Prime Punjab Times

Latest news
ਚੋਣਾਂ 'ਚ ਜਿੱਤੇ ਕਾਂਗਰਸ ਦੇ ਉਮੀਦਵਾਰ ਭੁਲਾ ਰਾਣਾ ਤੇ ਜਾਨ+ਲੇਵਾ ਹ+ਮ+ਲਾ... ਸ਼ਹੀਦ ਏਐਸਆਈ ਜੋਗਾ ਸਿੰਘ ਦੇ ਪਰਿਵਾਰ ਨਾਲ ਬੀਜੇਪੀ ਆਗੂਆਂ ਨੇ ਕੀਤਾ ਦੁੱਖ ਸਾਂਝਾ KMS ਕਾਲਜ ਵੱਲੋਂ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਦੀ ਸ਼ੁਰੂਆਤ ਐਚ.ਪੀ.ਵੀ. ਟੀਕਾਕਰਨ ਮੁਹਿੰਮ ’ਚ 90 ਦਿਨ ਦਾ ਵਿਸਥਾਰ, ਮਾਪੇ ਬੇਟੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ : ਆਸ਼ਿਕਾ ਜੈਨ *DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ* ਸ਼ਹੀਦ ਏਐਸਆਈ ਜੋਗਾ ਸਿੰਘ ਨੂੰ ਡੀਜੀਪੀ ਪੰਜਾਬ ਵੱਲੋਂ ਸ਼ਰਧਾਂਜਲੀ, ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਸੂਹਾ ਦੇ 15 ਵਾਰਡਾਂ ‘ਚੋਂ 13 ਵਾਰਡਾਂ ‘ਚ ਆਮ ਆਦਮੀ ਪਾਰਟੀ ਅਤੇ 2 ਵਾਰਡਾਂ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਹੇ ਜੇਤੂ ਸੀ.ਐਚ.ਸੀ ਭੂੰਗਾ ਵਿਖੇ ਪਰਿਵਾਰ ਨਿਯੋਜਨ ਕੈਂਪ ਲਗਾਇਆ ਗਿਆ ਸ਼ਾਮਚੁਰਾਸੀ ਨਗਰ ਕੌਂਸਲ ਦੀਆਂ ਚੋਣਾਂ 13 ਜੂਨ ਨੂੰ, ਸ਼ਨੀਵਾਰ ਤੋਂ ਲਏ ਜਾਣਗੇ ਨਾਮਜ਼ਦਗੀ ਪੱਤਰ *ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਨੇ ਐਮਰਜੈਂਸੀ ਮੀਟਿੰਗ ਕਰ ਕੀਤਾ ਵੱਡੇ ਸੰਘਰਸ਼ ਦਾ ਐਲਾਨ*
ADVERTISEMENT
You are currently viewing ਭਾਜਪਾ ਵਰਕਰਾਂ ਦੇ ਠਾਠਾ ਮਾਰਦੇ ਇੱਕਠ ਨੇ ਹੀਰਾ ਵਾਲੀਆ ਦੇ ਤਾਜਪੋਸ਼ੀ ਸਮਾਗਮ ਨੂੰ ਬਣਾਇਆ ਇਤਿਹਾਸਕ

ਭਾਜਪਾ ਵਰਕਰਾਂ ਦੇ ਠਾਠਾ ਮਾਰਦੇ ਇੱਕਠ ਨੇ ਹੀਰਾ ਵਾਲੀਆ ਦੇ ਤਾਜਪੋਸ਼ੀ ਸਮਾਗਮ ਨੂੰ ਬਣਾਇਆ ਇਤਿਹਾਸਕ

ਬਟਾਲਾ (ਅਵਿਨਾਸ਼ ਸ਼ਰਮਾਂ)

ਪੰਜਾਬ ਵਿਚ ਮੁੜ ਭਾਜਪਾ ਅਤੇ ਅਕਾਲੀ ਦਲ ਦਾ ਗਠਜੋੜ ਕਿਸੇ ਕੀਮਤ ’ਤੇ ਨਹੀਂ ਹੋਵੇਗਾ : ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ

ਹੀਰਾ ਵਾਲੀਆ ਨੇ ਭਾਜਪਾ ਬਟਾਲਾ ਦੀ ਸਮੁੱਚੀ ਲੀਡਰਸ਼ਿਪ ਨੂੰ ਇਕ ਮੰਚ ’ਤੇ ਕੀਤਾ ਇੱਕਠਾ

11 ਜਨਵਰੀ : ਭਾਜਪਾ ਦੇ ਨਵ ਨਿਯੁਕਤ ਜਿਲ੍ਹਾ ਪ੍ਰਧਾਨ ਹੀਰਾ ਸਿੰਘ ਦੀ ਤਾਜ਼ਪੋਸ਼ੀ ਸਮਾਗਮ ਬਟਾਲਾ ਦੇ ਕਮਿਊਨਟੀ ਹਾਲ ਵਿਖੇ ਆਯੋਜਿਤ ਕੀਤਾ ਗਿਆ ਜਿੱਥੇ ਭਾਜਪਾ ਦੇ ਪੰਜਾਬ ਪ੍ਰਧਾਨ ਸ੍ਰੀ ਅਸ਼ਵਨੀ ਸ਼ਰਮਾ ਨੇ ਮੁੱਖ ਤੌਰ ਤੇ ਸ਼ਿਰਕਤ ਕੀਤੀ। ਉਹਨਾਂ ਦੇ ਨਾਲ ਰਾਜੇਸ਼ ਬਾਘਾ ਪ੍ਰਦੇੇਸ਼ ਮਹਾਂਮੰਤਰੀ ਅਤੇ ਜੋਨਲ ਪ੍ਰਭਾਰੀ, ਜਗਮੋਹਨ ਸਿੰਘ ਰਾਜੂ ਮੀਤ ਪ੍ਰਧਾਨ ਭਾਜਪਾ ਪੰਜਾਬ ਅਤੇ ਪ੍ਰਭਾਰੀ ਜਿਲ੍ਹਾ ਬਟਾਲਾ ਵਲੋਂ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਗਈ। ਇਸ ਮੌਕੇ ਸਮਾਗਮ ਦੀ ਸ਼ੁਰੂਆਤ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਵਲੋਂ ਜੋਤੀ ਪ੍ਰੋਜੋਲਾਇਤ ਕਰਕੇ ਕੀਤੀ ਗਈ। ਸਮਾਗਮ ਦੌਰਾਨ ਸੰਬੋਧਨ ਕਰਦਿਆਂ ਭਾਜਪਾ ਦੇ ਪੰਜਾਬ ਪ੍ਰਧਾਨ ਸ੍ਰੀ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਹੀਰਾ ਵਾਲੀਆ ਭਾਜਪਾ ਦੇ ਜ਼ਮੀਨ ਨਾਲ ਜੁੜੇ ਹੋਏ ਵਰਕਰ ਹਨ ਜੋ ਬੂਥ ਪ੍ਰਧਾਨ ਤੋਂ ਪਾਰਟੀ ਨਾਲ ਪੂਰੀ ਵਫਾਦਾਰੀ ਅਤੇ ਮੇਹਨਤ ਨਾਲ ਕੰਮ ਕਰਦੇ ਹੋਏ ਅਜ ਜਿਲ੍ਹਾ ਪ੍ਰਧਾਨ ਦੇ ਅਹੁਦੇ ’ਤੇ ਪਹੁੰਚੇ ਹਨ, ਪਾਰਟੀ ਨੂੰ ਹੀਰਾ ਵਾਲੀਆ ਵਰਗੇ ਵਰਕਰ ’ਤੇ ਮਾਣ ਹੈ ਜਿੰਨਾਂ ਨੇ ਦਿਨ ਰਾਤ ਇਕ ਕਰਕੇ ਪਾਰਟੀ ਨੂੰ ਅੱਜ ਬੁਲੰਦੀਆਂ ’ਤੇ ਪਹੁੰਚਾਇਆ ਹੈ। ਉਹਨਾਂ ਕਿਹਾ ਕਿ ਅੱਜ ਦੇ ਸਮਾਗਮ ਵਿਚ ਠਾਠਾ ਮਾਰਦੇ ਇੱਕਠ ਅਤੇ ਵੱਡੀ ਗਿਣਤੀ ‘ਚ ਪਹੁੰਚੇ ਭਾਜਪਾ ਆਗੂਆਂ ਅਤੇ ਵਰਕਰਾਂ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਸਮੁੱਚੀ ਲੀਡਰਸ਼ਿਪ ਹੀਰਾ ਵਾਲੀਆ ਨਾਲ ਚਟਾਨ ਵਾਂਗ ਖੜ੍ਹੀ ਹੈ ਅਤੇ ਬਟਾਲਾ ਅੰਦਰ ਭਾਜਪਾ ਮੈਨੂੰ ਪਹਿਲਾਂ ਨਾਲੋ ਵੀ ਹੋਰ ਜਿਆਦਾ ਮਜਬੂਤ ਨਜ਼ਰ ਆ ਰਹੀ ਹੈ। ਪ੍ਰਧਾਨ ਅਸ਼ਵਨੀ ਸ਼ਰਮਾ ਨੇ ਅੱਗੇ ਕਿਹਾ ਕਿ ਪੰਜਾਬ ਅੰਦਰ ਭਾਜਪਾ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਭਾਜਪਾ ਕਿਸੇ ਵੀ ਕੀਮਤ ’ਤੇ ਅਕਾਲੀ ਦਲ ਨਾਲ ਗਠਜੋੜ ਨਹੀਂ ਕਰੇਗੀ ਅਤੇ ਆਪਣੇ ਦਮ ’ਤੇ ਪੰਜਾਬ ਅੰਦਰ ਆਪਣੀ ਸਰਕਾਰ ਬਣਾਏਗੀ। ਉਹਨਾਂ ਅੱਗੇ ਕਿਹਾ ਕਿ ਭਾਜਪਾ ਅਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਰਹੇ ਵੱਖ-ਵੱਖ ਪਾਰਟੀਆਂ ਦੇ ਦਿੱਗਜ ਲੀਡਰ ਭਾਜਪਾ ਵਿਚ ਸ਼ਾਮਲ ਹੋ ਰਹੇ ਹਨ ਅਤੇ ਹੋਰ ਵੀ ਕਈ ਇੰਤਜ਼ਾਰ ਵਿਚ ਬੈਠੇ ਅਤੇ ਭਾਜਪਾ ‘ਚ ਸ਼ਾਮਲ ਹੋਣ ਲਈ ਉਤਾਵਲੇ ਹਨ, ਕਿਊਂਕਿ ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਪੰਜਾਬ ਨੂੰ ਸਿਫਰ ਭਾਜਪਾ ਹੀ ਤਰੱਕੀ ਦੀਆਂ ਲੀਹਾਂ ’ਤੇ ਤੌਰ ਸਕਦੀ ਹੈ ਅਤੇ ਪੰਜਾਬ ਦੇ ਲੋਕਾਂ ਕੋਲ ਸਿਰਫ਼ ਭਾਜਪਾ ਹੀ ਇਕੋ ਇਕ ਵਿਕਲਪ ਬਚਿਆ ਹੈ। ਤਾਜਪੋਸ਼ੀ ਸਮਾਗਮ ਵਿਚ ਭਾਜਪਾ ਦੇ ਪੁਰਾਣੇ ਆਗੂਆਂ ਅਤੇ ਵਰਕਰਾਂ ਨੇ ਵੱਡੀ ਗਿਣਤੀ ਪਹੁੰਚ ਕੇ ਜਿਥੇ ਹੀਰਾ ਵਾਲੀਆ ਨੂੰ ਆਸ਼ੀਰਵਾਦ ਦਿੱਤਾ ਉਥੇ ਨਾਲ ਹੀ ਇਹ ਵੀ ਸਪਸ਼ਟ ਹੋ ਗਿਆ ਕਿ ਹੀਰਾ ਵਾਲੀਆ ਦੀ ਅਗਵਾਈ ਹਰੇਕ ਭਾਜਪਾ ਆਗੂ ਅਤੇ ਵਰਕਰ ਨੇ ਮਨਜੂਰ ਕੀਤੀ ਹੈ। ਇਸ ਮੌਕੇ ਭਾਜਪਾ ਦੇ ਨਵ-ਨਿਯੁਕਤ ਪ੍ਰਧਾਨ ਹਰਸਿਮਰਤਪਾਲ ਸਿੰਘ ਹੀਰਾ ਵਾਲੀਆ ਨੇ ਸਮਾਗਮ ਵਿਚ ਪਹੁੰਚੇ ਆਗੂਆਂ, ਵਰਕਰਾਂ ਅਤੇ ਲੋਕਾਂ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਅੱਜ ਦਾ ਇਹ ਠਾਠਾ ਮਾਰਦਾ ਇੱਕਠ ਮੈਨੂੰ ਆਸ਼ੀਵਾਦ ਦੇ ਰੂਪ ਵਿਚ ਮਿਲਿਆ ਹੈ ਅਤੇ ਵਿਸ਼ਵਾਸ ਦਿਵਾਉਂਦਾ ਹਾਂ ਕਿ ਭਾਜਪਾ ਨੂੰ ਹੋਰ ਮਜਬੂਤ ਕਰਨ ਲਈ ਸਮੁੱਚੀ ਲੀਡਰਸ਼ਿਪ ਨੂੰ ਨਾਲ ਲੈ ਕੇ ਚਲਾਂਗਾ ਤੇ ਹਰ ਵਰਕਰ ਦੇ ਦੁੱਖ ਸੁੱਖ ਮੇਰਾ ਜੀਵਨ ਦਾ ਹਿੱਸਾ ਹੋਵੇਗਾ ਅਤੇ ਮੈਂ ਉਹਨਾਂ ਨਾਲ ਹਰ ਸਮੇਂ ਖੜ੍ਹਾ ਹਾਂ ਅਤੇ ਅੱਜ ਤੋਂ ਬਾਅਦ ਸਿਫਰ ਮੈਂ ਹੀ ਨਹੀਂ ਬਲਕਿ ਭਾਜਪਾ ਦਾ ਹਰੇਕ ਵਰਕਰ ਆਪਣੇ ਆਪ ਨੂੰ ਜਿਲ੍ਹਾ ਪ੍ਰਧਾਨ ਸਮਜ ਕੇ ਪਾਰਟੀ ਦਾ ਕੰਮ ਕਰੇ। ਇਸ ਮੌਕੇ ਫਹਿਤੰਗਜ ਸਿੰਘ ਬਾਜਵਾ ਵਾਇਸ ਪ੍ਰਧਾਨ ਪੰਜਾਬ, ਨਰੇਸ਼ ਮਹਾਜਨ ਸਾਬਕਾ ਪ੍ਰਧਾਨ ਨਗਰ ਕੌਂਸਲਰ, ਰਾਕੇਸ਼ ਭਾਟੀਆ ਸਾਬਕਾ ਜਿਲ੍ਹਾ ਪ੍ਰਧਾਨ, ਸੁਰੇਸ਼ ਭਾਟੀਆ ਸਾਬਕਾ ਜਿਲ੍ਹਾ ਪ੍ਰਧਾਨ, , ਅੰਬਿਕਾ ਖੰਨਾ ਸਾਬਕਾ ਪ੍ਰਧਾਨ ਨਗਰ ਕੌਂਸਲ, ਜਿਲ੍ਹਾਂ ਮੀਤ ਪ੍ਰਧਾਨ ਅਸ਼ਵਨੀ ਮਹਾਜਨ, ਬਲਵਿੰਦਰ ਸਿੰਘ ਲਾਡੀ ਸਾਬਕਾ ਵਿਧਾਇਕ, ਬਲਜਿੰਦਰ ਸਿੰਘ ਦਕੋਹਾ, ਇੰਦਰ ਸੇਖੜੀ ਭਾਜਪਾ ਆਗੂ, ਰਾਜੇਸ਼ ਮਰਵਾਹਾ, ਭੂਸ਼ਨ ਬਜਾਜ ਪ੍ਰਦੇਸ਼ ਕਾਰਜਕਾਰਨੀ ਮੈਂਬਰ, ਸ਼ਹਿਰੀ ਪ੍ਰਧਾਨ ਪੰਕਜ ਸ਼ਰਮਾ, ਦਹਾਤੀ ਪ੍ਰਧਾਨ ਸਵਿੰਦਰ ਸਿੰਘ ਖਹਿਰਾ, ਮਹਾਂਮੰਤਰੀ ਗੁਰਦੀਪ ਸਿੰਘ, ਹਰੀਸ ਅਰੋੜਾ ਮੰਡਲ ਪ੍ਰਧਾਨ, ਰਾਜੇਸ ਬੱਗੀ ਮੰਡਲ ਪ੍ਰਧਾਨ, ਸਿਵਲ ਲਾਇਲ ਸਰਕਲ ਪ੍ਰਧਾਨ ਵਿਨੋਦ ਸ਼ਰਮਾ, ਜਿਲ੍ਰ੍ਰ੍ਰ੍ਰ੍ਹਾ ਆਈ .ਟੀ. ਸੈਲ ਰੋਹਿਤ ਸੈਲੀ, ਯੂਵਾ ਮੋਰਚਾ ਜਿਲ੍ਹਾ ਪ੍ਰਧਾਨ ਪਾਰਸ ਬਾਂਬਾ, ਜਿਲ੍ਹਾਂ ਮੀਤ ਪ੍ਰਧਾਨ ਸ਼ਕਤੀ ਸ਼ਰਮਾ, ਮਧੂ ਸ਼ਰਮਾ, ਸੁਰੇਸ ਮਹਾਜਨ, ਵਿਜੈ ਸ਼ਰਮਾ, ਰੰਜਨ ਮਲਹੋਤਰਾ, ਅਭਿਨਵ ਮਲਹੋਤਰਾ, ਦੀਪਕ ਭਾਟੀਆ, ਧਰਮਵੀਰ ਢੱਲ, ਨਵਨੀਤ ਅਬਰੋਲ, ਹਰਜਸ ਢੱਲ, ਰਾਜ ਕੁਮਾਰ ਕਾਲੀ, ਅਜੇ ਰਿਸ਼ੀ, ਪਿ੍ਰਸ, ਹਰਜੀਤ ਭੱਲਾ, ਦਲਜੀਤ ਸੂਰੀ, ਗਿਆਨ ਚੰਦ, ਵਿਜੈ ਪਹਿਲਵਾਨ, ਕਿਸ਼ਨ ਬਲਦੇਵ ਸੂਰੀ, ਰੌਸ਼ਨ ਲਾਲ, ਅਮਨ ਖੀਵਾ, ਸ੍ਰੀਕਾਂਤ, ਅਮਨਦੀਪ ਸਿੰਘ, ਸੋਨੂੰ ਪਲਾਜਾ, ਅਨਿਲ ਭੱਟੀ, ਵਿਵੇਕ ਸੋਧੀ, ਪਰਦੀਪ ਸ਼ਰਮਾ, ਸੂਰਜ ਸ਼ਰਮਾ(ਸੰਮੀ), ਸਿਵਬਮ ਸ਼ਰਮਾ, ਮਨੀਸ਼ ਮਹਾਜਨ, ਜੱਸਾ, ਭਵਾਨੀ ਸ਼ਾਹਨ, ਨੀਰੂ ਮਹਾਜਨ, ਭਾਰਤ ਭੂਸ਼ਨ ਲੂਥਰਾ, ਰਾਧਾ ਰਾਣੀ, ਕੰਚਨ ਚੋਹਾਨ, ਮਨੋਜ ਨਈਅਰ, ਜੋਤੀ ਵਾਲੀਆ, ਪਿ੍ਰਸ ਵਾਲੀਆ, ਮੁਕੇਸ ਕੁਮਾਰ, ਰਕੇਸ ਕੁਮਾਰ, ਵਿਜੈ ਤਰੇਨ, ਸੁਰਿੰਦਰ ਸ਼ਰਮਾ, ਹਰੀਸ ਮਹਾਜਨ, ਨੀਰਜ ਢੋਲਾ, ਲਵਲੀ, ਸੋਨੀ, ਅਸ਼ਵਨੀ, ਸੇਵਾ ਰਾਮ ਸਰਪੰਚ, ਬੱਬੀ, ਅਕਸੈ ਸ਼ਰਮਾ, ਅਮਨ ਸ਼ਰਮਾ, ਚੇਤਨ ਸ਼ਰਮਾ ਆਦਿ ਹਾਜ਼ਰ ਸਨ।

error: copy content is like crime its probhihated