ਪਠਾਨਕੋਟ (ਬਿਊਰੋ ਰਿਪੋਰਟ)
ਸਿੱਖਿਆਰਥੀ ਅਧਿਆਪਕ 28 ਦਿਨਾਂ ਲਈ ਲਗਾਉਣਗੇ ਸਕੂਲਾਂ ਵਿੱਚ ਟੀਚਿੰਗ ਪਰੈਕਟਿਸ
ਸੈਮੀਨਾਰ ਦੌਰਾਨ ਸਿੱਖਿਆਰਥੀ ਅਧਿਆਪਕਾਂ ਨੂੰ ਸਕੂਲਾਂ ਵਿੱਚ ਪੜ੍ਹਾਉਣ ਦੇ ਗੁਣ ਦੱਸੇ
15 ਫਰਵਰੀ : ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀਮਤੀ ਕਮਲਦੀਪ ਕੌਰ ਦੀ ਯੋਗ ਅਗਵਾਈ ਵਿੱਚ ਅਤੇ ਡਾਇਟ ਪ੍ਰਿੰਸੀਪਲ ਹਰਿੰਦਰ ਸਿੰਘ ਸੈਣੀ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀ ਡੀਜੀ ਸਿੰਘ ਦੇ ਸਹਿਯੋਗ ਨਾਲ ਡਾਇਟ ਪਠਾਨਕੋਟ ਵਿਖੇ ਜ਼ਿਲ੍ਹਾ ਪਠਾਨਕੋਟ ਵਿੱਚ ਈਟੀਟੀ ਕਰ ਰਹੇ ਸਿੱਖਿਆਰਥੀ ਅਧਿਆਪਕਾਂ ਦੇ ਆਯੋਜਿਤ ਦੋ ਰੋਜ਼ਾ ਸੈਮੀਨਾਰ ਅੱਜ ਸਫਲਤਾਪੂਰਵਕ ਸਪੰਨ ਹੋ ਗਏ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀਮਤੀ ਕਮਲਦੀਪ ਕੌਰ, ਡਾਇਟ ਪ੍ਰਿੰਸੀਪਲ ਸ੍ਰੀ ਹਰਿੰਦਰ ਸਿੰਘ ਸੈਣੀ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀ ਡੀਜੀ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪਠਾਨਕੋਟ ਦੇ ਵੱਖ ਵੱਖ ਕਾਲਜਾਂ ਵਿੱਚ ਡੀਐਲਐਡ ਕੋਰਸ ਕਰ ਰਹੇ ਸਿੱਖਿਆਰਥੀ ਅਧਿਆਪਕਾਂ ਨੂੰ ਭਵਿੱਖ ਵਿੱਚ ਚੰਗੇ ਅਧਿਆਪਕ ਬਣਾਉਣ ਲਈ ਅਤੇ ਬੱਚਿਆਂ ਨੂੰ ਮਿਆਰੀ ਸਿੱਖਿਆ ਦੇਣ ਵਾਸਤੇ ਕੋਰਸ ਕਰ ਰਹੇ ਸਿੱਖਿਆਰਥੀ ਅਧਿਆਪਕਾਂ ਨੂੰ ਵੱਧ ਤੋਂ ਵੱਧ ਸਮਾਂ ਟੀਚਿੰਗ ਪਰੈਕਟਿਸ ਲਈ ਦੇਣਾ ਹੈ ਤਾਂ ਜ਼ੋ ਸਿੱਖਿਆਰਥੀ ਵਧੀਆ ਅਧਿਆਪਕ ਬਣ ਸਕਣ ਅਤੇ ਸਕੂਲਾਂ ਦੇ ਕੰਮਾਂ ਕਾਰਾ ਤੋਂ ਹਰ ਪੱਖ ਤੋਂ ਜਾਣੂ ਹੋ ਸਕਣ। ਇਸੇ ਤਹਿਤ ਸਿੱਖਿਆਰਥੀ ਅਧਿਆਪਕਾਂ ਦੀ 28 ਵਰਕਿੰਗ ਦਿਨਾਂ ਦੀ ਟੀਚਿੰਗ ਪਰੈਕਟਿਸ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਲਗਾਈ ਗਈ ਹੈ।ਉਨ੍ਹਾਂ ਦੱਸਿਆ ਕਿ ਸਿੱਖਿਆਰਥੀ ਅਧਿਆਪਕਾਂ ਦੀ ਦੋ ਦਿਨਾਂ ਵਰਕਸ਼ਾਪ ਵਿੱਚ ਪੜ੍ਹੋਂ ਪੰਜਾਬ ਪੜ੍ਹਾਓ ਪੰਜਾਬ ਟੀਮ ਵੱਲੋਂ ਸਿੱਖਿਆਰਥੀ ਅਧਿਆਪਕਾਂ ਨੂੰ ਸਕੂਲਾਂ ਵਿੱਚ ਪੜ੍ਹਾਉਣ ਲਈ ਵਰਤੀਆਂ ਜਾਂਦੀਆਂ ਵਿਧੀਆਂ ਅਤੇ ਕੰਮਾਂ ਕਾਰ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਹੈ।ਉਨ੍ਹਾਂ ਦੱਸਿਆ ਕਿ ਰਾਜ ਵਿੱਦਿਅਕ ਖੋਜ ਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਇਹ ਸੈਮੀਨਾਰ ਲਗਾਏ ਗਏ ਹਨ।ਇਸ ਮੌਕੇ ਤੇ ਵਨੀਤ ਮਹਾਜਨ ਜ਼ਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਅਤੇ ਸਮੂਚੀ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਹਾਜਰ ਸੀ।