ਗੜ੍ਹਦੀਵਾਲਾ 8 ਮਾਰਚ (ਚੌਧਰੀ) : ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਗੁਰਸ਼ਰਨ ਸਿੰਘ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਦੇ ਮਾਰਗ ਨਿਰਦੇਸ਼ਨ ਹੇਠ ਪ੍ਰਿੰਸੀਪਲ ਜਤਿੰਦਰ ਸਿੰਘ ਦੀ ਯੋਗ ਅਗਵਾਈ ਹੇਠਾਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅੰਬਾਲਾ ਜੱਟਾਂ ਵਿਖੇ ਅੰਗਰੇਜ਼ੀ ਮੇਲਾ ਬੜੇ ਧੂਮ ਧਾਮ ਨਾਲ ਲਗਾਇਆ ਗਿਆ|ਇਸ ਸੰਬਧੀ ਜਾਣਕਾਰੀ ਦਿੰਦੇ ਹੋਏ ਡਾ ਕੁਲਦੀਪ ਸਿੰਘ ਮਨਹਾਸ ਨੇ ਕਿਹਾ ਕੀ ਇਸ ਮੇਲੇ ਵਿਚ ਅੰਗਰੇਜ਼ੀ ਵਿਸ਼ੇ ਦੀ ਅਧਿਆਪਿਕਾ ਸ੍ਰੀਮਤੀ ਬਲਜੀਤ ਕੌਰ ਦੀ ਮਾਰਗ ਨਿਰਦੇਸ਼ਨ ਹੇਠਾਂ ਵਿਦਿਆਰਥੀਆਂ ਵਲੋਂ ਅੰਗਰੇਜ਼ੀ ਵਿਸ਼ੇ ਸੰਬਧੀ ਕਈ ਤਰ੍ਹਾਂ ਦੇ ਵਰਕਿੰਗ ਮਾਡਲ ਅਤੇ ਚਾਰਟ ਬਣਾਏ ਗਏ |ਵਿਦਿਆਰਥੀਆਂ ਵਲੋਂ ਇਸ ਮੇਲੇ ਵਿੱਚ ਉਤਸ਼ਾਹ ਪੂਰਵਕ ਭਾਗ ਲਿਆ ਗਿਆ | ਇਸ ਮੌਕੇ ਤੇ ਸਮੂਹ ਸਟਾਫ਼ ਹਾਜਰ ਸੀ |
*ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅੰਬਾਲਾ ਜੱਟਾਂ ਨੇ ਲਗਾਇਆ ਅੰਗਰੇਜ਼ੀ ਮੇਲਾ*
- Post published:March 8, 2022
You Might Also Like
ਕੰਢੀ ਕਨਾਲ ਨਹਿਰ ਨੂੰ ਹੇਠੋਂ ਪੱਕਾ ਕਰਨ ਦੇ ਵਿਰੋਧ ’ਚ ਪਿੰਡ ਮਸਤੀਵਾਲ ’ਚ ਲਾਇਆ ਧਰਨਾ 9 ਵੇਂ ਦਿਨ ਵੀ ਜਾਰੀ
ਵਣ ਰੇਂਜ ਬੱਡਲਾ ‘ਚ ਇੱਕ ਲੱਖ 40 ਹਜਾਰ ਬੂਟੇ ਲਗਾਉਣ ਦਾ ਟੀਚਾ : ਰੇਂਜ ਅਫਸਰ
ਕੇ.ਐਮ.ਐਸ ਕਾਲਜ ਵਿਖੇ 25ਵਾਂ ਕਾਰਗਿਲ ਵਿਜੈ ਦਿਵਸ ਮਨਾਇਆ ਗਿਆ – ਪ੍ਰਿੰਸੀਪਲ ਡਾ.ਸ਼ਬਨਮ ਕੌਰ
ਐਮ.ਐਸ.ਸੀ.ਆਈ.ਟੀ ਚੌਥੇ ਸਮੈਸਟਰ ਦੀ ਵਿਦਿਆਰਥਣ ਜਸਪ੍ਰੀਤ ਕੌਰ ਨੇ ਕਾਲਜ ਚੋਂ ਪਹਿਲਾ ਸਥਾਨ ਕੀਤਾ ਹਾਸਲ







