ਗੜ੍ਹਦੀਵਾਲਾ 13 ਸਤੰਬਰ (PPT NEWS)
: ਬੱਸ ਸਟੈਂਡ ਗੜ੍ਹਦੀਵਾਲਾ ਦੇ ਨਜਦੀਕ ਬੀਤੇ ਕੱਲ ਦਿਨਦਿਹਾੜੇ ਇੱਕ ਸਕੂਟਰ ਦੀ ਡਿੱਗੀ ਚੋਂ ਅਣਪਛਾਤੇ ਲੁਟੇਰਿਆਂ ਵਲੋਂ ਢਾਈ ਲੱਖ ਰੁਪਏ ਕੱਢ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਜਗੀਰ ਸਿੰਘ ਪੁੱਤਰ ਗੁਰਬਚਨ ਸਿੰਘ ਨਿਵਾਸੀ ਪਿੰਡ ਜੀਆ ਸਹੋਤਾ ਬੈਂਕ ਵਿਚੋਂ ਕੱਢਵਾ ਕੇ 2.50 ਲੱਖ ਰੁਪਏ ਲੈ ਕੇ ਆਇਆ ਸੀ। ਜਗੀਰ ਸਿੰਘ ਨੇ ਬੈਂਕ ‘ ਚੋਂ ਕਢਵਾਏ ਪੈਸਿਆਂ ਨੂੰ ਛੋਟੇ ਬੈਗ ‘ਚ ਪਾਕੇ ਸਕੂਟਰ ਦੇ ਅੱਗੇ ਡਿੱਗੀ ‘ਚ ਰੱਖ ਲਾੱਕ ਲੱਗਾ ਦਿੱਤਾ ਸੀ ।
ਬੈਂਕ ਤੋਂ ਥੋੜ੍ਹੀ ਦੂਰ ਬੱਸ ਸਟੈਂਡ ਦੇ ਨਜ਼ਦੀਕ ਇੱਕ ਦੁਕਾਨ ਦੇ ਬਾਹਰ ਆਪਣਾ ਸਕੂਟਰ ਖੜ੍ਹਾ ਕਰਕੇ ਦੁਕਾਨ ‘ਚੋਂ ਕੁਝ ਲੈਣ ਲਈ ਅੰਦਰ ਚਲਾ ਗਿਆ । ਜਦੋਂ ਉਹ ਕੁਝ ਮਿੰਟਾਂ ਬਾਅਦ ਦੁਕਾਨ ਤੋਂ ਬਾਹਰ ਆਇਆ ਤਾਂ ਉਸਦੇ ਸਕੂਟਰ ਦੇ ਅੱਗੇ ਡਿੱਗੀ ਦਾ ਢੱਕਣ ਖੁੱਲ੍ਹਾ ਸੀ ਅਤੇ ਪੈਸਿਆਂ ਵਾਲਾ ਬੈਗ ਵੀ ਗਾਇਬ ਸੀ। ਬੈਗ ਵਿਚ ਢਾਈ ਲੱਖ ਰੁਪਏ ਅਤੇ ਬੈਂਕ ਦੀਆਂ ਕਾਪੀਆਂ ਤੇ ਹੋਰ ਦਸਤਾਵੇਜ਼ ਵੀ ਸਨ।
ਥਾਣਾ ਗੜਦੀਵਾਲਾ ਦੇ ਐਸ ਐਚ ਓ ਨੇ ਮੌਕੇ ‘ਤੇ ਪਹੁੰਚ ਕੇ ਘਟਨਾ ਦਾ ਜਾਇਜਾ ਲਿਆ ਅਤੇ ਵੱਖ-ਵੱਖ ਦੁਕਾਨਾਂ ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਘੋਖ ਕੀਤੀ ਜਾ ਰਹੀ ਹੈ।
ਫੋਟੋ : ਸਕੂਟਰ ਤੇ ਸਵਾਰ ਪੀੜਤ ਵਿਅਕਤੀ ਦੀ ਸੀਸੀਟੀਵੀ ਫੁਟੇਜ।