Prime Punjab Times

Latest news
ਝੋਨੇ ਦੀ ਖਰੀਦ 1 ਅਕਤੂਰ ਤੋਂ, ਮੰਡੀਆਂ ‘ਚ ਲੋੜੀਂਦੇ ਪ੍ਰਬੰਧ ਮੁਕੰਮਲ : ਡਿਪਟੀ ਕਮਿਸ਼ਨਰ ਬਾਲ ਵਿਆਹ ਕਰਵਾਉਣ ਵਾਲਿਆਂ ਖ਼ਿਲਾਫ਼ ਕੀਤੀ ਗਈ ਕਾਨੂੰਨੀ ਕਾਰਵਾਈ ਬੀਬੀਐਮਬੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਲਿਆ ਸਵੱਛਤਾ ਪ੍ਰਣ ਗੁਰਸਿੱਖ ਹਰ ਅਵਸਥਾ ਚ ਇਕ ਸਮਾਨ ਜੀਵਨ ਜਿਉਂਦਾ ਹੈ : ਮਹਾਤਮਾ ਰੌਸ਼ਨ ਦਿਹਲਵੀ ਸਿਹਤਮੰਦ ਜੀਵਨ-ਸ਼ੈਲੀ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਅਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਤੇ ਵਾਪਰਿਆ ਭਿਆਨਕ ਹਾਦਸਾ ਇੱਕ ਦੀ ਮੌ+ਤ, 5 ਜ਼+ਖ+ਮੀ  ਰਾਮਾਨੁਜਨ ਮੈਥੇਮੈਟੀਕਲ ਸੋਸਾਇਟੀ ਵੱਲੋਂ 'ਸੰਚਾਰ ਹੁਨਰ' ਵਿਸ਼ੇ 'ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ ਜ਼ਿਲ੍ਹੇ ‘ਚ ਸ਼ਾਮ 6 ਵਜੇ ਤੋਂ ਸਵੇਰੇ 10 ਵਜੇ ਤੱਕ ਕੰਬਾਇਨਾਂ ਨਾਲ ਝੋਨਾ ਕੱਟਣ ‘ਤੇ ਪਾਬੰਦੀ : ਜ਼ਿਲ੍ਹਾ ਮੈਜਿਸਟ੍ਰੇਟ ਖਾਲਸਾ ਕਾਲਜ ਵਿਖੇ ਹਿੰਦੀ ਦਿਵਸ ਮੌਕੇ ਇੱਕ ਵਿਸ਼ੇਸ਼ ਲੈਕਚਰ ਜੋਨਲ ਐਥਲੈਟਿਕ ਮੁਕਾਬਲਿਆਂ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ
ADVERTISEMENT
You are currently viewing ਦੇਸੀ ਪਿਸਤੌਲ ਸਮੇਤ ਮੈਗਜ਼ੀਨ,ਪਾਬੰਦੀ ਸ਼ੂਦਾ ਗੱਟੂ ਚਾਇਨਾ ਡੋਰ,ਸ਼ਰਾਬ ਠੇਕਾ,ਲਾਹਣ ਅਤੇ ਨਾਜਾਇਜ਼ ਸ਼ਰਾਬ ਸਮੇਤ 4 ਕਾਬੂ

ਦੇਸੀ ਪਿਸਤੌਲ ਸਮੇਤ ਮੈਗਜ਼ੀਨ,ਪਾਬੰਦੀ ਸ਼ੂਦਾ ਗੱਟੂ ਚਾਇਨਾ ਡੋਰ,ਸ਼ਰਾਬ ਠੇਕਾ,ਲਾਹਣ ਅਤੇ ਨਾਜਾਇਜ਼ ਸ਼ਰਾਬ ਸਮੇਤ 4 ਕਾਬੂ

ਗੁਰਦਾਸਪੁਰ(ਅਸ਼ਵਨੀ) 

11 ਜਨਵਰੀ – ਪੁਲਿਸ ਜਿਲ੍ਹਾ ਗੁਰਦਾਸਪੁਰ ਅਧੀਨ ਪੈਂਦੇ ਵੱਖ-ਵੱਖ ਪੁਲਿਸ ਸਟੇਸ਼ਨਾ ਦੀ ਪੁਲੀਸ ਵਲੋ 4 ਵਿਅਕਤੀਆ ਨੂੰ ਇਕ ਦੇਸੀ ਪਿਸਟਲ ਸਮੇਤ ਮੈਗਜ਼ੀਨ , 43 ਪਾਬੰਦੀ ਸ਼ੂਦਾ ਗੱਟੂ ਚਾਇਨਾ ਡੋਰ , 12 ਬੋਤਲਾਂ ਸ਼ਰਾਬ ਠੇਕਾ , 36 ਸੋ ਕਿਲੋ ਲਾਹਣ ਅਤੇ 1 ਲੱਖ 31 ਹਜ਼ਾਰ 2 ਸੋ 50 ਮਿਲੀ ਲੀਟਰ ਨਾਜਾਇਜ ਸ਼ਰਾਬ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ।
ਸਹਾਇਕ ਸਬ ਇੰਸਪੈਕਟਰ ਸਤਨਾਮ ਸਿੰਘ ਪੁਲਿਸ ਸਟੇਸ਼ਨ ਕਲਾਨੋਰ ਨੇ ਦੱਸਿਆ ਕਿ ਉਸ ਨੇ ਸਮੇਤ ਪੁਲਿਸ ਪਾਰਟੀ ਅਤੇ ਸਹਾਇਕ ਸਬ ਇੰਸਪੈਕਟਰ ਬਲਜਿੰਦਰ ਸਿੰਘ , ਹੈਡ ਕਾਂਸਟੇਬਲ ਸੂਚਾ ਸਿੰਘ ਸੀ ਆਈ ਏ ਸਟਾਫ ਗੁਰਦਾਸਪੁਰ ਗਸ਼ਤ ਕਰਦੇ ਹੋਏ ਮੁੱਖਬਰ ਖਾਸ ਦੀ ਸੂਚਨਾ ਤੇ ਟੀ ਪੁਆਇੰਟ ਸਾਹਲੇ ਚੱਕ ਵਿੱਖੇ ਨਾਕਾਬੰਦੀ ਕਰਕੇ ਸੁਖਦੀਪ ਸਿੰਘ ਘੁੰਦਾ ਵਾਸੀ ਰੁਢਿਆਣਾ ਅਤੇ ਸਿਮਰਜੀਤ ਸਿੰਘ ਉਰਫ ਸਿੰਮੂ ਭਾਗੋਕਾਂਵਾ ਨੂੰ ਮੋਟਰ-ਸਾਈਕਲ ਨੰਬਰ ਪੀ ਬੀ 06 ਏ ਦੀ 4834 ਸਮੇਤ ਕਾਬੂ ਕਰਕੇ ਤਲਾਸ਼ੀ ਕੀਤੀ ਤਾਂ ਸੁਖਦੀਪ ਸਿੰਘ ਉਰਫ ਘੁੰਦਾ ਪਾਸੋ ਇਕ ਦੇਸੀ ਪਿਸਤਲ 30 ਬੋਰ ਸਮੇਤ ਮੈਗਜ਼ੀਨ ਬਰਾਮਦ ਹੋਇਆ ।
ਸਹਾਇਕ ਸਬ ਇੰਸਪੈਕਟਰ ਕੁਲਵਿੰਦਰ ਸਿੰਘ ਪੁਲਿਸ ਸਟੇਸ਼ਨ ਦੀਨਾ ਨਗਰ ਨੇ ਦੱਸਿਆ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਲਾਈਟਾ ਵਾਲਾ ਚੋਂਕ ਦੀਨਾ ਨਗਰ ਮੋਜੂਦ ਸੀ ਕਿ ਕਰਨ ਮਹਾਜਨ ਜੂਨੀਅਰ ਸਹਾਇਕ ਨਗਰ ਕੌਂਸਲ ਦੀਨਾ ਨਗਰ ਤੋਂ ਸੂਚਨਾ ਮਿਲਣ ਤੇ ਰਿਸ਼ੂ ਪੁੱਤਰ ਬਲਦੇਵ ਰਾਜ ਵਾਸੀ ਬੇਰੀਆਂ ਮੁੱਹਲਾ ਦੀਨਾ ਨਗਰ ਦੇ ਘਰ ਰੇਡ ਕੀਤਾ ਤਾਂ ਘਰ ਦੇ ਅੰਦਰ ਰਿਸ਼ੂ ਅਤੇ ਅਤੁੱਲ ਸੈਣੀ ਘਰ ਦੇ ਅੰਦਰੋਂ ਇਕ ਬੋਰੀ ਚੁੱਕ ਕੇ ਲਿਆਂਦੇ ਦਿਖਾਈ ਦਿੱਤੇ ਰਿਸ਼ੂ ਪੁਲਿਸ ਪਾਰਟੀ ਨੂੰ ਵੇਖਦੇ ਹੋਏ ਦੋੜ ਗਿਆ ਜਦੋਂ ਕਿ ਅਤੁੱਲ ਸੈਣੀ ਨੂੰ ਕਾਬੂ ਕਰਕੇ ਬੋਰੀ ਨੂੰ ਚੈੱਕ ਕੀਤਾ ਤਾਂ 43 ਗੱਟੁ ਪਾਬੰਦੀ ਸ਼ੂਦਾ ਚਾਇਨਾ ਡੋਰ ਬਰਾਮਦ ਹੋਏ ।
ਸਹਾਇਕ ਸਬ ਇੰਸਪੈਕਟਰ ਰਾਕੇਸ਼ ਕੁਮਾਰ ਪੁਲਿਸ ਸਟੇਸ਼ਨ ਭੈਣੀ ਮੀਆਂ ਖਾਂ ਨੇ ਦੱਸਿਆ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਮੁੱਖਬਰ ਖਾਸ ਦੀ ਸੂਚਨਾ ਤੇ ਮੋਚਪੁਰ ਬਿਆਸ ਦਰਿਆ ਦੇ ਕੰਢੇ ਸਰਕੰਡਿਆਂ ਵਿੱਚ ਰੇਡ ਕਰਕੇ ਕਿਸੇ ਨਾਮਾਲੂਮ ਵਿਅਕਤੀ ਵਲੋ ਪੰਜ ਕੈਨ ਪਲਾਸਟਿਕ ਬਰਾਮਦ ਹੋਏ ਜਿਨਾਂ ਨੂੰ ਚੈੱਕ ਕਰਨ ਤੇ 1 ਲੱਖ 31 ਹਜ਼ਾਰ 2 ਸੋ 50 ਮਿਲੀ ਲੀਟਰ ਨਾਜਾਇਜ਼ ਸ਼ਰਾਬ ਬਰਾਮਦ ਹੋਈ ।
ਸਹਾਇਕ ਸਬ ਇੰਸਪੈਕਟਰ ਤੀਰਥ ਰਾਮ ਪੁਲਿਸ ਸਟੇਸ਼ਨ ਭੈਣੀ ਮੀਆਂ ਖਾਂ ਨੇ ਦੱਸਿਆ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਮੁੱਖਬਰ ਖਾਸ ਦੀ ਸੂਚਨਾ ਤੇ ਮੋਚਪੁਰ ਬਿਆਸ ਦਰਿਆ ਦੇ ਕੰਢੇ ਸਰਕੰਡਿਆਂ ਵਿੱਚ ਰੇਡ ਕਰਕੇ ਕਿਸੇ ਨਾਮਾਲੂਮ ਵਿਅਕਤੀ ਵਲੋਜ਼ਮੀਨ ਦੋਜ ਟੋਇਆਂ ਵਿੱਚ 18 ਤਰਪਾਲ਼ਾਂ ਵਿੱਚ ਪਾਈ ਹੋਈ 36 ਸੋ ਕਿਲੋ ਲਾਹਣ ਬਰਾਮਦ ਹੋਈ ।
ਸਹਾਇਕ ਸਬ ਇੰਸਪੈਕਟਰ ਹਰਕਮਲ ਚੰਦ ਪੁਲਿਸ ਸਟੇਸ਼ਨ ਧਾਰੀਵਾਲ ਨੇ ਦੱਸਿਆ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਮੁੱਖਬਰ ਖਾਸ ਦੀ ਸੂਚਨਾ ਤੇ ਟੀ ਪੁਆਇੰਟ ਸੋਹਲ ਤੋਂ ਰਵੀ ਮਸੀਹ ਵਾਸੀ ਸੋਹਲ ਨੂੰ 12 ਬੋਤਲਾ ਸ਼ਰਾਬ ਠੇਕਾ ਸਮੇਤ ਕਾਬੂ ਕੀਤਾ ।