Prime Punjab Times

Latest news
ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ *ਗੜ੍ਹਦੀਵਾਲਾ 'ਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਫੂਕਿਆ ਭਗੌੜੇ ਮੁੱਖ ਮੰਤਰੀ ਦਾ ਪੁਤਲਾ : ਪ੍ਰਿੰਸ ਪਲਿਆਲ* ਸੀ.ਐਚ.ਸੀ ਭੂੰਗਾ ਵਿਖੇ ਸਵਾਈਨ ਫਲੂ ਸੰਬੰਧੀ ਕੀਤਾ ਜਾਗਰੂਕ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜਿਲਾ ਪੱਧਰੀ ਵੁਸੂ ਮੁਕਾਬਲੇ 'ਚ ਮਾਰੀਆਂ ਮੱਲ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ KMS ਕਾਲਜ ਦੇ ‘ਟੈਲੇਂਟ ਹੰਟ ਫਿਏਸਟਾ-2026’ ਦੌਰਾਨ ਨਵੇਂ ਵਿਦਿਆਰਥੀਆਂ ਨੇ ਵਿਖਾਏ ਪ੍ਰਤਿਭਾ ਦੇ ਜੌਹਰ *ਕਿਸਾਨ ਮਜ਼ਦੂਰ ਹਿੱਤਕਾਰੀ ਸਭਾ ਪੰਜਾਬ ਵੱਲੋਂ ਬਿਜਲੀ ਦੇ ਲੱਗ ਰਹੇ ਲੰਬੇ ਕੱਟਾਂ ਦੀ ਸਮੱਸਿਆ ਸਬੰਧੀ ਬਿਜਲੀ ਬੋਰਡ ਡਿਵੀਜ਼... *ਮੀਟਿੰਗਾਂ ਤੋਂ ਭੱਜਣ ਵਾਲੇ ਮੁੱਖ ਮੰਤਰੀ ਦਾ ਗੜ੍ਹਦੀਵਾਲਾ ਵਿੱਚ ਫੂਕਿਆ ਜਾਵੇਗਾ ਪੁਤਲਾ : ਪ੍ਰਿੰਸ ਪਲਿਆਲ ਵੱਧ ਰਹੀ ਮਹਿੰਗਾਈ ਦੇ ਖ਼ਿਲਾਫ਼ ਕਾਂਗਰਸ ਵੱਲੋਂ ਰੋਸ ਮਾਰਚ, ਮੋਦੀ ਸਰਕਾਰ ਦਾ ਪੁਤਲਾ ਫੂਕਿਆ*
ADVERTISEMENT
You are currently viewing ਅਨੰਦ ਮੂਰਤੀ ਗੁਰੂ ਮਾਂ ਰਿਸ਼ੀ ਚਤੰਨਿਆ ਆਸ਼ਰਮ ਗਨੌਰ ਵਿੱਚ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਸ਼ਰਧਾ ਅਤੇ ਸ਼ਾਨਦਾਰ ਢੰਗ ਨਾਲ ਮਨਾਇਆ ਗਿਆ

ਅਨੰਦ ਮੂਰਤੀ ਗੁਰੂ ਮਾਂ ਰਿਸ਼ੀ ਚਤੰਨਿਆ ਆਸ਼ਰਮ ਗਨੌਰ ਵਿੱਚ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਸ਼ਰਧਾ ਅਤੇ ਸ਼ਾਨਦਾਰ ਢੰਗ ਨਾਲ ਮਨਾਇਆ ਗਿਆ

ਬਟਾਲਾ ,ਗਨੋਰ, (ਅਵਿਨਾਸ਼ ਸ਼ਰਮਾ)

ਪੰਜਾਬ, ਹਰਿਆਣਾ, ਹਿਮਾਚਲ, ਦਿੱਲੀ ਤੇ ਹੋਰ ਸੂਬਿਆਂ ਤੋਂ ਆਈ ਸੰਗਤਾਂ ਨੇ ਮਾਣਿਆ ਰੂਹਾਨੀ ਆਨੰਦ*

: ਪੂਜਨੀਕ ਅਨੰਦ ਮੂਰਤੀ ਗੁਰੂ ਮਾਂ ਰਿਸ਼ੀ ਚਤੰਨਿਆ ਆਸ਼ਰਮ, ਗਨੌਰ (ਸੋਨੀਪਤ) ਵਿੱਚ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪਵਿੱਤਰ ਪ੍ਰਕਾਸ਼ ਪੁਰਬ ਬੜੀ ਧਾਰਮਿਕ ਸ਼ਰਧਾ, ਉਤਸ਼ਾਹ ਅਤੇ ਰੂਹਾਨੀ ਮਾਹੌਲ ਵਿੱਚ ਮਨਾਇਆ ਗਿਆ।

ਇਸ ਸਮਾਗਮ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ ਅਤੇ ਹੋਰ ਸੂਬਿਆਂ ਤੋਂ ਹਜ਼ਾਰਾਂ ਸੰਗਤਾਂ ਨੇ ਸ਼ਰਧਾ ਨਾਲ ਹਾਜ਼ਰੀ ਭਰੀ ਅਤੇ ਗੁਰਬਾਣੀ ਕੀਰਤਨ ਤੇ ਨਾਮ ਸਿਮਰਨ ਦਾ ਆਨੰਦ ਮਾਣਿਆ। ਸਾਰਾ ਆਸ਼ਰਮ “ਵਾਹਿਗੁਰੂ ਵਾਹਿਗੁਰੂ” ਦੇ ਸੁਰਾਂ ਨਾਲ ਗੂੰਜ ਉਠਿਆ।

ਆਨੰਦ ਮੂਰਤੀ ਗੁਰੂ ਮਾਂ ਰਿਸ਼ੀ ਚਤੰਨਿਆ ਜੀ ਨੇ ਆਪਣੇ ਰੂਹਾਨੀ ਪ੍ਰਵਚਨ ਦੌਰਾਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਬਗਦਾਦ ਪ੍ਰਸੰਗ ਦਾ ਬਹੁਤ ਹੀ ਸੁੰਦਰ ਵਰਣਨ ਕੀਤਾ। ਗੁਰੂ ਮਾਂ ਜੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਜਦੋਂ ਆਪਣੀ ਚੌਥੀ ਉਦਾਸੀ ਦੇ ਸਮੇਂ ਬਗਦਾਦ ਪਹੁੰਚੇ, ਤਦ ਉਨ੍ਹਾਂ ਦੇ ਚਰਨਾਂ ਨਾਲ ਆਤਮਿਕ ਰੌਸ਼ਨੀ ਦਾ ਪ੍ਰਕਾਸ਼ ਹੋਇਆ। ਬਾਬਾ ਜੀ ਦੇ ਚਿਹਰੇ ਦੀ ਨੂਰਾਨੀ ਝਲਕ ਦੇਖ ਕੇ ਲੋਕ ਹੈਰਾਨ ਰਹਿ ਗਏ।

ਅਨੰਦ ਮੂਰਤੀ ਗੁਰੂ ਮਾਂ ਜੀ ਨੇ ਭਾਈ ਗੁਰਦਾਸ ਜੀ ਦੀ ਵਾਰ ਦਾ ਹਵਾਲਾ ਦਿੰਦਿਆਂ ਕਿਹਾ —

ਇਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ। ਬਾਂਗ ਨਿਵਾਜ ਕਰ ਸੁੰਨ ਸਮਾਨ ਹੋਆ ਜਹਾਨਾ। ਸੁੰਨ ਮੁਨ ਨਗਰੀ ਭਈ ਦੇਖ ਪੀਰ ਭਇਆ ਹੈਰਾਨਾ। ਨਾਨਕ ਕਲ ਵਿਚ ਆਇਆ ਰੱਬ ਫਕੀਰ ਕੋ ਪਹਿਚਾਨਾ॥

ਗੁਰੂ ਮਾਂ ਜੀ ਨੇ ਸਮਝਾਇਆ ਕਿ ਇਹ ਪਉੜੀ ਦਰਸਾਉਂਦੀ ਹੈ ਕਿ ਗੁਰੂ ਨਾਨਕ ਦੇਵ ਜੀ ਅਕਾਲ ਰੂਪ ਹਨ ਅਤੇ ਭਾਈ ਮਰਦਾਨਾ ਜੀ ਉਨ੍ਹਾਂ ਦੇ ਸਾਥੀ ਰਬਾਬੀ। ਜਦ ਗੁਰੂ ਜੀ ਨੇ ਬਾਂਗ (ਹੰਕਾਰ) ਲਗਾਈ, ਸਾਰਾ ਜਹਾਨ ਸੁੰਨ ਹੋ ਗਿਆ — ਬਗਦਾਦ ਦੇ ਪੀਰ ਤੇ ਫਕੀਰ ਹੈਰਾਨ ਰਹਿ ਗਏ। ਪੀਰ ਦਸਤਗੀਰ ਤੇ ਬਹਿਲੋਲ ਵਰਗੇ ਰੂਹਾਨੀ ਪੁਰਸ਼ ਗੁਰੂ ਜੀ ਦੇ ਦਰ ’ਤੇ ਆਏ ਅਤੇ ਪਛਾਣ ਲਿਆ ਕਿ ਇਹ ਕੋਈ ਆਮ ਫਕੀਰ ਨਹੀਂ, ਇਹ ਤਾਂ ਰੱਬ ਦਾ ਹੀ ਰੂਪ ਹੈ ਜੋ ਮਨੁੱਖਤਾ ਨੂੰ ਸੱਚ ਦਾ ਰਾਹ ਦਿਖਾਉਣ ਆਇਆ ਹੈ।

ਗੁਰੂ ਜੀ ਨੇ ਉਥੇ ਕਿਹਾ — “ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ”, ਅਰਥਾਤ — ਸਭ ਮਨੁੱਖ ਇੱਕੋ ਪ੍ਰਭੂ ਦੀ ਸੰਤਾਨ ਹਨ, ਕਿਸੇ ਧਰਮ ਦੀ ਉਚਤਾ ਜਾਂ ਨੀਚਤਾ ਨਹੀਂ।

ਗੁਰੂ ਮਾਂ ਜੀ ਨੇ ਇਹ ਵੀ ਦੱਸਿਆ ਕਿ ਅੱਜ ਵੀ ਬਗਦਾਦ ਵਿੱਚ ਉਹ ਸਥਾਨ ਮੌਜੂਦ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਗਏ ਸਨ, ਜਿੱਥੇ ਉਨ੍ਹਾਂ ਨੂੰ ਅੱਜ ਵੀ “ਫਕੀਰ ਨਾਨਕ” ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ।

ਸਮਾਗਮ ਦੇ ਅੰਤ ਵਿੱਚ ਅਟੁੱਟ ਲੰਗਰ ਦਾ ਵਿਸ਼ਾਲ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਹਜ਼ਾਰਾਂ ਸੰਗਤਾਂ ਨੇ ਪਿਆਰ ਤੇ ਸ਼ਰਧਾ ਨਾਲ ਭਾਗ ਲਿਆ। ਗੁਰੂ ਮਾਂ ਜੀ ਨੇ ਸਭ ਨੂੰ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ’ਤੇ ਚਲਣ, ਸੇਵਾ, ਸਿਮਰਨ ਅਤੇ ਸਚੇ ਜੀਵਨ ਜੀਊਣ ਦੀ ਪ੍ਰੇਰਣਾ ਦਿੱਤੀ।