Prime Punjab Times

Latest news
ਚੋਣਾਂ 'ਚ ਜਿੱਤੇ ਕਾਂਗਰਸ ਦੇ ਉਮੀਦਵਾਰ ਭੁਲਾ ਰਾਣਾ ਤੇ ਜਾਨ+ਲੇਵਾ ਹ+ਮ+ਲਾ... ਸ਼ਹੀਦ ਏਐਸਆਈ ਜੋਗਾ ਸਿੰਘ ਦੇ ਪਰਿਵਾਰ ਨਾਲ ਬੀਜੇਪੀ ਆਗੂਆਂ ਨੇ ਕੀਤਾ ਦੁੱਖ ਸਾਂਝਾ KMS ਕਾਲਜ ਵੱਲੋਂ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਦੀ ਸ਼ੁਰੂਆਤ ਐਚ.ਪੀ.ਵੀ. ਟੀਕਾਕਰਨ ਮੁਹਿੰਮ ’ਚ 90 ਦਿਨ ਦਾ ਵਿਸਥਾਰ, ਮਾਪੇ ਬੇਟੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ : ਆਸ਼ਿਕਾ ਜੈਨ *DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ* ਸ਼ਹੀਦ ਏਐਸਆਈ ਜੋਗਾ ਸਿੰਘ ਨੂੰ ਡੀਜੀਪੀ ਪੰਜਾਬ ਵੱਲੋਂ ਸ਼ਰਧਾਂਜਲੀ, ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਸੂਹਾ ਦੇ 15 ਵਾਰਡਾਂ ‘ਚੋਂ 13 ਵਾਰਡਾਂ ‘ਚ ਆਮ ਆਦਮੀ ਪਾਰਟੀ ਅਤੇ 2 ਵਾਰਡਾਂ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਹੇ ਜੇਤੂ ਸੀ.ਐਚ.ਸੀ ਭੂੰਗਾ ਵਿਖੇ ਪਰਿਵਾਰ ਨਿਯੋਜਨ ਕੈਂਪ ਲਗਾਇਆ ਗਿਆ ਸ਼ਾਮਚੁਰਾਸੀ ਨਗਰ ਕੌਂਸਲ ਦੀਆਂ ਚੋਣਾਂ 13 ਜੂਨ ਨੂੰ, ਸ਼ਨੀਵਾਰ ਤੋਂ ਲਏ ਜਾਣਗੇ ਨਾਮਜ਼ਦਗੀ ਪੱਤਰ *ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਨੇ ਐਮਰਜੈਂਸੀ ਮੀਟਿੰਗ ਕਰ ਕੀਤਾ ਵੱਡੇ ਸੰਘਰਸ਼ ਦਾ ਐਲਾਨ*
ADVERTISEMENT
You are currently viewing 11-ਕੇਵੀ.ਏ.ਪੀ.ਫੀਡਰ ਦਾ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਕੀਤਾ ਉਦਘਾਟਨ 

11-ਕੇਵੀ.ਏ.ਪੀ.ਫੀਡਰ ਦਾ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਕੀਤਾ ਉਦਘਾਟਨ 

ਪਠਾਨਕੋਟ (ਤਰੁਣ ਸਣਹੋਤਰਾ)

ਫੀਡਰ ਦੇ ਚੱਲਣ ਨਾਲ ਖੇਤਰ ਦੇ ਕਰੀਬ 15-20 ਪਿੰਡਾਂ ਦੀ ਬਿਜਲੀ ਸਮੱਸਿਆ ਦਾ ਹੋਵੇਗਾ ਹੱਲ –ਕੈਬਨਿਟ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ

16,ਦਸੰਬਰ : ਅੱਜ ਬਹੁਤ ਹੀ ਭਾਗਾਂ ਭਰਿਆ ਦਿਨ ਹੈ ਕਿ ਵਿਧਾਨ ਸਭਾ ਹਲਕਾ ਭੋਆ ਦੇ ਖੇਤਰ ਦੀਆਂ ਸਮੱਸਿਆਵਾਂ ਤੇ ਲਗਾਤਾਰ ਵਰਕ ਕੀਤਾ ਜਾ ਰਿਹਾ ਹੈ ਅਤੇ ਅੱਜ 11-ਕੇਵੀ. ਏ.ਪੀ. ਫੀਡਰ ਦਾ ਉਦਘਾਟਣ ਕਰਨ ਮਗਰੋਂ ਖੇਤਰ ਦੇ ਕਰੀਬ 15 ਤੋਂ 20 ਪਿੰਡਾਂ ਦੀ ਬਿਜਲੀ ਦੀ ਸਮੱਸਿਆ ਹੱਲ ਹੋਵੇਗੀ, ਮੈਂ ਧੰਨਵਾਦੀ ਹਾਂ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਅਤੇ ਪਾਰਟੀ ਦੇ ਨੇਸਨਲ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਜੀ ਨੇ ਮੰਤਰੀ ਮੰਡਲ ਵਿੱਚ ਸਥਾਨ ਦੇ ਕੇ ਵਿਧਾਨ ਸਭਾ ਹਲਕਾ ਭੋਆ ਅਤੇ ਪੰਜਾਬ ਅੰਦਰ ਸੇਵਾ ਕਰਨ ਦਾ ਮੋਕਾ ਦਿੱਤਾ। ਇਹ ਪ੍ਰਗਟਾਵਾ ਸ੍ਰੀ ਲਾਲ ਚੰਦ ਕਟਾਰੂਚੱਕ ਖੁਰਾਕ ,ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਨੇ ਅੱਜ 66-ਕੇ.ਵੀ. ਬਨੀ ਲੋਧੀ ਵਿਖੇ ਨਵੇਂ 11-ਕੇ.ਵੀ. ਏ.ਪੀ. ਫੀਡਰ ਦੇ ਉਦਘਾਟਣ ਸਮਾਰੋਹ ਦੋਰਾਨ ਸੰਬੋਧਤ ਕਰਦਿਆਂ ਕੀਤਾ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਜਸਵਿੰਦਰ ਪਾਲ ਐਕਸੀਅਨ ਪਾਵਰਕਾੱਮ ਸਿਟੀ ਪਠਾਨਕੋਟ,ਗਗਨ ਭਾਸਕਰ ਐਕਸੀਅਨ ਪਾਵਰਕਾੱਮ ਗ੍ਰਾਮੀਣ ਪਠਾਨਕੋਟ,ਬੋਧ ਰਾਜ ਐਸ.ਡੀ.ਓ. ਸਰਨਾ,ਚੇਤਨ ਮਨਹਾਸ ਐਸ.ਡੀ.ਓ. ਮਨਹਾਸ,ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ,ਵਿਜੈ ਕੁਮਾਰ ਕਟਾਰੂਚੱਕ ਮੀਡੀਆ ਇੰਚਾਰਜ ਜਿਲ੍ਹਾ ਪਠਾਨਕੋਟ, ਗੁਰਦਿਆਲ ਸਿੰਘ ਸੈਣੀ, ਸਰਪੰਚ ਕਸਮੀਰ ਸਿੰਘ, ਰੋਬਿੰਨ ਸਿੰਘ, ਵਿਕਾਸ ਅਤੇ ਹੋਰ ਪਾਰਟੀ ਕਾਰਜਕਰਤਾ ਵੀ ਹਾਜਰ ਸਨ।

ਸਮਾਰੋਹ ਦੋਰਾਨ ਸੰਬੋਧਤ ਕਰਦਿਆਂ ਸ੍ਰੀ ਲਾਲ ਚੰਦ ਕਟਾਰੂਚੱਕ ਖੁਰਾਕ , ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਨੇ ਦੱਸਿਆ ਕਿ ਪਹਿਲਾ ਏ.ਪੀ. ਕੀੜੀਆ ਫੀਡਰ ਸਰਨਾ ਬਿਜਲੀ ਘਰ ਤੋਂ ਚਲਦਾ ਸੀ ਜਿਸ ਦੀ ਕੂਲ ਲੰਬਾਈ ਕਰੀਬ 40 ਕਿਲੋਮੀਟਰ ਬਣਦੀ ਹੈ। ਜਿਸ ਦੇ ਚਲਦਿਆਂ ਅਗਰ ਹਨੇਰੀ ਕਾਰਨ ਜਾਂ ਕਿਸੇ ਹੋਰ ਖਰਾਬੀ ਕਰਕੇ ਬਿਜਲੀ ਬੰਦ ਹੁੰਦੀ ਸੀ ਤਾਂ ਖੇਤਰ ਦੇ ਕਰੀਬ 40 ਪਿੰਡਾਂ ਨੂੰ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਉਨ੍ਹਾਂ ਦੱਸਿਆ ਕਿ ਅੱਜ ਇਨ੍ਹਾਂ ਕਰੀਬ 40 ਪਿੰਡਾਂ ਵਿੱਚੋਂ ਕਰੀਬ 15-20 ਪਿੰਡਾਂ ਨੂੰ ਹੁਣ ਏ.ਪੀ. ਫੀਡਰ ਮੰਗਿਆਲ ਨਾਲ ਜੋੜਿਆ ਗਿਆ ਜਿਸ ਦੇ ਚਲਦਿਆਂ ਉਪਰੋਕਤ ਅੱਧੇ ਪਿੰਡਾਂ ਨੂੰ ਵੱਖ ਸਪਲਾਈ ਦਿੱਤੀ ਗਈ ਹੈ। ਜਿਸ ਦੇ ਚਲਦਿਆਂ ਲਾਈਨ ਤੇ ਬਿਜਲੀ ਦਾ ਲੋਡ ਘੱਟ ਹੋਵੇਗਾ ਅਤੇ ਖੇਤਰ ਦੇ ਪਿੰਡਾਂ ਨੂੰ ਨਿਰਵਿਗਨ ਬਿਜਲੀ ਦੀ ਸਪਲਾਈ ਹੋਵੇਗੀ। ਉਨ੍ਹਾਂ ਕਿਹਾ ਕਿ ਪਹਿਲਾ ਕਿਸਾਨਾਂ ਨੂੰ ਬਿਜਲੀ ਕੱਟਾਂ ਕਰਕੇ ਮੋਟਰਾਂ ਦੇ ਨਾ ਚੱਲਣ ਦੀ ਸਮੱਸਿਆ ਆ ਰਹੀ ਸੀ ਹੁਣ ਬਿਜਲੀ ਦੀ ਪੂਰਨ ਤੋਰ ਤੇ ਸਪਲਾਈ ਹੋਣ ਕਰਕੇ ਕਿਸਾਨਾਂ ਨੂੰ ਵੀ ਬਿਜਲੀ ਕੱਟਾਂ ਤੋਂ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਵੱਡੀ ਗੱਲ ਹੈ ਕਿ ਇਹ ਸਪਲਾਈ ਲੋਹੇ ਦੀ ਤਾਰ ਨਾਲ ਨਹੀਂ ਕੇਵਲ ਦੇ ਨਾਲ ਸਪਲਾਈ ਦਿੱਤੀ ਜਾ ਰਹੀ ਹੈ ਜਿਸ ਤੇ ਹਨੇਰੀ ਆਦਿ ਦਾ ਕੋਈ ਅਸਰ ਨਹੀਂ ਹੋਵੇਗਾ। ਉਨ੍ਹਾਂ ਦੱਸਿਆ ਕਿ ਖੇਤਰ ਅੰਦਰ ਬਿਜਲੀ ਦੀ ਸਮਪੂਰਨ ਸਪਲਾਈ ਲਈ ਕਰੀਬ 100 ਟਰਾਂਸਫਾਰਮਰ ਲਗਾਏ ਗਏ ਹਨ।
ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਨੀ ਹੈ ਉਸ ਤੋਂ ਪਹਿਲਾ ਵਿਧਾਨ ਸਭਾ ਹਲਕਾ ਭੋਆ ਦੇ ਅੰਦਰ ਸੜਕਾਂ ਦੀ ਕਾਫੀ ਹਾਲਤ ਖਸਤਾ ਸੀ।ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਵੱਲੋਂ ਕਰੀਬ 80 ਕਿਲੋਮੀਟਰ ਸੜਕਾਂ ਦੀ ਮਨਜੂਰੀ ਮਿਲ ਚੁੱਕੀ ਹੈ ਅਤੇ ਹੁਣ ਸੀਜਨ ਨਹੀਂ ਹੈ ਮਾਰਚ ਅੰਦਰ ਇਨ੍ਹਾਂ ਸੜਕਾਂ ਦਾ ਨਿਰਮਾਣ ਕਾਰਜ ਜੰਗੀ ਪੱਧਰ ਤੇ ਸੁਰੂ ਕੀਤਾ ਜਾਵੈਗਾ ਅਤੇ ਹਲਕੇ ਨੂੰ ਵਧੀਆਂ ਸੜਕਾਂ ਦਾ ਨਿਰਮਾਣ ਕਰਕੇ ਦਿੱਤਾ ਜਾਵੈਗਾ।ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਲੋਕਾਂ ਨੂੰ 300 ਯੂਨਿਟ ਫ੍ਰੀ ਦੇਣ ਦੀ ਘੋਸਣਾ ਕੀਤੀ ਸੀ ਅਤੇ ਅੱਜ ਭਾਰੀ ਸੰਖਿਆ ਵਿੱਚ ਲੋਕਾਂ ਦਾ ਬਿਜਲੀ ਬਿੱਲ ਜੀਰੋ ਆ ਰਿਹਾ ਹੈ ਲੋਕਾਂ ਨੂੰ 600 ਯੂਨਿਟ ਬਿਜਲੀ ਫ੍ਰੀ ਦਿੱਤੀ ਜਾ ਰਹੀ ਹੈ ਅਤੇ ਇਸ ਯੋਜਨਾਂ ਦੇ ਲਾਭ ਪਾਤਰੀਆਂ ਨੂੰ ਨਾ ਕੋਈ ਸਰਕਾਰ ਨੂੰ ਸਰਟੀਫਿਕੇਟ ਦੇਣਾ ਪਿਆ ਨਾ ਹੀ ਕੋਈ ਫਾਰਮ ਭਰਨਾ ਪਿਆ,ਸਰਕਾਰ ਵੱਲੋਂ ਬਿਨ੍ਹਾਂ ਕਿਸੇ ਮੱਤਭੇਦ ਦੇ ਲੋਕਾਂ ਨੂੰ 600 ਯੂਨਿਟ ਫ੍ਰੀ ਬਿਜਲੀ ਦਿੱਤੀ ਹੈ।ਉਨ੍ਹਾਂ ਕਿਹਾ ਕਿ ਇਹ ਭੋਆ ਖੇਤਰ ਲਈ ਮੰਦਭਾਗੀ ਗੱਲ ਸੀ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਖੇਤਰ ਅੰਦਰ ਵਿਕਾਸ ਨਹੀਂ ਹੋ ਸਕਿਆ ਅਤੇ ਕਰੀਬ 71 ਲੱਖ ਰੁਪਇਆ ਸਰਕਾਰ ਨੂੰ ਵਾਪਸ ਚਲਾ ਗਿਆ।ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਫਿਰ ਤੋਂ ਉਹ ਰਾਸੀ ਨੂੰ ਵਾਪਸ ਲਿਆਂਦਾ ਗਿਆ ਹੈ ਅਤੇ ਇਸ ਰਾਸੀ ਨਾਲ ਬਾਰਡਰ ਦੇ ਨਾਲ ਲਗਦੇ ਪਿੰਡਾਂ ਦਾ ਵਿਕਾਸ ਕੀਤਾ ਜਾਵੈਗਾ। ਉਨ੍ਹਾਂ ਕਿਹਾ ਕਿ ਬਾਰਡਰ ਖੇਤਰ ਅੰਦਰ ਦੋ ਆਮ ਆਦਮੀ ਕਲੀਨਿਕ ਖੋਲੇ ਗਏ ਜਿਨ੍ਹਾਂ ਤੋਂ ਲੋਕ ਅੱਜ ਸਿਹਤ ਸੁਵਿਧਾਵਾਂ ਲੈ ਰਹੇ ਹਨ ਅਤੇ 26 ਜਨਵਰੀ ਨੂੰ ਖੇਤਰ ਅੰਦਰ ਹੋਰ ਨਵੇਂ 6 ਆਮ ਆਦਮੀ ਕਲੀਨਿਕ ਖੋਲੇ ਜਾਣਗੇ, ਇਸ ਤਰ੍ਹਾਂ ਜਿਲ੍ਹਾਂ ਪਠਾਨਕੋਟ ਅੰਦਰ ਕੂਲ 11 ਆਮ ਆਦਮੀ ਕਲੀਨਿਕ ਲੋਕਾਂ ਨੂੰ ਵਧੀਆ ਸਿਹਤ ਸੁਵਿਧਾਵਾਂ ਪ੍ਰਦਾਨ ਕਰਨਗੇ। ਜਿਕਰਯੋਗ ਹੈ ਕਿ ਕੈਬਨਿਟ ਮੰਤਰੀ ਪੰਜਾਬ ਸ੍ਰੀ ਲਾਲ ਚੰਦ ਕਟਾਰੂਚੱਕ ਵੱਲੋਂ ਇਸ ਮਗਰੋਂ ਖੇਤਰ ਦੇ ਪਿੰਡ ਮਲਪੁਰ ਅਤੇ ਮੰਗਿਆਲ ਵਿਖੇ ਵੀ ਧੰਨਵਾਦ ਦੋਰਾ ਕੀਤਾ ਗਿਆ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆ ਗਈਆਂ ਅਤੇ ਉਨ੍ਹਾਂ ਦਾ ਹੱਲ ਕੀਤਾ ਗਿਆ।

error: copy content is like crime its probhihated