ਗੜ੍ਹਦੀਵਾਲਾ 11 ਸਤੰਬਰ (ਯੋਗੇਸ਼ ਗੁਪਤਾ,ਚੌਧਰੀ)
ਅੱਜ ਭਗਵਾਨ ਵਾਲਮੀਕਿ ਮੰਦਰ ਗੜ੍ਹਦੀਵਾਲਾ ਵਿਖੇ ਭਗਵਾਨ ਵਾਲਮੀਕਿ ਜੀ ਦੇ ਪਾਵਨ ਪ੍ਰਗਟ ਉਤਸਵ ਦੇ ਉਪਲੱਕਸ਼ ਵਿੱਚ ਵਿਸ਼ੇਸ਼ ਬੈਠਕ ਕੀਤੀ ਗਈ । ਇਸ ਬੈਠਕ ਵਿੱਚ ਸਮਾਜ ਦੇ ਆਹੁਦੇਦਾਰਾਂ ਵੱਲੋ ਆਪੋ ਆਪਣੇ ਵਿਚਾਰ ਪੇਸ਼ ਕੀਤੇ ਗਏ। ਜਿਸ ਵਿੱਚ ਤੈ ਹੋਇਆ ਕੇ ਸ਼ੋਭਾ ਯਾਤਰਾ ਭਗਵਾਨ ਵਾਲਮੀਕਿ ਪਾਵਨ ਪ੍ਰਗਟ ਦਿਵਸ ਮਿਤੀ 14/10/24 ਦਿਨ ਮੰਗਲਵਾਰ ਨੂੰ ਕੱਢੀ ਜਾਵੇਗੀ। ਜਿਸ ਵਿੱਚ ਵੱਖ ਵੱਖ ਸੁੰਦਰ ਝਾਕੀਆ ਸ਼ੋਭਾ ਯਾਤਰਾ ਦੀ ਸ਼ੋਭਾ ਨੂੰ ਚਾਰ ਚੰਨ ਲਗਾਉਣਗੀਆਂ ।ਇਹ ਸ਼ੋਭਾ ਯਾਤਰਾ ਭਗਵਾਨ ਵਾਲਮੀਕਿ ਮੰਦਰ ਤੋ ਸ਼ੂਰੂ ਹੋ ਕੇ ਸ਼ਹਿਰ ਦੇ ਵੱਖ ਵੱਖ ਬਜਾਰਾ ਵਿੱਚੋ ਹੋ ਕੇ ਟਾਂਡਾ ਰੋਡ ਗੜ੍ਹਦੀਵਾਲਾ ਤੋ ਹੰਦੀ ਹੋਈ ਵਾਲਮੀਕਿ ਮੰਦਰ ਗੜ੍ਹਦੀਵਾਲਾ ਵਿਖੇ ਸਮਾਪਤ ਹੋਵੇਗੀ ।ਇਸ ਦੌਰਾਨ ਸਮੂਹ ਵਾਲਮੀਕਿ ਸਮਾਜ ਵੱਲੋ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਬੇਨਤੀ ਹੈ ਕੀਤੀ ਗਈ ਕਿ ਸ਼ੋਭਾ ਯਾਤਰਾ ਵਿੱਚ ਹੁੱਮ ਹੁਮਾ ਕੇ ਪਹੁੰਚੋ। ਇਸ ਮੌਕੇ ਦਲਿਤ ਨੇਤਾ ਸ਼ੁਭਮ ਸਹੋਤਾ, ਦਲਿਤ ਨੇਤਾ ਸ਼ੈਂਕੀ ਕਲਿਆਣ, ਦੀਪਾ ਮਲਿਕ, ਰਾਜਨ ਸਬਰਵਾਲ, ਰਵਿੰਦਰ ਕੁਮਾਰ ਸਿੱਧੂ, ਸਾਬਕਾਂ ਐਮ. ਸੀ ਅਸ਼ੋਕ ਕੁਮਾਰ, ਵਿਨੋਦ ਵਾਲਮੀਕਿਨ, ਭੀਮਾ ਮਲਿਕ, ਸੁਰਿੰਦਰ ਕੁਮਾਰ, ਸਾਗਰ ਮੋਗਾ, ਸਜੀਵ ਮਲਿਕ, ਮੰਨੂ ਮਲਿਕ, ਕਿਰਨ ਮਲਿਕ, ਗਗਨ ਮਲਿਕ, ਗੋਬਿੰਦਾ ਮਲਿਕ, ਮਿੱਠੂ ਮਲਿਕ, ਰਿੰਕੂ ਸਬਰਵਾਲ ਅਤੇ ਹੋਰ ਮਹੱਲਾ ਨਿਵਾਸੀ ਹਾਜ਼ਰ ਸਨ।