Prime Punjab Times

Latest news
KMS ਕਾਲਜ ਵਿਖੇ ਦੋ ਰੋਜ਼ਾ NSS ਕੈਂਪ ਦੀ ਸਫਲਤਾਪੂਰਕ ਸਮਾਪਤੀ - ਪ੍ਰਿੰਸੀਪਲ ਡਾ. ਮਾਨਵ ਸੈਣੀ ਜ਼ਿਲ੍ਹਾ ਪੱਧਰੀ ਖੇਡਾਂ 'ਚ ਬਲਾਕ ਟਾਂਡਾ-2 ਨੇ 30 ਮੈਡਲ ਜਿੱਤ ਕੇ ਕੀਤਾ ਸ਼ਾਨਦਾਰ ਪ੍ਰਦਰਸ਼ਨ ਨਵੀਨਤਾ ਦੇ ਖੇਤਰ 'ਚ ਕਾਲਜ ਨੂੰ ਆਈ.ਆਈ.ਸੀ. ਵੱਲੋਂ ਮਿਲੇ 3.5 ਸਟਾਰ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਰਿਹਾਇਸ਼ 'ਤੇ ਕੀਤੀ ਛਾਪੇਮਾਰੀ ਰਾਮਲੀਲਾ ਦੀ ਸਮੀਖਿਆ ਮੀਟਿੰਗ ’ਚ ਅਯੁੱਧਿਆ ਧਾਮ ਦੀ ਯਾਤਰਾ ਕਰਨ ’ਤੇ ਬਣੀ ਸਹਿਮਤੀ 17 ਸਾਲਾ ਧੀ ਦਾ ਤੇਜ਼ਧਾਰ ਹਥਿਆਰ ਨਾਲ ਕ+ਤ+ਲ ਕਰਨ ਵਾਲੇ ਕਲਯੁਗੀ ਪਿਤਾ ਦੀ ਮਿਲੀ ਲਾ+ਸ਼ *ਸਬ ਇੰਸਪੈਕਟਰ ਪਰਵਿੰਦਰ ਸਿੰਘ ਧੂਤ ਹੋਏ ਪਦਉੱਨਤ, ਬਣੇ ਇੰਸਪੈਕਟ* ਖ਼ਾਲਸਾ ਕਾਲਜ ਵਿਖੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਲੈਕਚਰ ਅਤੇ ਸਲੋਗਨ ਮੁਕਾਬਲ... KMS ਕਾਲਜ ਵਿਖੇ ਐਨ.ਐੱਸ.ਐੱਸ. ਦੇ ਦੋ ਰੋਜ਼ਾ ਕੈਂਪ ਦੇ ਪਹਿਲੇ ਦਿਨ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ : ਪ੍ਰਿੰਸੀਪਲ ਡਾ. ਮ... *12ਵੀਂ ਨਾਰਥ ਜ਼ੋਨ ਵਾਲੀਬਾਲ ਚੈਂਪੀਅਨਸ਼ਿਪ 13 ਅਤੇ 14 ਨਵੰਬਰ ਨੂੰ ਕਰਵਾਈ ਜਾਵੇਗੀ : ਆਰ ਐਸ ਅਭੀ,ਅਸ਼ੋਕ ਕੁਮਾਰ*
ADVERTISEMENT
You are currently viewing ਬਟਾਲਾ ‘ਚ ਗੂੰਜਿਆ “ਜੈ ਪਰਸ਼ੁਰਾਮ”: ਅਕਸ਼ਯ ਤ੍ਰਿਤੀਆ ‘ਤੇ ਭਗਤੀ ਦਾ ਵਿਸ਼ਾਲ ਮੇਲਾ

ਬਟਾਲਾ ‘ਚ ਗੂੰਜਿਆ “ਜੈ ਪਰਸ਼ੁਰਾਮ”: ਅਕਸ਼ਯ ਤ੍ਰਿਤੀਆ ‘ਤੇ ਭਗਤੀ ਦਾ ਵਿਸ਼ਾਲ ਮੇਲਾ

ਬਟਾਲਾ, (ਅਵਿਨਾਸ਼ ਸ਼ਰਮਾ )

ਹਵਨ-ਯੱਗ ਤੇ ਵੇਦਿਕ ਮੰਤਰਾਂ ਨਾਲ ਭਗਤੀਮਈ ਬਣਿਆ ਮਾਹੌਲ

ਭਗਵਾਨ ਪਰਸ਼ੁਰਾਮ ਜਯੰਤੀ ‘ਤੇ ਉਮੜਿਆ ਸੰਗਤਾਂ ਦਾ ਸੈਲਾਬ

:  ਸ੍ਰੀ ਭਗਵਾਨ ਪਰਸ਼ੁਰਾਮ ਮੰਦਰ ਅੰਚਲੀ ਗੇਟ ਅਤੇ ਸ੍ਰੀ ਮੋਹਨ ਸਭਾ ਬਟਾਲਾ ਵੱਲੋਂ ਭਗਵਾਨ ਪਰਸ਼ੁਰਾਮ ਜਯੰਤੀ ਅਤੇ ਅਕਸ਼ਯ ਤ੍ਰਿਤੀਆ ਦੇ ਪਵਿੱਤਰ ਮੌਕੇ ‘ਤੇ ਮੰਦਰ ਪ੍ਰੰਗਣ ਵਿੱਚ ਭਵਿਆ ਧਾਰਮਿਕ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਭਗਵਾਨ ਪਰਸ਼ੁਰਾਮ ਜੀ ਦੇ ਵਿਗ੍ਰਹ ਦੇ ਅਭਿਸ਼ੇਕ, ਸਨਾਨ ਅਤੇ ਵਿਧੀਵਤ ਪੂਜਾ-ਅਰਚਨਾ ਨਾਲ ਕੀਤੀ ਗਈ। ਇਸ ਤੋਂ ਬਾਅਦ ਆਚਾਰਿਆ ਪੰਡਿਤ ਵਰੁਣ ਸ਼ੁਕਲ ਵੱਲੋਂ ਵੇਦਿਕ ਮੰਤਰਾਂ ਦੇ ਉਚਾਰਣ ਨਾਲ ਹਵਨ-ਯਜ्ञ ਕਰਵਾਇਆ ਗਿਆ, ਜਿਸ ਨਾਲ ਸਾਰਾ ਮਾਹੌਲ ਭਗਤੀ ਰੰਗ ਵਿੱਚ ਰੰਗਿਆ ਗਿਆ।

ਮੰਦਰ ਦੇ ਚੇਅਰਮੈਨ ਵਿਜੈ ਪ੍ਰਭਾਕਰ ਅਤੇ ਸਭਾ ਦੇ ਪ੍ਰਧਾਨ ਰਾਜੇਸ਼ ਸ਼ਰਮਾ ਵੱਲੋਂ ਵਿਧੀਵਤ ਪੂਜਾ ਕਰਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਇਸ ਮੌਕੇ ਵਕਤਾਵਾਂ ਨੇ ਭਗਵਾਨ ਪਰਸ਼ੁਰਾਮ ਜੀ ਨੂੰ ਭਗਤੀ ਅਤੇ ਸ਼ਕਤੀ ਦਾ ਪ੍ਰਤੀਕ ਦੱਸਦੇ ਹੋਏ ਉਨ੍ਹਾਂ ਦੇ ਆਦਰਸ਼ਾਂ ‘ਤੇ ਚੱਲਣ ਦੀ ਪ੍ਰੇਰਣਾ ਦਿੱਤੀ ਅਤੇ ਸਭ ਨੂੰ ਧਰਮ ਅਤੇ ਸੰਸਕ੍ਰਿਤੀ ਨੂੰ ਅੱਗੇ ਵਧਾਉਣ ਦਾ ਸੰਦੇਸ਼ ਦਿੱਤਾ।

ਸਮਾਗਮ ਵਿੱਚ ਸੀਨੀਅਰ ਉਪ ਪ੍ਰਧਾਨ ਅਜੈ , ਰਾਜਪਾਲ ਸ਼ਰਮਾ, ਪੰਕਜ ਸ਼ਰਮਾ ਸਮੇਤ ਕਈ ਗਣਮਾਨਯ ਵਿਅਕਤੀ ਮੌਜੂਦ ਸਨ। ਇਸ ਤੋਂ ਇਲਾਵਾ ਰਾਜਿੰਦਰ ਭਾਸਕਰ, ਸੁਭਾਸ਼ ਸ਼ਰਮਾ, ਸ੍ਰੀਕਾਂਤ ਸ਼ਰਮਾ, ਗਿਰਧਾਰੀ ਲਾਲ ਸ਼ਰਮਾ, ਕਮਲ ਸ਼ਰਮਾ, ਰਮੇਸ਼ ਸ਼ਰਮਾ, ਅਮਨ ਸ਼ਰਮਾ, ਮਾਸਟਰ ਰਵਿੰਦਰ ਸ਼ਰਮਾ, ਅਕਸ਼ਯ ਸ਼ਰਮਾ, ਰਾਕੇਸ਼ ਸ਼ਰਮਾ, ਪ੍ਰਦੀਪ ਬੋਬੀ ਸ਼ਰਮਾ, ਨੀਰਜ ਸ਼ਰਮਾ, ਨਰੇਸ਼ ਪ੍ਰਭਾਕਰ, ਪ੍ਰਦੀਪ ਪੁਜਾਰੀ, ਬਲਦੇਵ ਪਰਾਸ਼ਰ, ਸੰਜੀਵ ਮਲਹੋਤਰਾ, ਗਗਨ, ਦੀਪਕ ਲਖਨਪਾਲ, ਰੋਹਿਤ ਵਰਮਾ, ਨਰਿੰਦਰ ਸ਼ਰਮਾ, ਬਲਵਿੰਦਰ ਸ਼ਰਮਾ, ਸੰਦੀਪ ਸ਼ਰਮਾ, ਅਰਚਿਤ ਵਰਮਾ, ਡਾ. ਅਸ਼ਵਿਨੀ ਸ਼ਰਮਾ, ਵਿਕੀ ਸ਼ਰਮਾ, ਉਸ਼ਾ ਰਾਣੀ, ਆਸ਼ਾ ਰਾਣੀ, ਮੁਨੀਤਾ ਰਾਣੀ, ਮੁੰਨੀਲਾਲ ਸ਼ਰਮਾ, ਪ੍ਰਵੀਣ ਸ਼ਰਮਾ, ਵਿਜੈ ਸ਼ਰਮਾ, ਲਵਲੀ, ਗੋਪਾਲ ਸ਼ਰਮਾ, ਰਿੰਪੀ ਸ਼ਰਮਾ, ਸ਼ਕਤੀ ਸ਼ਰਮਾ ਆਦਿ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਹਵਨ ਵਿੱਚ ਆਹੁਤੀਆਂ ਪਾ ਕੇ ਸੁੱਖ-ਸਮ੍ਰਿੱਧੀ ਲਈ ਅਰਦਾਸ ਕੀਤੀ।

ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਹੀਰਾ ਵਾਲੀਆ, ਉਪ ਪ੍ਰਧਾਨ ਸ਼ਕਤੀ ਸ਼ਰਮਾ ਸ਼ਿਰੋਮਣੀ ਅਕਾਲੀ ਦਲ ਤੋਂ ਕਵਿੰਦਰ ਮਹਤਾ, ਤਰਖਾ ਮਹਾਜਨ ਅਤੇ ਸਮਾਜਸੇਵੀ ਅਮਨਦੀਪ ਜੈਤੀਪੁਰ ਵੀ ਆਪਣੇ ਸਾਥੀਆਂ ਸਮੇਤ ਹਾਜ਼ਰ ਹੋਏ ਅਤੇ ਭਗਵਾਨ ਦੇ ਦਰਬਾਰ ‘ਚ ਨਤਮਸਤਕ ਹੋ ਕੇ ਸਭ ਨੂੰ ਵਧਾਈਆਂ ਦਿੱਤੀਆਂ।

ਅੰਤ ਵਿੱਚ ਸਭਾ ਦੇ ਅਹੁਦੇਦਾਰਾਂ ਵੱਲੋਂ ਸਾਰੇ ਆਏ ਸ਼ਰਧਾਲੂਆਂ ਦਾ ਧੰਨਵਾਦ ਕੀਤਾ ਗਿਆ ਅਤੇ ਧਾਰਮਿਕ ਮੂਲਿਆਂ ਤੇ ਚੱਲਦਿਆਂ ਸਮਾਜ ਵਿੱਚ ਪਿਆਰ ਅਤੇ ਸਾਂਝ ਬਣਾਈ ਰੱਖਣ ਦੀ ਅਪੀਲ ਕੀਤੀ ਗਈ।