Prime Punjab Times

Latest news
*ਸਬ-ਇੰਸਪੈਕਟਰ ਪਰਵਿੰਦਰ ਸਿੰਘ ਧੂਤ ਨੇ ਬਤੌਰ SHO ਥਾਣਾ ਗੜ੍ਹਦੀਵਾਲਾ ਚਾਰਜ ਸੰਭਾਲਿਆ* DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਤਰੰਜ 'ਚ ਰਿਹਾ ਸ਼ਾਨਦਾਰ ਪ੍ਰਦਰਸ਼ਨ *'ਚਿੰਤਾਪੁਰਨੀ ਮੇਰੀ ਮਈਆ” ਸ਼ਿਵਾਂਸ਼ ਦੀ ਧਾਰਮਿਕ ਭੇਟ ਦਾ ਦੇਵੀ ਮੰਦਿਰ ਗੜ੍ਹਦੀਵਾਲਾ ਵਿਖੇ ਪੋਸਟਰ ਰਿਲੀਜ਼* ਖਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਫਲੇਮਲੈੱਸ ਕੁਕਿੰਗ ਮੁਕਾਬਲੇ ਦਾ ਆਯੋਜਨ *ਪੰਜਾਬ ਡੀ.ਸੀ. ਦਫ਼ਤਰ ਮੁਲਾਜ਼ਮ ਯੂਨੀਅਨ ਵੱਲੋਂ ਮੰਗਾਂ ਨੂੰ ਲੈ ਕੇ 26 ਜੁਲਾਈ ਤੱਕ ਹੜਤਾਲ ਜਾਰੀ; ਤਹਿਸੀਲ ਦਫ਼ਤਰ ਦਸੂਹਾ... DTF टीचर्स दल बुल्लोवाल और होशियारपुर की अहम बैठक हुई सफाई कर्मचारियों पर हुए लाठीचार्ज के विरोध में हाजीपुर चौक में पुतला फूंक किया रोष प्रदर्शन  ਡਾ. ਉਬਰਾਏ ਵੱਲੋ ਮਨੁੱਖਤਾ ਨੂੰ ਬਚਾਉਣ ਲਈ ਕੀਤੇ ਜਾ ਰਹੇ ਹਨ ਲਾਮਿਸਾਲ ਨੇਕ ਕਾਰਜ : ਸੁਖਵੀਰ ਵਾਹਲਾ ਸੜਕ ਹਾਦਸਾ ਪੀੜਤਾਂ ਲਈ ਪੀਐਮ-ਰਾਹਤ ਯੋਜਨਾ ਦਾ ਲਾਭ  ਲਿਆ ਜਾਵੇ : ਆਰ.ਟੀ.ਓ. *ਰਿਸ਼ੂ ਗੁਪਤਾ ਸਰਬਸੰਮਤੀ ਨਾਲ ਅਗਰਵਾਲ ਸਭਾ ਗੜ੍ਹਦੀਵਾਲਾ ਦੇ ਪ੍ਰਧਾਨ ਬਣੇ* 
ADVERTISEMENT
You are currently viewing *ਸੰਘਣੀ ਆਬਾਦੀ ਵਾਲੇ ਇਲਾਕੇ ਡੇਰਾ ਬਾਬਾ ਨਾਨਕ ਰੋਡ ਤੇ ਕਰਿਆਨੇ ਦੀ ਦੁਕਾਨ ਤੇ ਚਲੀ ਗੋਲੀ, ਦੁਕਾਨਦਾਰਾਂ ਚ ਰੋਸ*

*ਸੰਘਣੀ ਆਬਾਦੀ ਵਾਲੇ ਇਲਾਕੇ ਡੇਰਾ ਬਾਬਾ ਨਾਨਕ ਰੋਡ ਤੇ ਕਰਿਆਨੇ ਦੀ ਦੁਕਾਨ ਤੇ ਚਲੀ ਗੋਲੀ, ਦੁਕਾਨਦਾਰਾਂ ਚ ਰੋਸ*

ਬਟਾਲਾ, (ਅਵਿਨਾਸ਼ ਸ਼ਰਮਾ )

*ਦੁਕਾਨਦਾਰ ਦੇ ਬੇਟੇ ਨੇ ਦਲੇਰੀ ਨਾਲ ਹਥਿਆਰਬੰਦ ਨੌਜਵਾਨ ਨੂੰ ਫੜਿਆ*

*8 ਸਾਲ ਪਹਿਲੇ 30 ਹਜ਼ਾਰ ਵਿਚ ਖਰੀਦਿਆ ਸੀ ਪਿਸਟਲ____ਗਿਰਫ਼ਤਾਰ ਵਿਅਕਤੀ*

: ਬਟਾਲਾ ਸ਼ਹਿਰ ਦੀ ਡੀ.ਬੀ.ਐਨ. ਰੋਡ ਸੁਕਰਪੁਰਾ ’ਚ ਰਾਤ ਕਰੀਬ 8 ਵਜੇ ਗੋਲੀਆਂ ਚੱਲਣ ਨਾਲ ਇਲਾਕੇ ’ਚ ਭਾਰੀ ਦਹਿਸ਼ਤ ਫੈਲ ਗਈ। ਪ੍ਰਾਪਤ ਜਾਣਕਾਰੀ ਅਨੁਸਾਰ, ਇੱਕ ਮੂੰਹ ਢੱਕੇ ਵਿਅਕਤੀ ਨੇ ਬੈਗ ਵਿੱਚੋਂ ਹਥਿਆਰ ਕੱਢ ਕੇ ਫਾਇਰਿੰਗ ਕੀਤੀ, ਜਿਸ ਦੌਰਾਨ ਇੱਕ ਵਿਅਕਤੀ ਦੇ ਜਖ਼ਮੀ ਹੋਣ ਦੀ ਖ਼ਬਰ ਹੈ। ਹਾਲਾਂਕਿ ਦੁਕਾਨਦਾਰ ਦੇ ਬੇਟੇ ਨੇ ਬੇਮਿਸਾਲ ਹਿੰਮਤ ਦਿਖਾਉਂਦਿਆਂ ਹਥਿਆਰਬੰਦ ਵਿਅਕਤੀ ਨੂੰ ਕਾਬੂ ਕਰ ਲਿਆ, ਜਿਸ ਕਾਰਨ ਵੱਡਾ ਹਾਦਸਾ ਟਲ ਗਿਆ।

ਦੁਕਾਨਦਾਰ ਦੇ ਬੇਟੇ ਨੇ ਦੱਸਿਆ ਕਿ, “ਮੈਂ ਦੁਕਾਨ ਤੇ ਸਮਾਨ ਲਾ ਰਿਹਾ ਸੀ ਕਿ ਮੂੰਹ ਢੱਕਿਆ ਇਕ ਵਿਅਕਤੀ ਆਇਆ। ਉਸਨੇ ਜਿਵੇਂ ਹੀ ਬੈਗ ਵਿਚੋਂ ਹਥਿਆਰ ਕੱਢਿਆ, ਮੈਂ ਉਸਨੂੰ ਫੜਨ ਦੀ ਕੋਸ਼ਿਸ਼ ਕੀਤੀ। ਉਸਨੇ ਤਿੰਨ ਫਾਇਰ ਕੀਤੇ, ਜਿਹਨਾਂ ਵਿੱਚੋਂ ਦੋ ਮੇਰੇ ਨੇੜੇ ਲੰਘ ਗਏ। ਪਰ ਮੈਂ ਹਿੰਮਤ ਨਹੀਂ ਹਾਰੀ ਤੇ ਉਸਨੂੰ ਜਫਾ ਪਾ ਕੇ ਸੁੱਟ ਦਿੱਤਾ।”

ਉਸਨੇ ਅੱਗੇ ਕਿਹਾ, “ਮੈਂ ਵੀ ਡਰਿਆ ਸੀ, ਪਰ ਸੋਚਿਆ ਕਿ ਜੇ ਪਿੱਛੇ ਹਟ ਗਿਆ ਤਾਂ ਬੇਗੁਨਾਹ ਮਰ ਜਾਣਗੇ। ਮੈਨੂੰ ਆਪਣੀ ਜਾਨ ਤੋਂ ਵੱਧ ਲੋਕਾਂ ਦੀ ਸੁਰੱਖਿਆ ਦੀ ਚਿੰਤਾ ਸੀ।”

ਦੁਕਾਨ ਮਾਲਕ ਨੇ ਕਿਹਾ ਕਿ, “ਮੇਰੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ। ਮੇਰਾ ਬੇਟਾ ਸਿਰਫ ਪੁੱਛ ਰਿਹਾ ਸੀ ਕਿ ਤੁਹਾਨੂੰ ਕੀ ਚਾਹੀਦਾ ਹੈ, ਤੇ ਅਚਾਨਕ ਉਸ ਵਿਅਕਤੀ ਨੇ ਗੋਲੀ ਚਲਾਣੀ ਸ਼ੁਰੂ ਕਰ ਦਿੱਤੀ। ਮੇਰੇ ਬੇਟੇ ਦੀ ਸ਼ਰਟ ਨੂੰ ਗੋਲੀ ਛੂਹ ਕੇ ਨਿਕਲੀ, ਪਰ ਉਹ ਫਿਰ ਵੀ ਨਹੀਂ ਡਰਿਆ ਤੇ ਹਥਿਆਰਬੰਦ ਬੰਦੇ ਨੂੰ ਕਾਬੂ ਕਰ ਲਿਆ।”

ਦੁਕਾਨਦਾਰ ਨੇ ਪੁਲਿਸ ਪ੍ਰਸ਼ਾਸਨ ਪ੍ਰਤੀ ਨਿਰਾਸ਼ਾ ਜਤਾਈ ਤੇ ਕਿਹਾ ਕਿ, “ਇਹ ਇਲਾਕੇ ਵਿੱਚ ਕੁਝ ਹੀ ਦਿਨਾਂ ਵਿੱਚ ਤੀਜੀ ਗੋਲੀਬਾਰੀ ਦੀ ਘਟਨਾ ਹੈ। ਲੋਕਾਂ ਦੇ ਦਿਲਾਂ ਵਿਚ ਪਹਿਲੀ ਘਟਨਾ ਦੀ ਦਹਿਸ਼ਤ ਵੀ ਖਤਮ ਨਹੀਂ ਹੋਈ ਸੀ ਕਿ ਫਿਰ ਗੋਲੀ ਚੱਲ ਗਈ। ਪੁਲਿਸ ਨੂੰ ਇਸ ’ਤੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਤੇ ਸੁਰੱਖਿਆ ਦੇ ਪੱਕੇ ਪ੍ਰਬੰਧ ਕਰਨੇ ਚਾਹੀਦੇ ਹਨ।”

ਇਸ ਮਾਮਲੇ ‘ਤੇ ਐੱਸ ਐਚ ਓ ਸਿਵਲ ਲਾਈਨ ਹਰਜਿੰਦਰ ਸਿੰਘ ਦਿਓਲ ਮੌਕੇ ਤੇ ਪੁਲੀਸ ਪਾਰਟੀ ਸਮੇਤ ਪਹੁੰਚੇ ਅਤੇ ਕਿਹਾ ਕਿ, “ਇਸ ਘਟਨਾ ਦੀ ਗੰਭੀਰ ਜਾਂਚ ਕੀਤੀ ਜਾ ਰਹੀ ਹੈ। ਦੋਸ਼ੀਆਂ ਨੂੰ ਕਿਸੇ ਵੀ ਹਾਲਤ ਵਿੱਚ ਬਖ਼ਸ਼ਿਆ ਨਹੀਂ ਜਾਵੇਗਾ। ਜੋ ਵੀ ਇਸ ਵਿੱਚ ਸ਼ਾਮਲ ਹੋਵੇਗਾ, ਉਸ ’ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।”ਉਨ੍ਹਾਂ ਕਿਹਾ ਕਿ ਇਸ ਸੰਬੰਧ ਵਿਚ ਗਿਰਫ਼ਤਾਰ ਵਿਅਕਤੀ ਨੂੰ ਸੀ ਆਈ ਏ ਸਟਾਫ ਵਿਚ ਪੁੱਛ ਗਿੱਛ ਕੀਤੀ ਜਾ ਰਹੀ ਹੈ ਅਤੇ ਜੌ ਵੀ ਤੱਥ ਸਾਹਮਣੇ ਆਉਣਗੇ ਉਸ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ।

ਲੋਕਾਂ ਨੇ ਵੀ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਰਾਤ ਸਮੇਂ ਵਧੇਰੇ ਪੈਟਰੋਲਿੰਗ ਕੀਤੀ ਜਾਵੇ, ਤਾਂ ਜੋ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।

ਗਿਰਫ਼ਤਾਰ ਵਿਅਕਤੀ ਦਾ ਪੱਖ

*ਇਸ ਦੌਰਾਨ ਗਿਰਫ਼ਤਾਰ ਵਿਅਕਤੀ ਨੇ ਕਿਹਾ ਕਿ ਇਹ ਮੇਰੇ ਬਾਊ ਨੂੰ ਪੁੱਠਾ ਸਿੱਧਾ ਬੋਲਦੇ ਸਨ। ਗਿਰਫ਼ਤਾਰ ਵਿਅਕਤੀ ਮੁਤਾਬਿਕ ਲੜਾਈ ਦਾ ਕਾਰਨ ਸਮਾਣ ਦੀ 1300 ਅਤੇ 1800 ਰੁਪਏ ਦੀ ਬਹਿਸ ਸੀ। ਉਸਨੇ ਕਿਹਾ ਕਿ 8 ਸਾਲ ਪਹਿਲੇ 30 ਹਜ਼ਾਰ ਵਿਚ ਪਿਸਟਲ ਖਰੀਦਿਆ ਗਿਆ ਸੀ।*

error: copy content is like crime its probhihated