Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਇਸ ਸਾਲ ਦਾ ਥੀਮ ‘ਤੰਬਾਕੂ ‘ਸਾਡੇ ਵਾਤਾਵਰਣ ਲਈ ਖ਼ਤਰਾ ਹੈ

ਇਸ ਸਾਲ ਦਾ ਥੀਮ ‘ਤੰਬਾਕੂ ‘ਸਾਡੇ ਵਾਤਾਵਰਣ ਲਈ ਖ਼ਤਰਾ ਹੈ

ਇਸ ਸਾਲ ਦਾ ਥੀਮ ‘ਤੰਬਾਕੂ ‘ਸਾਡੇ ਵਾਤਾਵਰਣ ਲਈ ਖ਼ਤਰਾ ਹੈ

ਪਠਾਨਕੋਟ (ਅਵਿਨਾਸ਼ ਸ਼ਰਮਾ ) : ਵਿਸ਼ਵ ਤੰਬਾਕੂ ਰਹਿਤ ਦਿਵਸ ਹਰ ਸਾਲ 31 ਮਈ ਨੂੰ ਦੁਨੀਆਂ ਭਰ ਵਿੱਚ ਮਨਾਇਆ ਜਾਂਦਾ ਹੈ। ਸਾਲਾਨਾ ਮੁਹਿੰਮ ਤੰਬਾਕੂ ਦੀ ਵਰਤੋਂ ਅਤੇ ਦੂਜੇ ਹੱਥ ਦੇ ਧੂੰਏਂ ਦੇ ਨੁਕਸਾਨਦੇਹ ਅਤੇ ਮਾਰੂ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਕਿਸੇ ਵੀ ਰੂਪ ਵਿੱਚ ਤੰਬਾਕੂ ਦੀ ਵਰਤੋਂ ਨਾ ਕਰਨ ਦਾ ਇਕ ਮੌਕਾ ਹੈ । ਇਸ ਸਾਲ ਦਾ ਥੀਮ ‘ਤੰਬਾਕੂ ‘ਸਾਡੇ ਵਾਤਾਵਰਣ ਲਈ ਖ਼ਤਰਾ ਹੈ । ਇਸ ਸੰਬੰਧੀ ਵਿਸ਼ਵ ਤੰਬਾਕੂ ਰਹਿਤ ਦਿਵਸ ਦੇ ਮੌਕੇ ਤੇ ਮਿਤੀ 16 ਮਈ ਤੋਂ 31 ਮਈ 2022 ਤਕ ਵੱਖ -ਵੱਖ ਪੜਾਵਾਂ ਵਿਚ ਪੰਦਰਵਾੜਾ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ । ਜਿਸ ਪਹਿਲੇ ਪੜਾਅ ਮਿਤੀ 16 ਤੋਂ 18 ਮਈ ਤੱਕ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਜ਼ਿਲਾ ਕੋਆਰਡੀਨੇਸ਼ਨ ਕਮੇਟੀ ਅਤੇ ਟਾਸਕ ਫੋਰਸ ਦੀ ਮੀਟਿੰਗ । ਪੜਾਅ ਦੋ ਦੇ ਤਹਿਤ ਮਿਤੀ 19 ਤੋਂ 22 ਮਈ ਤਕ ਜ਼ਿਲ੍ਹੇ ਵਿਚ ਤੰਬਾਕੂ ਕੰਟਰੋਲ ਪ੍ਰੋਗਰਾਮ ਤੇ ਕੰਮ ਕਰ ਰਹੀ ਐੱਨ ਜੀ ਓ ਨਾਲ ਸੰਪਰਕ ਕਰਨਾ । ਵਿਕਰੀ ਦੇ ਸਥਾਨਾਂ ,ਜਨਤਕ ਸਥਾਨਾਂ ,ਹੋਟਲਾਂ ਰੈਸਟੋਰੈਂਟਾਂ ਤੇ ਜਾਗਰੂਕਤਾ ਸਮੱਗਰੀ ਵੰਡੀ ਜਾਵੇਗੀ । ਪੜਾਅ 3 ਦੇ ਤਹਿਤ ਮਿਤੀ 23 ਤੋਂ 27 ਮਈ ਕੋਟਪਾ ਨੂੰ ਸਖਤੀ ਨਾਲ ਲਾਗੂ ਕਰਨ ਲਈ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਵੱਲੋਂ ਚਲਾਨ ਕੱਟਣ ਦੀ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ । ਪੜਾਅ 4 ਦੇ ਤਹਿਤ ਮਿਤੀ 28 ਤੋਂ 30 ਮਈ ਤੱਕ ਸਕੂਲਾਂ ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਤੰਬਾਕੂ ਦੇ ਮਾੜੇ ਪ੍ਰਭਾਵਾਂ ਬਾਰੇ ਸਿੱਖਿਆ ਦੇਣ ਲਈ ਅਸੈਂਬਲੀ ਦੌਰਾਨ ਤੰਬਾਕੂ ਵਿਰੋਧੀ ਸਹੁੰ ਅਤੇ ਲੈਕਚਰ ਦਿੱਤੇ ਜਾਣਗੇ। ਹਾਇਰ ਅਤੇ ਸੈਕੰਡਰੀ ਸਕੂਲਾਂ ਵਿੱਚ ਦੌਡ਼ਾਂ ,ਲਿਖਾਈ ,ਪੇਂਟਿੰਗ ਮੁਕਾਬਲੇ ਕਰਵਾਏ ਜਾਣਗੇ। ਇਸੇ ਹੀ ਮੁਹਿੰਮ ਤਹਿਤ ਅੱਜ ਸਿਵਲ ਸਰਜਨ ਡਾ ਰੁਬਿੰਦਰ ਕੌਰ ਦੀਆਂ ਹਦਾਇਤਾਂ ਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਪੰਗੋਲੀ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਕ੍ਰਿਸ਼ੀ ਵਿਗਿਆਨ ਕੇਂਦਰ ਪਠਾਨਕੋਟ , ਦੀ ਸ਼ਿਸ਼ਿਆ ਸਕੂਲ, Clay n crayon world ਸਕੂਲ ਦੇ ਬਾਹਰ ਦੀਵਾਰ ਦੇ ਨੌਂ ਸਮੋਕਿੰਗ ਏਰੀਏ ਦੇ ਬੋਰਡ ਨਹੀਂ ਸਨ ਲੱਗੇ । ਇਹਨਾਂ ਸਾਰਿਆਂ ਨੂੰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬੋਰਡ ਲਿਖਣ ਵਾਸਤੇ ਕਿਹਾ ਗਿਆ । ਪੰਗੋਲੀ ਚੌਕ ਤੋਂ ਜੁਗਿਆਲ ਰੋਡ ਤੱਕ ਲੋਕਾਂ ਨੂੰ ਜਾਗਰੂਕ ਕਰਦਿਆਂ ਕੋਟਪਾ ਐਕਟ ਦੀ ਉਲੰਘਣਾ ਕਰਨ ਵਾਲਿਆਂ ਦੇ 9 ਚਲਾਨ ਕੱਟ ਕੇ ਜੁਰਮਾਨਾ ਵਸੂਲ ਕੀਤਾ ਗਿਆ ਅਤੇ ਕਈਆਂ ਨੂੰ ਵਾਰਨਿੰਗ ਦੇ ਕੇ ਛੱਡਿਆ ਗਿਆ । ਇਸ ਮੌਕੇ ਹੈਲਥ ਇੰਸਪੈਕਟਰ ਸ਼ਰਮਾ ਹੈਲਥ ਇੰਸਪੈਕਟਰ ਅਨੋਖ ਲਾਲ ਹੈਲਥ ਇੰਸਪੈਕਟਰ ਰਾਜਿੰਦਰ ਕੁਮਾਰ , ਹੈਲਥ ਇੰਸਪੈਕਟਰ ਰਾਜ ਅਮ੍ਰਿਤ ਸਿੰਘ ਅਤੇ ਦਲਜੀਤ ਸਿੰਘ ਸਿਹਤ ਵਰਕਰ ਆਦਿ ਹਾਜ਼ਰ ਸਨ ।