Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਮੈਡੀਕਲ ਸਟੋਰ ਦਵਾਈਆਂ ਦੀ ਉਪਲਬਧਤਾ 24 ਘੰਟੇ  ਰੱਖਣ  : ਬਲਰਾਮ ਲੂਥਰਾ

ਮੈਡੀਕਲ ਸਟੋਰ ਦਵਾਈਆਂ ਦੀ ਉਪਲਬਧਤਾ 24 ਘੰਟੇ  ਰੱਖਣ  : ਬਲਰਾਮ ਲੂਥਰਾ

ਹੁਸ਼ਿਆਰਪੁਰ, 10 ਮਈ (ਪ੍ਰਾਈਮ ਪੰਜਾਬ ਟਾਈਮਜ਼) 

ਲਾਇਸੈਸਿੰਗ ਅਥਾਰਟੀ ਡਰੱਗਜ਼ ਵਲੋਂ ਕੈਮਿਸਟ ਐਸੋਸੀਏਸ਼ਨ ਨਾਲ ਅਹਿਮ ਮੀਟਿੰਗ

ਕਿਸੇ ਵੀ ਤਰ੍ਹਾਂ ਦੇ ਹਾਲਾਤ ਲਈ ਦਵਾਈਆਂ ਦਾ ਪੂਰਾ ਸਟਾਕ ਮੌਜੂਦ : ਪ੍ਰਧਾਨ ਰਮਨ ਕਪੂਰ

 : ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀਆਂ ਹਦਾਇਤਾਂ ਤਹਿਤ ਜ਼ੋਨਲ ਲਾਇਸੈਸਿੰਗ ਅਥਾਰਿਟੀ (ਡਰੱਗਜ਼) ਬਲਰਾਮ ਲੂਥਰਾ ਵਲੋਂ ਕੈਮਿਸਟ ਐਸੋਸੀਏਸ਼ਨ ਦੇ ਨਾਲ 24 ਘੰਟੇ ਦਵਾਈਆਂ ਦੀ ਉਪਲਬੱਧਤਾ ਬਾਰੇ ਅਹਿਮ ਮੀਟਿੰਗ ਕੀਤੀ ਗਈ । ਇਸ ਵਿਚ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਰਮਨ ਕਪੂਰ ਨੇ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਕੋਲ ਕਿਸੇ ਵੀ ਤਰ੍ਹਾਂ ਦੇ ਹਾਲਾਤ ਹੋਣ ’ਤੇ ਦਵਾਈਆਂ ਦਾ ਸਟਾਕ ਪੂਰਾ ਹੈ । ਇਸ ਦੇ ਨਾਲ ਉੋਨ੍ਹਾਂ ਇਹ ਵੀ ਦੱਸਿਆ ਕਿ ਆਮ ਜਨਤਾ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਉਹ ਪੂਰੀ ਤਨਦੇਹੀ ਨਾਲ਼ ਸਮਾਜ ਪ੍ਰਤੀ ਆਪਣੀ ਜਿੰਮੇਵਾਰੀ ਨੂੰ ਨਿਭਾਉਣਗੇ ।

ਜ਼ੋਨਲ ਲਾਇਸੈਸਿੰਗ ਅਥਾਰਿਟੀ ਬਲਰਾਮ ਲੂਥਰਾ ਵਲੋਂ ਹਰ ਤਹਿਸੀਲ ਦੀ ਕੈਮਿਸਟ ਐਸੋਸੀਏਸ਼ਨ ਨੂੰ ਇਹ ਅਪੀਲ ਕੀਤੀ ਕਿ  ਉਹ ਆਪਣੇ ਪੱਧਰ ’ਤੇ ਵਾਰੋ-ਵਾਰ 24 ਘੰਟੇ ਦਵਾਈਆਂ ਦੀ ਉਪਲਬੱਧਤਾ ਨੂੰ ਨਿਸ਼ਚਿਤ ਕਰਨ। ਇਸ ’ਤੇ ਵੱਖ-ਵੱਖ ਕੈਮਿਸਟ ਐਸੋਸੀਏਸ਼ਨਾਂ ਨੇ ਲੋਕਾਂ ਦੀ ਸਹੂਲਤ ਵਾਸਤੇ ਮੈਡੀਕਲ ਸਟੋਰਾਂ ਦੇ ਨਾਮ ਜਾਰੀ ਕੀਤੇ ਹਨ ਜਿਨ੍ਹਾਂ ਵਿਚ ਹੁਸ਼ਿਆਰਪੁਰ ਵਿਖੇ ਏ ਡੀ ਮੈਡੀਕੋਜ਼ (ਅਮਨ ਹਸਪਤਾਲ), ਬੀ ਐਸ ਮੈਡੀਕੋਜ਼ (ਭਾਰਜ ਲਾਈਫ ਕੇਅਰ ਹਸਪਤਾਲ), ਦਸਮੇਸ਼ ਮੈਡੀਕਲ ਸਟੋਰ (ਚਰਨ ਕਮਲ ਹਸਪਤਾਲ ), ਦੇਵ ਮੈਡੀਕਲ ਸਟੋਰ (ਐਚ਼ ਡੀ਼ ਮੈਡੀਕੇਅਰ ਮਲਟੀਸਪੈਸ਼ਲਿਟੀ), ਗੁਲਾਟੀ ਮੈਡੀਕੋਜ਼ (ਗੁਲਾਟੀ ਹਸਪਤਾਲ),  ਗੁਪਤਾ ਮੈਡੀਕਲ ਸਟੋਰ (ਗੁਪਤਾ ਸਕਿਨ ਐਂਡ ਆਈ ਕੇਅਰ ਹਸਪਤਾਲ), ਲਵਾਸਾ ਮੈਡੀਕਲ ਸਟੋਰ (ਲਵਾਸਾ ਹਸਪਤਾਲ ), ਮੰਜੂ ਮੈਡੀਕੋਜ਼਼ ( ਸ਼ਿਵਮ ਹਸਪਤਾਲ, ਸ਼ਿਵਮ ਫਾਰਮੇਸੀ ), ਰਾਜ ਮੈਡੀਕਲ ਸਟੋਰ (ਮਾਡਰਨ ਹਸਪਤਾਲ ), ਅਰੋੜਾ ਮੈਡੀਕਲ ਹਾਲ (ਪ੍ਰਭਾਤ ਚੌਕ), ਮੈਡੀਕਿੰਗ (ਨਾਰਦ ਹਸਪਤਾਲ ), ਕੇ ਡੀ਼ ਐਮ਼ ਮੈਡੀਕਲ  ਸਟੋਰ ( ਕੇ ਡੀ਼ ਐਮ਼ ਹਸਪਤਾਲ ), ਸੇਂਟ ਜੋਸਫ ਫਾਰਮੇਸੀ ( ਸੇਂਟ ਜੋਸਫ ਹਸਪਤਾਲ ) ਤੇ ਸੂਦ ਮੈਡੀਕਲ ਸਟੋਰ ਸ਼ਾਮਲ ਹਨ।

 ਇਸੇ ਤਰ੍ਹਾਂ ਗੜਸ਼ੰਕਰ ਵਿਖੇ 24 ਘੰਟੇ ਸਰਵਿਸ ਲਈ ਉਪਲਬੱਧ ਮੈਡੀਕਲ ਸਟੋਰਾਂ ਵਿਚ ਰਾਜਾ ਮੈਡੀਕਲ ਸਟੋਰ, ਏਸ਼ੀਅਨ ਮੈਡੀਕਲ ਸਟੋਰ, ਸਹਿਜ਼ਲ ਮੈਡੀਕਲ ਸਟੋਰ, ਪੁਨੀਤ ਮੈਡੀਕਲ ਸਟੋਰ, ਲੌਂਗੀਆ ਮੈਡੀਕਲ ਸਟੋਰ ਅਤੇ ਰਮਨਪ੍ਰੀਤ ਮੈਡੀਕਲ ਸਟੋਰ (ਰਮਨਪ੍ਰੀਤ ਹਸਪਤਾਲ) ਸ਼ਾਮਲ ਹਨ।

ਇਸ ਤੋਂ ਇਲਾਵਾ ਦਸੂਹਾ ਦੇ ਮੈਡੀਕਲ ਸਟੋਰਾਂ ਵਿਚ ਖੰਨਾ ਮੈਡੀਕੋਜ਼, ਸ਼ਰਮਾ ਮੈਡੀਕੋਜ਼, ਵਿਕਾਸ ਮੈਡੀਕੋਜ਼, ਪ੍ਰੇਮ ਮੈਡੀਕੋਜ਼, ਮੋਹਨ ਮੈਡੀਕੋਜ਼, ਦਸੂਹਾ ਮੈਡੀਸ਼ਨ ਸੈਟਰ, ਸਿੰਘ ਮੈਡੀਕੋਜ਼ ਸ਼ਾਮਲ ਹਨ। ਇਸੇ ਤਰ੍ਹਾਂ ਟਾਂਡਾ ਵਿਖੇ ਨਵੀਨ ਮੈਡੀਕਲ ਸਟੋਰ, ਮੋਹਿਤ ਮੈਡੀਕਲ ਸਟੋਰ, ਰਾਜ ਮੈਡੀਕਲ ਸਟੋਰ, ਜੈਨ ਮੈਡੀਕਲ ਸਟੋਰ, ਦਿਆਲ ਮੈਡੀਕਲ ਹਾਲ ਇਸ ਸੂਚੀ ਵਿਚ ਸ਼ਾਮਲ ਹਨ। ਇਸ ਤੋਂ ਇਲਾਵਾ ਗੜ੍ਹਦੀਵਾਲਾ ਵਿਖੇ ਥੰਮਨ ਮੈਡੀਕਿਊਰਾ, ਠਾਕੁਰ ਮੈਡੀਕੋਜ਼, ਸਿੱਧ ਸਾਈਂ ਮੈਡੀਕੋਜ਼, ਹੁੰਦਲ ਮੈਡੀਕੋਜ਼, ਸਿਮਰਨ ਮੈਡੀਕੋਜ਼, ਗੁਰੂ ਕਿਰਪਾ ਮੈਡੀਕੋਜ਼ ਅਤੇ ਗ਼ੁਪਤਾ ਮੈਡੀਕੋਜ਼ ਸ਼ਾਮਲ ਹਨ।

ਇਸੇ ਤਰ੍ਹਾਂ ਮੁਕੇਰੀਆਂ ਵਿਖੇ ਪ੍ਰਣਮ ਮੈਡੀਕਲ ਸਟੋਰ ( ਪ੍ਰਣਮ ਹਸਪਤਾਲ ), ਰਜੇਸ਼ ਮੈਡੀਕੋਜ਼, ਬਤਾਰਾ ਮੈਡੀਕੋਜ, ਪਾਲ ਮੈਡੀਕਲ ਸਟੋਰ, ਸਿੰਘ ਮੈਡੀਕਿਊਰਾ ਸ਼ਾਮਲ  ਹਨ ਅਤੇ ਮਾਹਿਲਪੁਰ ਵਿਖੇ ਸਚਦੇਵਾ ਮੈਡੀਕਲ ਸਟੋਰ, ਅਭੀ ਮੈਡੀਕਲ ਸਟੋਰ, ਨੇਹਾ ਮੈਡੀਕਲ ਸਟੋਰ, ਜਨਤਾ ਮੈਡੀਕਲ ਸਟੋਰ ਅਤੇ ਮਦਾਨ ਮੈਡੀਕਲ ਸਟੋਰ (ਕੋਟਫਤੂਹੀ ) ਸ਼ਾਮਲ ਹਨ।

ਕੈਪਸ਼ਨ : ਮੈਡੀਕਲ ਐਸੋਸੀਏਸ਼ਨ ਦੇ ਆਗੂਆਂ ਨਾਲ ਮੀਟਿੰਗ ਕਰਦੇ ਹੋਏ ਲਾਇਸੈਸਿੰਗ ਅਥਾਰਟੀ ਡਰੱਗਜ਼ ਬਲਰਾਮ ਲੂਥਰਾ।