ਗੜ੍ਹਦੀਵਾਲਾ 29 ਜਨਵਰੀ (ਚੌਧਰੀ) : ਹਲਕਾ ਉੜਮੁੜ ਟਾਂਡਾ ਤੋਂ ਪਾਰਟੀ ਉਮੀਦਵਾਰ ਜਸਵੀਰ ਸਿੰਘ ਰਾਜਾ ਦੀ ਜਿੱਤ ਲਈ ਕੋਈ ਕਸਰ ਨਹੀਂ ਛੱਡਾਂਗੇ। ਇਨ੍ਹਾਂ ਦਾ ਪ੍ਰਗਟਾਵਾ ਪਾਰਟੀ ਦੇ ਆਗੂ ਗੋਲਡੀ ਨਰਵਾਲ ਅਤੇ ਜਿਲਾ ਯੂਥ ਵਾਇਸ ਪ੍ਰਧਾਨ ਚੌਧਰੀ ਰਾਜਵਿੰਦਰ ਸਿੰਘ ਰਾਜਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕੀਤਾ। ਉਨ੍ਹਾਂ ਕਿਹਾ ਇਸ ਵਾਰ ਆਮ ਆਦਮੀ ਪਾਰਟੀ ਦੀ ਲੋਕਾਂ ਵਿਚ ਲੋਕਪ੍ਰਿਯਤਾ ਨੇ ਰਿਵਾਇਤੀ ਪਾਰਟੀਆਂ ਦੀ ਨੀਂਦ ਉੱਡਾ ਕੇ ਰੱਖ ਦਿੱਤੀ ਹੈ। ਉਨ੍ਹਾਂ ਕਿਹਾ ਪੰਜਾਬ ਦੀ ਜਨਤਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦਾ ਮਨ ਬਣਾ ਲਿਆ ਹੈ ਕਿਉਂਕਿ ਪਿਛਲੇ ਕਈ ਸਾਲਾਂ ਤੋਂ ਰਿਵਾਇਤੀ ਪਾਰਟੀਆਂ ਪੰਜਾਬ ਦੀ ਭੋਲੀ ਭਾਲੀ ਜਨਤਾ ਨੂੰ ਗਲੀਆਂ ਨਾਲੀਆਂ ਤੱਕ ਹੀ ਸੀਮਤ ਰੱਖਿਆ ਹੈ ਅਤੇ ਨੌਜਵਾਨ ਵਰਗ ਨੂੰ ਪੂਰੀ ਤਰ੍ਹਾਂ ਰੋਲ ਕੇ ਰੱਖ ਦਿੱਤਾ ਹੈ। ਮੁਲਾਜ਼ਮ ਵਰਗ ਵੀ ਰਿਵਾਇਤੀ ਪਾਰਟੀਆਂ ਤੋਂ ਬਹੁਤ ਦੁੱਖੀ ਹੈ ਕਿਉਂਕਿ ਮੌਜੂਦਾ ਸਰਕਾਰ ਨੇ ਜਿਹੜਾ ਮੁਲਾਜਮਾਂ ਦਾ ਬਣਦਾ  6 ਵਾਂ ਤਨਖਾਹ ਕਮਿਸ਼ਨ ਚਾਰ ਸਾਲ ਪਹਿਲਾਂ ਦੇਣਾ ਬਣਦਾ ਸੀ 5 ਵੇਂ ਸਾਲ ਵਿਚ ਜਾ ਕੇ ਦਿੱਤਾ ਹੈ। ਉਸ ਨੂੰ ਵੀ ਪੂਰੀ ਤਰਾਂ ਲਾਗੂ ਨਹੀਂ ਕਰ ਸਕੀ ਹੈ ਉਲਟਾ ਮੁਲਾਜ਼ਮਾਂ ਪੂਰੇ ਪੰਜ ਸਾਲ 200 ਰੂ ਪਤੀ ਮਹੀਨਾ ਜਾਨੀ 2 400 ਰੁਪਏ ਪ੍ਰਤੀ ਮੁਲਾਜਮ ਸਾਲ ਦਾ ਡਿਵੈਲਪਮੈਂਟ ਫੰਡ ਇਕੱਠਾ ਕੀਤਾ ਹੈ। ਇਸ ਵਾਰ ਮੁਲਾਜ਼ਮ ਵਰਗ ਜਿਵੇਂ ਕੱਚੇ ਮੁਲਾਜ਼ਮ, ਪੁਰਾਣੀ ਪੈਨਸ਼ਨ ਬਹਾਲੀ ਯੂਨੀਅਨ ਅਤੇ ਹੋਰ ਮੁਲਾਜ਼ਮ ਇਨਾਂ ਰਿਵਾਇਤੀ ਪਾਰਟੀਆਂ ਨੂੰ ਖੂਨ ਦੇ ਹੰਝੂ ਰਲਾਉਣਗੇ। ਇਸ ਵਕਤ ਮਹਿਗਾਈ, ਬੇਰੁਜ਼ਗਾਰੀ ਅਤੇ ਭਰਿਸ਼ਟਾਚਾਰ ਵੀ ਪੰਜਾਬ ਵਿਚ ਪੂਰੇ ਜ਼ੋਰਾਂ ਤੇ ਹੈ ਜਿਸਨੂੰ ਰਿਵਾਇਤੀ ਪਾਰਟੀਆਂ ਨੇ ਜਨਮ ਦਿੱਤਾ ਹੈ। ਉਨ੍ਹਾਂ ਕਿਹਾ ਉਪਰੋਕਤ ਗੱਲਾਂ ਤੋਂ ਦੁਖੀ ਹੋ ਕੇ ਪੰਜਾਬ ਦੀ ਜਨਤਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦਾ ਤਕਰੀਬਨ ਮਨ ਬਣਾ ਲਿਆ ਹੈ।
 
ਜਸਵੀਰ ਸਿੰਘ ਰਾਜਾ ਨੂੰ ਜਿਤਾਉਣ ‘ਚ ਕੋਈ ਕਸਰ ਨਹੀਂ ਛੱਡਾਂਗੇ : ਗੋਲਡੀ ਨਰਵਾਲ, ਚੌਧਰੀ ਰਾਜਾ
- Post published:January 29, 2022
You Might Also Like
 
							
						ਖ਼ਾਲਸਾ ਕਾਲਜ ਗੜ੍ਹਦੀਵਾਲਾ ਦੇ ਵਿਦਿਆਰਥੀਆਂ ਦੀ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸਮਰਪਿਤ ਪੁਸਤਕ ਮੇਲੇ ‘ਚ ਸ਼ਮੂਲੀਅਤ
 
							
						ਅਰੁਣ ਰਾਣਾ ਭਾਰਤੀ ਸੈਨਾ ਵਿੱਚ ਬਣੇ ਲੈਫਟੀਨੈਂਟ
 
							
						ਸੜਕ ਹਾਦਸੇ ਦਾ ਸ਼ਿਕਾਰ ਹੋਏ ਨੌਜਵਾਨ ਦੇ ਪਰਿਵਾਰ ਨੇ ਥਾਣਾ ਰਾਵਲਪਿੰਡੀ ਪੁਲਿਸ ਖਿਲਾਫ ਦਿੱਤਾ ਧਰਨਾ
 
							
						ਵੱਡੀ ਖਬਰ… ਦਲਿਤ ਭਾਈਚਾਰੇ ਲਈ ਕੇਜਰੀਵਾਲ ਦੀਆਂ 5 ਵੱਡੀਆਂ ਗਰਾਂਟੀਆਂ, ਪੜ੍ਹੋ ਕੀ…
 
							
						 
				







