ਗੜ੍ਹਦੀਵਾਲਾ 17 ਜੁਲਾਈ (ਚੌਧਰੀ)
ਜੇਕਰ ਇਸੇ ਤਰ੍ਹਾਂ ਦੀਆਂ ਵਾਰਦਾਤਾਂ ਦਾ ਸਿਲਸਿਲਾ ਨਾ ਥੰਮਿਆ ਤਾਂ ਥਾਣੇ ਮੋਹਰੇ ਦਿੱਤਾ ਜਾਵੇਗਾ ਧਰਨਾ : ਗਰਨੇਕ ਸਿੰਘ ਭੱਜਲ
: ਗੜਦੀਵਾਲਾ ਇਲਾਕੇ ਵਿੱਚ ਵੱਧ ਰਹੀਆਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨਾਲ ਲੋਕਾਂ ਅੰਦਰ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਸਬੰਧੀ ਸੀਪੀਐਮ ਦੇ ਜਿਲ੍ਹਾ ਸਕੱਤਰ ਗੁਰਨੇਕ ਸਿੰਘ ਭੱਜਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਪੁਲਿਸ ਨੇ ਇਹਨਾਂ ਲੁੱਟਾਂ ਖੋਹਾਂ ਵਾਰਦਾਤਾਂ ਕਰਨ ਵਾਲਿਆਂ ਨੂੰ ਠੱਲ ਨਾ ਪਾਈ ਤਾਂ ਪਹਿਲਾਂ ਪੁਲਿਸ ਦੇ ਉਚ ਅਧਿਕਾਰੀਆਂ ਨੂੰ ਮਿਲਿਆ ਜਾਵੇਗਾ। ਜੇਕਰ ਫਿਰ ਵੀ ਇਹ ਵਾਰਦਾਤਾਂ ਨਾ ਘਟੀਆ ਤਾਂ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਖਿਲਾਫ ਥਾਣੇ ਮੂਹਰੇ ਧਰਨਾ ਦਿੱਤਾ ਜਾਵੇਗਾ ।ਉਹਨਾਂ ਵਾਰਦਾਤਾਂ ਬਾਰੇ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ 12 ਮਈ ਨੂੰ ਦਿਨ ਦਿਹਾੜੇ ਲੁਟੇਰੇ ਔਰਤ ਕੋਲੋਂ 90 ਹਜਾਰ ਰੁਪਏ ਤੇ ਕੰਨਾਂ ਦੇ ਟੋਕਸ ਲੁੱਟ ਕੇ ਲੈ ਗਏ ਸਨ, 20 ਜੂਨ ਨੂੰ ਸੋਹਣ ਸਿੰਘ ਪੁੱਤਰ ਗੁਰਦਾਸ ਰਾਮ ਵਾਸੀ ਭੱਟੀਆਂ ਜੋ ਕਿ ਗੁਰਬਾਣੀ ਦਾ ਪਾਠ ਕਰਕੇ ਆ ਰਹੇ ਸਨ ਉਹਨਾਂ ਨੂੰ ਲਿਫਟ ਲੈਣੀ ਬਹੁਤ ਮਹਿੰਗੀ ਪਈ। ਲੁਟੇਰਿਆਂ ਨੇ ਉਨ੍ਹਾਂ ਨੂੰ ਲੁੱਟਿਆ ਤੇ ਕੁੱਟਿਆ ਵੀ ਤੇ ਬਾਅਦ ਵਿੱਚ ਉਹ ਕਈ ਦਿਨ ਉਹ ਹਸਪਤਾਲ ਦਾਖਲ ਰਹੇ । 30 ਜੂਨ ਦਿਨ ਦਿਹਾੜੇ ਨੂੰ ਦੋ ਔਰਤਾਂ ਕੱਪੜੇ ਦੀ ਦੁਕਾਨ ਤੋਂ ਕੱਪੜੇ ਚੋਰੀ ਕਰਦੀਆਂ ਨੂੰ ਦੁਕਾਨਦਾਰਾਂ ਨੇ ਫੜਿਆ, 15 ਜੁਲਾਈ ਨੂੰ ਦਿਨ ਦਿਹਾੜੇ ਦੋ ਲੁਟੇਰੇ ਮੋਬਾਈਲਾਂ ਦੀ ਦੁਕਾਨ ਤੋਂ ਦੁਕਾਨਦਾਰ ਨੂੰ ਧੱਕਾ ਮਾਰ ਕੇ ਦੋ ਕੀਮਤੀ ਮੋਬਾਈਲ ਖੋਹ ਕੇ ਲੈ ਗਏ, 16 ਜੁਲਾਈ ਨੂੰ ਪਿੰਡ ਸਰਹਾਲਾ ਦੇ ਸਰਪੰਚ ਸੁਖਦੇਵ ਸਿੰਘ ਦੇ ਭਰਾ ਨੂੰ ਲੁਟੇਰੇ ਨੇ ਸਰਿਆਲਾ ਗੋੰਦਪੁਰ ਰੋਡ ਤੇ ਕੁੱਟਿਆ ਤੇ ਲੁੱਟਿਆ। ਜਿਸਤੋਂ ਮੋਬਾਈਲ ਤੇ 2000 ਰੁਪਏ ਅਤੇ ਜਰੂਰੀ ਕਾਗਜਾਤ ਖੋਹ ਕੇ ਲੈ ਗਏ ।ਇਹਨਾਂ ਸਾਰੀਆਂ ਵਾਰਦਾਤਾਂ ਅੱਗੇ ਪੁਲਿਸ ਲਾਚਾਰ ਨਜ਼ਰ ਆ ਰਹੀ ਹੈ। ਉਹਨਾਂ ਕਿਹਾ ਅਜੇ ਤੱਕ ਇਹਨਾਂ ਲੁਟੇਰਿਆਂ ਨੂੰ ਫੜਨ ਵਿਚ ਪੁਲਿਸ ਕਾਮਯਾਬ ਨਹੀਂ ਹੋਈ।
ਲੁਟੇਰੇ ਜਲਦ ਸਲਾਖਾਂ ਪਿਛੇ ਹੋਣਗੇ : SHO ਅਜੈਬ ਸਿੰਘ
: ਅੱਜ ਜਦੋਂ ਪੱਤਰਕਾਰਾਂ ਨੇ ਐਸ ਐਚ ਓ ਗੜਦੀਵਾਲਾ ਅਜੈਬ ਸਿੰਘ ਨਾਲ ਗੱਲਬਾਤ ਕੀਤੀ ਉਹਨਾਂ ਭਰੋਸਾ ਦਵਾਇਆ ਕਿ ਅਸੀਂ ਇਹਨਾਂ ਵਾਰਦਾਤਾਂ ਨੂੰ ਰੋਕਣ ਲਈ ਪੂਰੀ ਵਾਹ ਲਗਾ ਰਹੇ ਹਾਂ ਜਲਦੀ ਹੀ ਇਹ ਲੁਟੇਰੇ ਸਲਾਖਾਂ ਪਿਛੇ ਹੋਣਗੇ।