾਂ ਜੀਵਨ ਵਿਅਰਥ ਨਹੀਂ ਹੁੰਦਾ ਬਲਕਿ ਗੁਣਾਂ ਵਾਲਾ ਜੀਵਨ ਹੋ ਜਾਂਦਾ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਨਿਰੰਕਾਰੀ ਸ਼ਰਧਾਲੂ ਹਾਜ਼ਰ ਸਨ।