ਬਟਾਲਾ 19 ਦਸੰਬਰ ( ਬਿਊਰੋ ) : ਲੋਕ ਇਨਸਾਫ ਪਾਰਟੀ ਬਟਾਲਾ ਦੇ ਹਲਕਾ ਇੰਚਾਰਜ ਵਿਜੇ ਤ੍ਰੇਹਨ, ਸ਼ਿਵ ਸੈਨਾ ਬਾਲ ਠਾਕਰੇ ਉਪ ਪ੍ਰਧਾਨ ਪੰਜਾਬ ਰਮੇਸ਼ ਨਈਅਰ ਅਤੇ ਅਜ਼ਾਦ ਪਾਰਟੀ ਦੇ ਕੋਮੀ ਪ੍ਰਧਾਨ ਸੁਰਿੰਦਰ ਸਿੰਘ ਕਲਸੀ ਵੱਲੋਂ ਬਟਾਲਾ ਨੂੰ ਜ਼ਿਲਾ ਬਣਾਉਣ ਦੀ ਮੰਗ ਨੂੰ ਲੈ ਕੇ ਲਗਾਇਆ ਧਰਨਾ 43 ਦਿਨ ਵਿਚ ਪਹੁੰਚ ਗਿਆ ਹੈ। ਇਸ ਮੌਕੇ ਉਨਾਂ ਨੇ ਸਾਂਝੇ ਬਿਆਨ ਵਿਚ ਤਿੱਖਾ ਨਿਸ਼ਾਨਾ ਲਗਾਉਂਦੇ ਹੋਏ ਕਿਹਾ ਕਿ ਬਟਾਲਾ ਸ਼ਹਿਰ ਲਈ ਜਿਥੇ ਵੀ ਵਿਕਾਸ ਦੀ ਰੁਕਾਵਟ ਹੋਈ ਹੈ ਉਸ ਪਿਛਲੇ ਪੰਜਾਬ ਹੈਲਥ ਚੇਅਰਮੈਨ ਦੀ ਆਪਸ ’ਚ ਬਟਾਲਾ ਹਲਕੇ ਨੂੰ ਲੈ ਕੇ ਹੋ ਰਹੀ ਖਿਚੋਤਾਣ ਹੈ ਜਿਸ ਨਾਲ ਬਟਾਲਾ ਦੇ ਹਮੇਸ਼ਾ ਨੁਕਸਾਨ ਹੋਇਆ ਹੈ। ਪ੍ਰਧਾਨ ਤ੍ਰੇਹਨ, ਪ੍ਰਧਾਨ ਨਈਅਰ ਅਤੇ ਪ੍ਰਧਾਨ ਕਲਸੀ ਨੇ ਕਿਹਾ ਕਿ ਜੇਕਰ ਪੂਰੇ ਵੱਲਡ ਵਿਚ ਮਨਾਏ ਜਾਂਦੇ ਵੱਡੇ ਦਿਨ ਦੇ ਸਮਾਰੋਹ(25 ਦਸੰਬਰ) ਤੱਕ ਬਟਾਲਾ ਨੂੰ ਜ਼ਿਲਾ ਨਾ ਐਲਾਨਿਆਂ ਗਿਆ ਤਾਂ 26 ਦਸੰਬਰ ਨੂੰ ਸਿੱਧੂ ਦਾ ਕਾਲੀਆਂ ਝੰਡੀਆਂ ਦਿਖਾ ਕੇ ਸਵਾਗਤ ਕੀਤਾ ਜਾਵੇਗਾ ਤੇ ਜੇਕਰ 25 ਤੱਕ ਬਟਾਲਾ ਨੂੰ ਜ਼ਿਲਾ ਐਲਾਨ ਕਰ ਦਿੱਤਾ ਜਾਂਦਾ ਹੈ ਤਾਂ ਨਵਜੋਤ ਸਿੱਧੂ ਪੰਜਾਬ ਪ੍ਰਧਾਨ ਦਾ ਸਵਾਗਤ ਫੁੱਲਾਂ ਦੀ ਵਰਖਾ ਕਰਕੇ ਕੀਤਾ ਜਾਵੇਗਾ। ਇਸ ਮੌਥੇ ਜੋਨ ਪੀਟਰ ਕਾਂਗਰਸ ਸੀਨੀਅਰ ਆਗੂ, ਦੇਹਾਤੀ ਪ੍ਰਧਾਨ ਜੱਸ ਦਾਲਮ, ਹੰਸਾ ਸਿੰਘ ਫੌਜੀ ਸੀਨੀਅਰ ਵਾਇਸ ਪ੍ਰਧਾਨ ਪੰਜਾਬ, ਬਾਬਾ ਬਲਵਿੰਦਰ ਸਿੰਘ ਬਲਾਕ ਪ੍ਰਧਾਨ ਕਿਲਾ ਟੇਕ ਸਿੰਘ, ਵਪਾਰ ਮੰਡਲ ਚੇਅਰਮੈਨ ਮਦਨ ਲਾਲ, ਜੋਗਿੰਦਰ ਨਿੱਕਾ ਧਰਮਕੋਟ ਬੱਗਾ, ਸੁਖਜਿੰਦਰ ਸਿੰਘ ਦਾਲਮ, ਹਰਦੀਪ ਸਿੰਘ ਬਲੱਗਣ, ਸਿਟੀ ਸੈਕਟਰੀ ਜੋਰਾਵਰ ਸਿੰਘ, ਸੁਖਦੇਵ ਸਿੰਘ ਪ੍ਰਧਾਨ ਆਦਿ ਹਾਜ਼ਰ ਸਨ।

25 ਦਸੰਬਰ ਤੱਕ ਬਟਾਲਾ ਨੂੰ ਜ਼ਿਲਾ ਨਾ ਐਲਾਨਿਆਂ ਤਾਂ 26 ਨੂੰ ਸਿੱਧੂ ਦਾ ਕਾਲੀਆਂ ਝੰਡੀਆਂ ਨਾਲ ਹੋਵੇਗਾ ਸਵਾਗਤ : ਤ੍ਰੇਹਨ,ਕਲਸੀ,ਨਈਅਰ
- Post published:December 19, 2021
You Might Also Like

ਸਹਿਤ ਵਿਭਾਗ ਨੇ ਮਨਾਇਆ ਵਿਸ਼ਵ ਮਲੇਰੀਆ ਦਿਵਸ਼

ਮੁੱਖ ਮੰਤਰੀ ਵੱਲੋਂ ਸ਼ਹੀਦ ਕਾਂਸਟੇਬਲ ਕੁਲਦੀਪ ਸਿੰਘ ਬਾਜਵਾ ਦੇ ਨਾਮ ਉਤੇ ਸਟੇਡੀਅਮ ਬਣਾਉਣ ਅਤੇ ਸੜਕ ਦਾ ਨਾਮ ਰੱਖਣ ਦਾ ਐਲਾਨ

ਫਾਰਮੇਸੀ ਅਫ਼ਸਰ ਐਸੋਸੀਏਸ਼ਨ ਦੀ ਟੀਮ ਵੱਲੋਂ ਵੱਲੋ ਸੀਨੀਅਰ ਮੈਡੀਕਲ ਅਫਸਰ ਡਾ ਸੁਨੀਲ ਚੰਦ ਨੂੰ ਗੁਲਦਸਤਾ ਭੇਂਟ ਕਰਕੇ ਦਿੱਤੀਆਂ ਸ਼ੁਭ ਕਾਮਨਾਵਾਂ

ਹੈਰੋਇਨ ਅਤੇ ਨਾਜਾਇਜ਼ ਸ਼ਰਾਬ ਸਮੇਤ 6 ਕਾਬੂ
